ਚੰਡੀਗੜ੍ਹ : ਰਾਹੁਲ ਗਾਂਧੀ ਨੂੰ ਅਸਤੀਫਾ ਭੇਜਣ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਨਵਜੋਤ ਸਿੱਧੂ ਨੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣਾ ਅਸਤੀਫਾ ਭੇਜ ਦਿੱਤਾ ਹੈ। ਇਸ ਦੀ ਜਾਣਕਾਰੀ ਨਵਜੋਤ ਸਿੱਧੂ ਨੇ ਆਪਣੇ ਟਵਿੱਟਰ ਪੇਜ 'ਤੇ ਦਿੱਤੀ ਹੈ। ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਆਪਣਾ ਅਸਤੀਫਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਭਿਜਵਾ ਦਿਤਾ ਹੈ। ਪੰਜਾਬ ਮੰਤਰੀ ਮੰਡਲ ਵਿਚ ਫੇਰ ਬਦਲ ਤੋਂ ਬਾਅਦ ਅਹਿਮ ਮੰਤਰਲਾ ਖੋਹੇ ਜਾਣ ਤੋਂ ਨਾਰਾਜ਼ ਨਵਜੋਤ ਸਿੱਧੂ ਨੇ ਐਤਵਾਰ ਨੂੰ ਅਸਤੀਫਾ ਦੇ ਦਿੱਤਾ ਸੀ।
ਸਿੱਧੂ ਨੇ ਰਾਹੁਲ ਗਾਂਧੀ ਨੂੰ ਸੰਬੋਧਤ ਆਪਣੇ ਅਸਤੀਫੇ ਨੂੰ ਟਵਿੱਟਰ 'ਤੇ ਸਾਂਝਾ ਕੀਤਾ ਸੀ। ਅਸਤੀਫੇ 'ਤੇ 10 ਜੂਨ ਦੀ ਮਿਤੀ ਲਿਖੀ ਗਈ ਸੀ। ਰਾਹੁਲ ਗਾਂਧੀ ਨੂੰ ਅਸਤੀਫਾ ਭੇਜਣ ਤੋਂ ਬਾਅਦ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਸਨ। ਵਿਰੋਧੀਆਂ ਦਾ ਤਰਕ ਸੀ ਕਿ ਸਿੱਧੂ ਨੇ ਅਸਤੀਫੇ ਦਾ ਮਹਿਜ਼ ਡਰਾਮਾ ਕੀਤਾ ਹੈ, ਸਿੱਧੂ ਨੂੰ ਅਸਤੀਫਾ ਮੁੱਖ ਮੰਤਰੀ ਜਾਂ ਗਵਰਨਰ ਨੂੰ ਭੇਜਣਾ ਚਾਹੀਦਾ ਸੀ, ਜਦਕਿ ਸਿੱਧੂ ਨੇ ਤਿਆਗ ਪੱਤਰ ਉਸ ਲੀਡਰ ਨੂੰ ਭੇਜਿਆ ਜੋ ਪਹਿਲਾਂ ਹੀ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕਾ ਹੈ।
ਅਕਾਲੀ ਦਲ ਨੇ 16 ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦੀ
NEXT STORY