ਚੰਡੀਗੜ੍ਹ : ਬੀਤੇ ਦਿਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਕੋਲੋਂ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਪੰਜਾਬ 'ਚ ਜਾਮ ਹੋਏ ਸੀਵਰੇਜਾਂ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਇੰਨੀ ਜਲਦੀ ਜਾਮ ਹੋਏ ਸੀਵਰੇਜ ਨਹੀਂ ਖੁੱਲ੍ਹ ਸਕਦੇ, ਸਗੋਂ ਇਨ੍ਹਾਂ ਨੂੰ ਖੋਲ੍ਹਣ 'ਚ ਕਰੀਬ ਡੇਢ ਸਾਲ ਦਾ ਸਮਾਂ ਲੱਗੇਗਾ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਸੂਬੇ 'ਚ ਕਰੀਬ 99 ਫੀਸਦੀ ਸੀਵਰੇਜ ਜਾਮ ਪਏ ਹਨ ਪਰ ਇਨ੍ਹਾਂ ਨੂੰ ਇਕ ਹਫਤੇ ਜਾਂ ਮਹੀਨੇ ਦਾ ਨਹੀਂ, ਸਗੋਂ ਇਕ ਤੋਂ ਡੇਢ ਸਾਲ ਦਾ ਸਮਾਂ ਲੱਗੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸੂਬੇ ਦੇ ਹਰ ਸ਼ਹਿਰ ਦੀ ਸਮੱਸਿਆ ਹੈ ਅਤੇ ਲੋਕ ਇਸ ਤੋਂ ਪਰੇਸ਼ਾਨ ਹਨ।
ਇਸ ਲਈ ਵਿਭਾਗ ਨੇ ਸਾਰੇ ਜ਼ਿਲਿਆਂ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਹਰ ਜਗ੍ਹਾ ਜਿੱਥੇ-ਜਿੱਥੇ ਸਮੱਸਿਆ ਆਉਂਦੀ ਹੈ, ਉਸ ਦੀ ਰਿਪੋਰਟ ਤਿਆਰ ਕਰਨ ਤਾਂ ਜੋ ਆਉਣ ਵਾਲੇ ਸਮੇਂ 'ਚ ਸਾਰੇ ਸ਼ਹਿਰਾਂ 'ਚ ਸੀਵਰੇਜਾਂ ਦਾ ਕੰਮ ਸ਼ੁਰੂ ਕਰਾਇਆ ਜਾ ਸਕੇ। ਇਸ ਤੋਂ ਇਲਾਵਾ ਨਗਰ ਨਿਗਮ ਲਈ ਹੋਰ ਵੀ ਕਈ ਵਿਕਾਸ ਦੇ ਕਾਰਜ ਹਨ, ਜਿਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਇਸ 'ਚ ਸ਼ਹਿਰਾਂ ਦੀਆਂ ਅੰਦਰੂਨੀ ਸੜਕਾਂ ਦੀ ਮੁਰੰਮਤ ਅਤੇ ਨਵੀਆਂ ਸੜਕਾਂ ਬਣਾਉਣ ਲਈ ਵੀ ਨਗਰ ਨਿਗਮ ਸਰਵੇ ਕਰਵਾ ਰਹੇ ਹਨ।
ਜਲੰਧਰ: ਸਕੂਲ ਬੱਸ ਦੀ ਪਨਬਸ ਨਾਲ ਹੋਈ ਭਿਆਨਕ ਟੱਕਰ, ਡਰਾਈਵਰ ਦੀ ਮੌਤ (ਵੀਡੀਓ)
NEXT STORY