ਤਪਾ ਮੰਡੀ (ਢੀਂਗਰਾ) - ਅੰਬਾਲਾ ਬਠਿੰਡਾ ਸੈਕਸ਼ਨ 'ਤੇ 25 ਅਗਸਤ ਤੋਂ ਸਵਾਰੀ ਮੇਲ ਐਕਸਪ੍ਰੈਸ ਅਤੇ ਮਾਲ ਗੱਡੀਆਂ ਬੰਦ ਹੋਣ ਨਾਲ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ, ਉਥੇ ਹੀ ਇਕ ਵਰਗ ਅਜਿਹਾ ਵੀ ਹੈ ਜੋ ਰੇਲ ਗੱਡੀਆ ਦੇ ਬੰਦ ਹੋਣ ਤੋਂ ਖੁਸ਼ ਨਜ਼ਰ ਆ ਰਿਹਾ ਹੈ। ਇਹ ਵਰਗ ਹੈ ਫਾਟਕ ਨੰਬਰ 104 (ਸੀ) ਦੇ ਆਲੇ ਦੁਆਲੇ ਰਹਿਣ ਵਾਲੇ ਲੋਕ, ਜੋ ਅਕਸਰ ਇਸ ਫਾਟਕ ਦੇ ਬੰਦ ਹੋਣ ਕਾਰਨ ਪ੍ਰੇਸ਼ਾਨ ਹਨ। ਫਾਟਕ ਦੇ ਪਰਲੇ ਪਾਸੇ ਜਿਥੇ ਕਈ ਬਸਤੀਆਂ, ਹਸਪਤਾਲ, ਸਕੂਲ, ਗੈਸ ਏਜੰਸੀ, ਹਾਈ ਫਾਈ ਕਾਲੋਨੀ ਅਤੇ ਇਕ ਫੈਕਟਰੀ ਹੈ, ਵਿਚ ਰਹਿੰਦੇ ਜਾਂ ਕੰਮ ਕਰਦੇ ਲੋਕ ਗੱਡੀਆਂ ਦੇ ਬੰਦ ਹੋਣ ਕਾਰਨ ਕਾਫੀ ਖੁਸ਼ ਹਨ ਕਿਉਕਿ ਉਨ੍ਹਾਂ ਨੂੰ ਹੁਣ ਫਾਟਕ ਖੁੱਲਣ ਦਾ ਇੰਤਜ਼ਾਰ ਹੀ ਨਹੀ ਕਰਨਾ ਪੈਦਾ। ਉਥੇ ਰਹਿਣ ਵਾਲੇ ਵਿਅਕਤੀਆਂ ਨੇ ਦੱਸਿਆ ਕਿ ਇਹ ਫਾਟਕ 104 (ਸੀ) ਜੋ ਖਿਲਵਾਂ ਫਾਟਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦਿਨ ਵਿਚ ਛੇ ਤੋ ਸੱਤ ਘੰਟੇ ਬੰਦ ਰਹਿੰਦਾ ਹੈ ।
ਜਗਬਾਣੀ ਵੱਲੋ ਕੀਤੇ ਸਰਵੇਖਣ ਅਨੁਸਾਰ ਇਸ ਰੇਲ ਟਰੈਕ ਤੋ ਰੋਜ਼ਾਨਾ 10 ਐਕਸਪ੍ਰੈਸ, 10 ਹੀ ਸਵਾਰੀ ਅਤੇ ਕਰੀਬ 14- 15 ਮਾਲ ਗੱਡੀਆਂ ਲੰਘਦੀਆਂ ਹਨ ਜਿਸ ਕਾਰਣ ਇਹ ਫਾਟਕ ਦਿਨ ਵਿਚ ਕਰੀਬ ਛੇ ਘੰਟੇ ਬੰਦ ਰਹਿੰਦਾ ਹੈ । ਇਹ ਫਾਟਕ ਮੋਗਾ ਸਿਰਸਾ ਸੜਕ 'ਤੇ ਸਥਿਤ ਹੈ ਜਿਥੋ ਦੀ ਆਵਾਜਾਈ ਬਹੁਤ ਜਿਆਦਾ ਹੈ। ਇਥੇ ਰਹਿਣ ਵਾਲੇ ਲੋਕਾਂ ਨੇ ਮੰਗ ਕੀਤੀ ਹੈ ਕਿ ਜੇਕਰ ਰੇਲਵੇ ਉਵਰ ਬ੍ਰਿਜ ਬਣਾਉਣਾ ਸੰਭਵ ਨਹੀ ਤਾਂ ਇਥੇ ਘੱਟੋ ਘੱਟ ਰੇਲਵੇ ਅੰਡਰ ਬ੍ਰਿਜ ਜਰੂਰ ਬਣਾਇਆ ਜਾਵੇ ਤਾਂ ਜੋ ਲੋਕਾ ਦੀ ਜ਼ਿੰਦਗੀ ਫਾਟਕ 'ਤੇ ਖੜੇ ਹੀ ਨਾ ਗੁੱਜਰ ਜਾਵੇ।
ਕੀ ਕਹਿੰਦੇ ਹਨ ਰੇਲਵੇ ਅੰਬਾਲਾ ਦੇ ਡੀ. ਆਰ. ਐਮ
ਜਦੋ ਇਸ ਸੰਬਧੀ ਰੇਲਵੇ ਦੇ ਡਿਵੀਜਨਲ ਮੈਨੇਜਰ ਅੰਬਾਲਾ ਨਾਲ ਇਸ ਬਾਰੇ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਸੰਬਧੀ ਪੀੜਤ ਲੋਕ ਆਪਣੀ ਗੱਲ ਨੂੰ ਲਿਖਤੀ ਤੌਰ 'ਤੇ ਭੇਜ ਸਕਦੇ ਹਨ। ਉਨ੍ਹਾਂ ਦੀ ਇਹ ਸ਼ਿਕਾਇਤ ਰੇਲ ਮੰਤਰਾਲੇ ਨੂੰ ਕਾਰਵਾਈ ਹਿੱਤ ਕਰਨ ਲਈ ਭੇਜੀ ਜਾਵੇਗੀ ।
ਜਿਹੜੀਆਂ ਤਸਵੀਰਾਂ ਨੂੰ ਰੋਜ਼ ਮੱਥਾ ਟੇਕ ਕੇ ਧੂਫ ਜਗਾਉਂਦੇ ਸਨ, ਉਨ੍ਹਾਂ ਤਸਵੀਰਾਂ ਦਾ ਦੇਖੋ ਹਾਲ......
NEXT STORY