ਜਲੰਧਰ— ਸਥਾਨਕ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਇਕ ਫੈਸਲੇ ਕਰਕੇ ਮਾਨਸੂਨ ਸੀਜ਼ਨ 'ਚ ਨਗਰ-ਨਿਗਮ ਇਸ ਵਾਰ ਸ਼ਹਿਰ 'ਚ ਇਕ ਵੀ ਪੌਦਾ ਨਹੀਂ ਲਗਾ ਸਕਿਆ ਹੈ। ਸਰਕਾਰ ਨੇ ਅਪ੍ਰੈਲ 'ਚ ਸਿੰਗਲ ਟੈਂਡਰ 'ਤੇ ਰੋਕ ਲਗਾ ਕੇ ਨਿਰਦੇਸ਼ ਦਿੱਤਾ ਸੀ ਕਿ ਟੈਂਡਰ ਸ਼ੁਰੂ ਕਰਨ ਦਾ ਫੈਸਲਾ ਤਿੰਨ ਮੈਂਬਰੀ ਕਮੇਟੀ ਕਰ ਸਕੇਗੀ। ਚਾਰ ਮਹੀਨੇ ਵੀ ਇਸ ਕਮੇਟੀ ਨੇ ਸਿੰਗਲ ਜਾਂ ਡਬਲ ਬੋਲੀ ਦਾ ਕੋਈ ਵੀ ਟੈਂਡਰ ਜਾਰੀ ਨਹੀਂ ਕੀਤਾ ਹੈ। ਇਸ ਦਾ ਅਸਰ ਸ਼ਹਿਰ ਦੀ ਗ੍ਰੀਨਰੀ ਅਤੇ ਹੋਰ ਡਿਵੈੱਲਪਮੈਂਟ ਦੇ ਕੰਮਾਂ 'ਤੇ ਪਿਆ ਹੈ। ਪਹਿਲੀ ਵਾਰ ਮਾਨਸੂਨ ਸੀਜ਼ਨ 'ਚ ਪੌਦੇ ਨਹੀਂ ਲਗਾ ਸਕਿਆ, ਉਹ ਵੀ ਉਦੋਂ ਜਦੋਂ ਸਿਟੀ 'ਚ ਗ੍ਰੀਨ ਏਰੀਆ ਸਿਰਫ 4 ਫੀਸਦੀ ਹੈ ਅਤੇ ਅਮਰੂਤ ਯੋਜਨਾ ਦੇ ਤਹਿਤ ਕੇਂਦਰੀ ਗ੍ਰਾਂਟ ਹਾਸਲ ਕਰਨ ਲਈ 15 ਫੀਸਦੀ ਗ੍ਰੀਨਰੀ (ਹਰਿਆਲੀ) ਹੋਣੀ ਜ਼ਰੂਰੀ ਹੈ। ਇਸ ਯੋਜਨਾ ਦੇ ਤਹਿਤ ਕੇਂਦਰ ਤੋਂ ਮਿਲਣ ਵਾਲੀ 500 ਕਰੋੜ ਦੀ ਗ੍ਰਾਂਟ 'ਤੇ ਖਤਰਾ ਮੰਡਰਾ ਰਿਹਾ ਹੈ।
ਪਹਿਲੇ ਸਾਲ ਇਸ 'ਚ ਛੂਟ ਮਿਲ ਸਕਦੀ ਹੈ ਪਰ ਇਸ ਦੇ ਬਾਅਦ ਹਰ ਸਾਲ 3 ਫੀਸਦੀ ਗ੍ਰੀਨ ਕਵਰ ਵਧਾਉਣਾ ਜ਼ਰੂਰੀ ਹੈ। ਸ਼ਹਿਰ ਦੇ ਚਾਰੋਂ ਹਲਕਿਆਂ 'ਚ ਪੌਂਦੇ ਲਗਾਉਣ ਲਈ ਨਿਗਮ ਨੇ ਟੈਂਡਰ ਫਲੋਟ ਕੀਤਾ ਪਰ ਪਹਿਲੀ ਵਾਰ ਕਿਸੇ ਤੋਂ ਨਹੀਂ ਭਰਿਆ। ਦੂਜੀ ਵਾਰ ਟੈਂਡਰ ਸ਼ੁਰੂ ਕਰਨ ਦੀ ਤਰੀਕ 29 ਅਗਸਤ ਸੀ ਪਰ ਸਿਰਫ ਦੋ ਬੋਲੀਆਂ ਹੀ ਆਈਆਂ। ਇਸ ਕਾਰਨ ਟੈਂਡਰ ਓਪਨ ਕਰਨ ਦੀ ਤਰੀਕ ਅੱਗੇ ਕਰਕੇ 4 ਸਤੰਬਰ ਕਰ ਦਿੱਤੀ ਗਈ।
