ਚੰਡੀਗੜ੍ਹ (ਰਮਨਜੀਤ) : ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਿੱਲੀ ਵਿਖੇ ਹਾਈਕਮਾਨ ਦੇ ਦਰਬਾਰ ਪਹੁੰਚ ਚੁੱਕੇ ਹਨ। ਨਵਜੋਤ ਸਿੱਧੂ ਨੇ ਇਸ ਸਬੰਧੀ ਇਕ ਪ੍ਰੈਸ ਨੋਟ ਜਾਰੀ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਨਵਜੋਤ ਸਿੱਧੂ ਮੁਤਾਬਕ ਉਨ੍ਹਾਂ ਨੂੰ ਕਾਂਗਰਸ ਹਾਈਕਮਾਨ ਵਲੋਂ ਦਿੱਲੀ ਤਲਬ ਕੀਤਾ ਗਿਆ ਸੀ।
ਦਿੱਲੀ ਵਿਖੇ ਨਵਜੋਤ ਸਿੱਧੂ ਨੇ 25 ਫਰਵਰੀ ਨੂੰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਅਗਲੇ ਦਿਨ 10 ਜਨਪਥ 'ਤੇ ਕਾਂਗਰਸ ਪ੍ਰਧਾਨ ਅਤੇ ਜਨਰਲ ਸਕੱਤਰ ਸੋਨੀਆ ਗਾਂਧੀ ਨਾਲ ਇਕ ਘੰਟੇ ਤੋਂ ਵੱਧ ਸਮੇਂ ਲਈ ਮੁਲਾਕਾਤ ਕੀਤੀ। ਨਵਜੋਤ ਸਿੱਧੂ ਨੇ ਲਿਖਿਆ ਕਿ ਦੋਹਾਂ ਨੇਤਾਵਾਂ ਨੇ ਬਹੁਤ ਧੀਰਜ ਨਾਲ ਉਨ੍ਹਾਂ ਦੀ ਗੱਲ ਸੁਣੀ ਅਤੇ ਉਨ੍ਹਾਂ ਨੇ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਦੋਹਾਂ ਨੇਤਾਵਾਂ ਨੂੰ ਜਾਣੂੰ ਕਰਵਾਇਆ। ਨਵਜੋਤ ਸਿੱਧੂ ਨੇ ਦੋਹਾਂ ਨੇਤਾਵਾਂ ਅੱਗੇ ਪੰਜਾਬ ਨੂੰ ਆਤਮ ਨਿਰਭਰ ਬਣਾਉਣ ਲਈ ਇਕ ਰੋਡਮੈਪ ਵੀ ਸਾਂਝਾ ਕੀਤਾ।
ਕੀ ਦੋ ਸਾਲਾਂ 'ਚ ਆਮ ਆਦਮੀ ਪਾਰਟੀ ਪੰਜਾਬ 'ਚ ਜਮਾ ਸਕੇਗੀ ਆਪਣੇ ਪੈਰ?
NEXT STORY