ਅੰਮ੍ਰਿਤਸਰ(ਕਮਲ/ ਵਾਲੀਆ)-ਪੰਜਾਬ ਦੇ ਟੂਰਿਜ਼ਮ ਅਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਜਲਿਆਂਵਾਲਾ ਬਾਗ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2019 'ਚ ਜਲਿਆਂਵਾਲਾ ਬਾਗ ਦੀ 100ਵੀਂ ਵਰ੍ਹੇਗੰਢ ਮਨਾ ਕੇ ਸ਼ਹੀਦਾਂ ਨੂੰ ਯਾਦ ਕਰਾਂਗੇ। ਸਿੱਧੂ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਲਿਆਂਵਾਲਾ ਬਾਗ ਦੇ ਵਿਕਾਸ ਲਈ 100 ਕਰੋੜ ਰੁਪਏ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਟੂਰਿਜ਼ਮ ਵਿਭਾਗ ਦੇ ਖਾਤੇ 'ਚੋਂ ਵੀ ਜਲਿਆਂਵਾਲਾ ਬਾਗ ਲਈ 10 ਕਰੋੜ ਲਾਉਣ ਲਈ ਕਹਿਣਗੇ। ਸਿੱਧੂ ਨੇ ਕਿਹਾ ਕਿ ਸ਼ਹੀਦਾਂ ਲਈ ਸਰਕਾਰ ਫੰਡ ਮੁਹੱਈਆ ਕਰਵਾਏ। ਜਲਿਆਂਵਾਲਾ ਬਾਗ 'ਚ ਅਜਿਹਾ ਕਰਾਂਗੇ ਕਿ ਲੋਕ ਦੇਸ਼ ਦੇ ਨਾਂ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੀ ਸ਼ਹਾਦਤ ਨੂੰ ਭੁੱਲ ਨਹੀਂ ਸਕਣਗੇ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੇ ਜਜ਼ਬੇ ਨਾਲ ਜਾਣੂ ਕਰਵਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ 'ਚ ਅਜਿਹੀਆਂ ਰੰਗ-ਬਿਰੰਗੀਆਂ ਲਾਈਟਾਂ ਲੱਗਣੀਆਂ ਚਾਹੀਦੀਆਂ ਹਨ, ਸ਼ਹੀਦਾਂ ਦੀਆਂ ਫਿਲਮਾਂ ਚੱਲਣੀਆਂ ਚਾਹੀਦੀਆਂ ਹਨ ਮਿਊਜ਼ੀਅਮ ਬਣਨ ਨਾਲ ਅਜਿਹਾ ਦਿਖੇ ਕੇ ਆਉਣ ਵਾਲਾ ਹਰ ਟੂਰਿਸਟ ਦੇਖੇ। ਉਨ੍ਹਾਂ ਕਿਹਾ ਕਿ ਜੁਰਮ ਦੇ ਖਿਲਾਫ ਜੋ ਆਵਾਜ਼ ਫੈਲੀ ਸੀ ਅਤੇ ਜਲਿਆਂਵਾਲਾ ਬਾਗ ਤੋਂ ਫੈਲੀ ਸੀ ਜੋ ਅਸੀਂ ਅੱਜ ਆਜ਼ਾਦੀ ਦੀ ਹਵਾ 'ਚ ਸਾਹ ਲੈ ਰਹੇ ਹਾਂ ਇਹ ਸ਼ਹੀਦਾਂ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਦਿੱਤੀ ਹੈ, ਨਾਲ ਟਵੀਟ ਕਰ 100 ਕਰੋੜ ਦੀ ਮੰਗ ਵੀ ਕਰਾਂਗਾ। ਇਸ ਦੇ ਲਈ ਜੇਕਰ ਮੇਰੇ ਨਾਲ ਮੁੱਖ ਮੰਤਰੀ ਵੀ ਜਾਣ ਤਾਂ ਹੋਰ ਵੀ ਚੰਗਾ ਹੋਵੇਗਾ। ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ 'ਚ ਪਾਰਟੀ ਤੋਂ ਉੱਪਰ ਉੱਠ ਕੇ ਸਭ ਨੂੰ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਅਗਲੇ ਜਲਿਆਂਵਾਲਾ ਬਾਗ ਦੀ ਸ਼ਤਾਬਦੀ ਮਨਾਉਣ ਲਈ ਵੱਡੇ ਪੱਧਰ 'ਤੇ ਪ੍ਰੋਗਰਾਮ ਕਰਾਂਗੇ। ਸਿੱਧੂ ਨੇ ਕਿਹਾ ਕਿ ਪੰਜਾਬ ਦੀ ਬੇਹਾਲੀ ਨੂੰ ਖੁਸ਼ਹਾਲੀ 'ਚ ਤਬਦੀਲ ਕੀਤਾ ਜਾ ਰਿਹਾ ਹੈ, ਜੋ ਲੋਕ ਨਿੱਜੀ ਸੁਆਰਥ ਲਈ ਕੰਮ ਕਰਦੇ ਸਨ ਅਤੇ ਜੋ ਹੰਕਾਰੀ ਲੋਕ ਲੋਕਾਂ ਦੀ ਪੱਗ ਉਤਾਰਦੇ ਸਨ, ਜੋ ਲੋਕਾਂ 'ਤੇ ਝੂਠੇ ਪਰਚੇ ਦਰਜ ਕਰਦੇ ਸਨ, ਲੋਕਾਂ ਨੂੰ ਡਰਾਉਂਦੇ ਸਨ ਇਹ ਉਨ੍ਹਾਂ ਦੀ ਹਾਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਦੀ ਖੁਸ਼ਹਾਲੀ ਲਈ ਆਉਣ ਵਾਲੇ ਮਹੀਨਿਆਂ 'ਚ ਜ਼ੋਰ-ਸ਼ੋਰ ਨਾਲ ਕੰਮ ਕਰੇਗੀ।
ਸਖਤ ਸੁਰੱਖਿਆ ਪ੍ਰਬੰਧਾਂ 'ਚ ਗੱਲਾ ਮੰਡੀ ਭਗਤਾਂਵਾਲਾ ਦੀ ਹੋਈ ਚੋਣ
NEXT STORY