ਸੂਬੇ 'ਚ ਕਾਂਗਰਸ ਸਰਕਾਰ ਦੇ ਗਠਨ ਤੋਂ ਬਾਅਦ ਅਪ੍ਰੈਲ 'ਚ ਨਿਰਦੇਸ਼ ਜਾਰੀ ਕਰ ਦਿੱਤੇ ਗਏ ਸਨ ਕਿ ਟੈਂਡਰ ਓਪਨ ਕਰਨ ਦਾ ਫੈਸਲਾ ਤਿੰਨ ਮੈਂਬਰੀ ਕਮੇਟੀ ਕਰੇਗੀ। ਨਿਗਮ ਜਲੰਧਰ ਦੀ ਤਿੰਨ ਮੈਂਬਰੀ ਕਮੇਟੀ 'ਚ ਐੱਕਸ. ਈ. ਐੱਨ. ਚਮਨ ਲਾਲ, ਐੱਕਸ. ਈ. ਐੱਨ., ਬੀ. ਐਂਡ. ਆਰ. ਰਜਨੀਸ਼ ਡੋਗਰਾ ਅਤੇ ਐੱਕਸ. ਈ. ਐੱਨ. ਓ. ਐਂਡ. ਐੱਮ. ਸਤਿੰਦਰ ਕੁਮਾਰ ਸ਼ਾਮਲ ਹਨ। 4 ਐੱਸ. ਸੀ. ਸਸਪੈਂਡ ਹੋਣ ਤੋਂ ਬਾਅਦ ਇਸ ਕਮੇਟੀ ਨੇ ਹੁਣ ਤੱਕ ਕੋਈ ਵੀ ਅਜਿਹਾ ਟੈਂਡਰ ਜਾਰੀ ਨਹੀਂ ਕੀਤਾ ਹੈ ਜੋ ਸਿੰਗਲ ਜਾਂ ਡਬਲ ਬੋਲੀ ਦਾ ਹੋਵੇ। ਸਿੰਗਲ ਟੈਂਡਰ 'ਤੇ ਰੋਕ ਨਾਲ ਪ੍ਰਭਾਵਿਤ ਹੋ ਰਹੇ ਡਿਵੈੱਲਪਮੈਂਟ ਦੇ ਕੰਮ 'ਤੇ ਲੋਕਲ ਬਾਡੀ ਡਿਪਾਰਟਮੈਂਡ ਦੇ ਐਡੀਸ਼ਨਲ ਚੀਫ ਸੈਕਟਰੀ ਸਤੀਸ਼ ਚੰਦਾ ਨੇ ਕਿਹਾ ਕਿ ਜੇਕਰ ਪਹਿਲੀ ਵਾਰ ਤਿੰਨ ਬੋਲੀਆਂ ਨਹੀਂ ਆਉਂਦੀਆਂ ਤਾਂ ਦੂਜੀ ਵਾਰ ਸ਼ਾਰਟ ਟਰਮ ਟੈਂਡਰ ਲਗਾਏ ਜਾ ਸਕਦੇ ਹਨ। ਦੋਬਾਰਾ ਟੈਂਡਰਿੰਗ 'ਚ ਪੂਰਾ ਸਮਾਂ ਦੇਣ ਦੀ ਲੋੜ ਨਹੀਂ ਹੁੰਦੀ ਹੈ।
ਲੋਕਾਂ ਵੱਲੋਂ ਅੰਬਾਲਾ ਦੇ ਡੀ. ਆਰ. ਐਮ ਨੂੰ ਰੇਲਵੇ ਅੰਡਰ ਬ੍ਰਿਜ ਬਣਾਉਣ ਦੀ ਕੀਤੀ ਮੰਗ
NEXT STORY