ਅੰਮ੍ਰਿਤਸਰ (ਰਮਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਬਕਾ ਮੰਤਰੀ ਅਤੇ ਹਲਕਾ ਪੂਰਬੀ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਚੱਲ ਰਹੀ ਖਿੱਚੋਤਾਣ ਦਾ ਅਸਰ ਹੁਣ ਉਨ੍ਹਾਂ ਦੇ ਹਲਕੇ ’ਚ ਵੀ ਦਿਸਣ ਲੱਗ ਪਿਆ ਹੈ। ਹਲਕਾ ਪੂਰਬੀ ’ਚ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਆਪਣਾ ਮੱਕੜਜਾਲ ਵਿਛਾ ਦਿੱਤਾ ਹੈ ਅਤੇ ਇਕ-ਦੋ ਕੌਂਸਲਰਾਂ ਨੂੰ ਛੱਡ ਕੇ ਬਾਕੀ ਸਾਰੇ ਕੌਂਸਲਰ ਰਿੰਟੂ ਦੇ ਸੰਪਰਕ ’ਚ ਹਨ। ਸ਼ਹਿਰ ਦੇ ਰਾਜਨੀਤੀ ਗਲਿਆਰੇ ’ਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਜਿਸ ਤਰ੍ਹਾਂ ਹਲਕਾ ਪੂਰਬੀ ’ਚ ਮੇਅਰ ਕੰਮਾਂ ਨੂੰ ਲੈ ਕੇ ਆਪਣੀ ਦਿਲਚਸਪੀ ਵਿਖਾ ਰਹੇ ਹਨ ਅਤੇ ਕੌਂਸਲਰਾਂ ਦੇ ਕੰਮ ਹੋ ਰਹੇ ਹਨ, ਉਸੇ ਤਰ੍ਹਾਂ ਕਈ ਵਿਕਾਸ ਕਾਰਜਾਂ ਨੂੰ ਲੈ ਕੇ ਬੈਠਕਾਂ ਅਤੇ ਉਦਘਾਟਨ ਵੀ ਕਰ ਚੁੱਕੇ ਹਨ, ਜਿਸ ਨਾਲ ਕੌਂਸਲਰ ਵੀ ਉਨ੍ਹਾਂ ਦੇ ਕੰਮਾਂ ਤੋਂ ਖੁਸ਼ ਹਨ।
ਪੜ੍ਹੋ ਇਹ ਵੀ ਖਬਰ - ਪਿਆਰ ਦਾ ਦੁਸ਼ਮਣ ਬਣਿਆ ਭਰਾ, ਭੈਣ ਅਤੇ ਪ੍ਰੇਮੀ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀ ਦਰਦਨਾਕ ਮੌਤ
ਸਿੱਧੂ ਦੇ ਖਾਸਮਖਾਸ ਨੂੰ ਦਿੱਤਾ ਅਹਿਮ ਅਹੁਦਾ :
ਮੇਅਰ ਰਿੰਟੂ ਨੇ ਪਿਛਲੇ ਮਹੀਨੇ ਸਿੱਧੂ ਦੇ ਖਾਸਮਖਾਸ ਮਿੱਠੂ ਮਦਾਨ ਦੀ ਮਾਤਾ ਵਿਜੈ ਮਾਦਾਨ ਨੂੰ ਐੱਮ . ਟੀ . ਪੀ ਵਿਭਾਗ ਦੇ ਡਿਪਟੀ ਚੇਅਰਮੈਨ ਦਾ ਅਹੁਦਾ ਸੌਂਪਿਆ ਹੈ। ਉਥੇ ਹੀ ਦੂਜੇ ਪਾਸੇ ਪੁਰਾਣੇ ਸੀਨੀਅਰ ਨੇਤਾਵਾਂ ਨਾਲ ਸੰਪਰਕ ’ਚ ਹਨ। ਬੀਤੇ ਦਿਨ ਹਲਕਾ ਪੂਰਬੀ ’ਚ ਸੀ. ਕਾਂਗਰਸੀ ਨੇਤਾ ਦੇ ਗ੍ਰਹਿ ਸਥਾਨ ’ਤੇ ਗਏ ਸਨ, ਜਿਸਦੀ ਫੋਟੋ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋਈ ਸੀ। ਸਿੱਧੂ ਦੀ ਹਲਕੇ ਤੋਂ ਦੂਰੀ ਦਾ ਫ਼ਾਇਦਾ ਮੇਅਰ ਰਿੰਟੂ ਪੂਰੀ ਤਰ੍ਹਾਂ ਉਠਾ ਰਹੇ ਹਨ ਅਤੇ ਉਕਤ ਹਲਕੇ ਦੇ ਵਿਕਾਸ ਕਾਰਜ ਪਹਿਲ ਦੇ ਅਧਾਰ ’ਤੇ ਹੋ ਰਹੇ ਹਨ ।
ਪੜ੍ਹੋ ਇਹ ਵੀ ਖਬਰ - ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ
ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਘਰ ਦਾ ਦਰਵਾਜ਼ਾ ਤੋੜ ਜਨਾਨੀਆਂ ਨੂੰ ਦਿੱਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ
NEXT STORY