ਲੁਧਿਆਣਾ(ਹਿਤੇਸ਼)-ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਮਹਾਨਗਰ ਆਉਣ ਦੀ ਸੂਚਨਾ ਨੂੰ ਲੈ ਕੇ ਨਗਰ ਨਿਗਮ ਦੀ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਵਿਚ ਦਿਨ ਭਰ ਡਰ ਦਾ ਮਾਹੌਲ ਬਣਿਆ ਰਿਹਾ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਲੁਧਿਆਣਾ ਵਿਚ ਲੱਗੀ ਹੋਈ ਨਾਜਾਇਜ਼ ਉਸਾਰੀਆਂ ਦੀ ਭਰਮਾਰ ਲਈ ਸਿੱਧੂ ਵੱਲੋਂ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਕਿਉਂਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਇਮਾਰਤਾਂ ਦੀ ਉਸਾਰੀ ਨਕਸ਼ਾ ਪਾਸ ਕਰਵਾਏ ਬਿਨਾਂ ਕੀਤੀ ਜਾ ਰਹੀ ਹੈ ਪਰ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਵੱਲੋਂ ਨਾ ਤਾਂ ਇਨ੍ਹਾਂ ਨਾਜਾਇਜ਼ ਉਸਾਰੀਆਂ ਦੇ ਚਲਾਨ ਪਾ ਕੇ ਜੁਰਮਾਨਾ ਲਾਇਆ ਗਿਆ ਹੈ ਅਤੇ ਨਾ ਹੀ ਨਾਨ ਕੰਪਾਊਂਡੇਬਲ ਇਮਾਰਤਾਂ ਨੂੰ ਡੇਗਣ ਦਾ ਯਤਨ ਕੀਤਾ ਗਿਆ ਹੈ। ਇਸ ਨਾਲ ਨਗਰ ਨਿਗਮ ਦੇ ਕਰ ਦਾ ਨੁਕਸਾਨ ਹੋਣ ਦੇ ਮੁਕਾਬਲੇ ਭ੍ਰਿਸ਼ਟਾਚਾਰ ਵਿਚ ਇਜ਼ਾਫਾ ਹੋ ਰਿਹਾ ਹੈ। ਸਿੱਧੂ ਵਲੋਂ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਨੂੰ ਆਪਣੀ ਇਸ ਵਰਕਿੰਗ ਵਿਚ ਸੁਧਾਰ ਕਰਨ ਲਈ ਰੈਗੂਲਰ ਚਿਤਾਵਨੀ ਦਿੱਤੀ ਜਾ ਰਹੀ ਸੀ ਪਰ ਕੋਈ ਅਸਰ ਨਹੀਂ ਹੋਇਆ ਤਾਂ ਸਿੱਧੂ ਖੁਦ ਫੀਲਡ ਵਿਚ ਉਤਰੇ ਅਤੇ ਜਲੰਧਰ ਤੋਂ ਕ੍ਰਾਸ ਚੈਕਿੰਗ ਦੀ ਸ਼ੁਰੂਆਤ ਕੀਤੀ, ਜਿੱਥੇ ਸਾਹਮਣੇ ਆਈਆਂ ਨਾਜਾਇਜ਼ ਕਾਲੋਨੀਆਂ ਅਤੇ ਇਮਾਰਤਾਂ ਸਬੰਧੀ ਸਿੱਧੂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਸਪੈਂਡ ਕਰਨ ਸਮੇਤ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹੋਏ ਹਨ। ਹਾਲਾਂਕਿ ਸਿੱਧੂ ਨੇ ਲੁਧਿਆਣਾ ਵਿਚ ਵੀ ਅਜਿਹੀ ਹੀ ਚੈਕਿੰਗ ਕਰਨ ਦਾ ਐਲਾਨ ਕੀਤਾ ਸੀ ਪਰ ਆਪਣੀ ਹੀ ਪਾਰਟੀ ਦੇ ਕੁੱਝ ਵਿਧਾਇਕਾਂ ਅਤੇ ਮੰਤਰੀਆਂ ਦੇ ਵਿਰੋਧ ਕਾਰਨ ਸਿੱਧੂ ਦਾ ਦੌਰਾ ਖਟਾਈ ਵਿਚ ਪੈ ਗਿਆ ਪਰ ਉਹ ਆਪਣੀ ਜ਼ਿੱਦ ’ਤੇ ਕਾÎਇਮ ਹੈ ਕਿ 1-ਟਾਈਮ ਸੈਟਲਮੈਂਟ ਪਾਲਿਸੀ ਸਿਰਫ ਮਾਰਚ ਤੱਕ ਹੋਈਆਂ ਨਾਜਾਇਜ਼ ਉਸਾਰੀਆਂ ਲਈ ਹੈ ਨਾ ਕਿ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਲਈ ਅਤੇ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਇਸੇ ਦੌਰਾਨ ਸਿੱਧੂ ਵੱਲੋਂ ਸ਼ੁੱਕਰਵਾਰ ਨੂੰ ਇਕ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਲੁਧਿਆਣਾ ਆਉਣ ਦੀ ਸੂਚਨਾ ਮਿਲੀ ਤਾਂ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਵਿਚ ਹਫਡ਼ਾ-ਫਡ਼ੀ ਮਚ ਗਈ ਅਤੇ ਉਹ ਫੀਲਡ ਵਿਚ ਉਤਰ ਕੇ ਬਿਨਾਂ ਮਨਜ਼ੂਰੀ ਦੇ ਬਣ ਰਹੀਆਂ ਇਮਾਰਤਾਂ ਦੇ ਚਲਾਨ ਪਾਉਣ ਤੋਂ ਇਲਾਵਾ ਨਾਜਾਇਜ਼ ਉਸਾਰੀਆਂ ਬੰਦ ਕਰਵਾਉਂਦੇ ਹੋਏ ਨਜ਼ਰ ਆਏ, ਜਿਨ੍ਹਾਂ ਨੇ ਬਾਅਦ ਦੁਪਹਿਰ ਸਿੱਧੂ ਦੇ ਨਾ ਆਉਣ ਦੀ ਖਬਰ ਮਿਲਣ ’ਤੇ ਸੁੱਖ ਦਾ ਸਾਹ ਲਿਆ।
ਜ਼ੋਨ ਬੀ ਦੇ ਇੰਸਪੈਕਟਰ ਨੂੰ ਨਜ਼ਰ ਨਹੀਂ ਆਈ ਜੀ. ਟੀ. ਰੋਡ ’ਤੇ ਬਣ ਰਹੀ ਨਾਜਾਇਜ਼ ਇਮਾਰਤ, ਏ. ਟੀ. ਪੀ. ਦੇ ਆਰਡਰ ਦੀ ਨਿਕਲੀ ਹਵਾ
ਨਗਰ ਨਿਗਮ ਦੀ ਇਮਾਰਤੀ ਅਧਿਕਾਰੀਆਂ ਵਿਚ ਸਿੱਧੂ ਦੇ ਡਰ ਨਾਲ ਜੁਡ਼ਿਆ ਇਕ ਪਹਿਲੂ ਇਹ ਵੀ ਹੈ ਕਿ ਜ਼ੋਨ ਬੀ ਦੇ ਇੰਸਪੈਕਟਰ ਤਰਣਪਾਲ ਨੂੰ ਜੀ. ਟੀ. ਰੋਡ ਦੇ ਪਾਬੰਦੀਸ਼ੁਦਾ ਘੇਰੇ ਵਿਚ ਹੋ ਰਹੀ ਨਾਜਾਇਜ਼ ਉਸਾਰੀ ਨਜ਼ਰ ਨਹੀਂ ਆਈ, ਜਦੋਂਕਿ ਇਸ ਕੇਸ ਵਿਚ ਏ. ਟੀ. ਪੀ. ਹੈੱਡਕੁਆਰਟਰ ਨੇ ਅਪ੍ਰੈਲ ਵਿਚ ਜ਼ੋਨ ਬੀ ਦੇ ਏ. ਟੀ. ਪੀ. ਅਤੇ ਇੰਸਪੈਕਟਰ ਨੂੰ ਨੋਟਿਸ ਜਾਰੀ ਕੀਤਾ ਸੀ ਕਿ ਬਸਤੀ ਜੋਧੇਵਾਲ ਚੌਕ ਨੇਡ਼ੇ ਬਣ ਰਹੀ ਆਟੋ ਮੋਬਾਇਲ ਸ਼ੋਅਰੂਮ ਦੀ ਇਮਾਰਤ ਸਬੰਧੀ 24 ਘੰਟੇ ਦੇ ਅੰਦਰ ਰਿਪੋਰਟ ਭੇਜੀ ਜਾਵੇ ਕਿ ਉਸ ਦਾ ਨਕਸ਼ਾ ਪਾਸ ਹੋਇਆ ਹੈ ਜਾਂ ਨਹੀਂ। ਇਸੇ ਤਰ੍ਹਾਂ ਚਲਾਨ ਪਾ ਕੇ ਜੁਰਮਾਨਾ ਵਸੂਲਣ ਸਬੰਧੀ ਜਵਾਬਤਲਬੀ ਕੀਤੀ ਗਈ ਸੀ ਪਰ ਜ਼ੋਨ ਦੇ ਅਧਿਕਾਰੀਆਂ ਨੇ ਇਸ ਆਰਡਰ ਦੀ ਹਵਾ ਕੱਢਦੇ ਹੋਏ ਉੱਪਰੀ ਮੰਜ਼ਿਲ ’ਤੇ ਲੈਂਟਰ ਪਵਾ ਦਿੱਤਾ, ਜਦੋਂਕਿ ਉਸ ਦੇ ਥੱਲੇ ਜੀ. ਟੀ. ਰੋਡ ਦੇ ਪਾਬੰਦੀਸ਼ੁਦਾ ਏਰੀਏ ਵਿਚ ਬਣੀ ਹੋਈ ਇਮਾਰਤ ਦੇ ਚੇਂਜ ਆਫ ਲੈਂਡ ਯੂਜ਼ ਫੀਸ ਅਤੇ ਡਿਵੈੱਲਪਮੈਂਟ ਚਾਰਜ ਹੀ ਜਮ੍ਹਾ ਨਹੀਂ ਹੋਏ ਹਨ, ਜਿਸ ਸਬੰਧੀ ਕਮਿਸ਼ਨਰ ਤੋਂ ਲੈ ਕੇ ਇਮਾਰਤੀ ਸ਼ਾਖਾ ਦੇ ਇੰਚਾਰਜ ਤੱਕ ਸ਼ਿਕਾਇਤ ਪੁੱਜਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਹੈ ਅਤੇ ਇਮਾਰਤੀ ਇੰਸਪੈਕਟਰ ਨੇ ਤਾਂ ਇਸ ਨਾਜਾਇਜ਼ ਉਸਾਰੀ ਸਬੰਧੀ ਜਾਣਕਾਰੀ ਹੋਣ ਤੋਂ ਹੀ ਇਨਕਾਰ ਕਰ ਦਿੱਤਾ ਹੈ, ਜਦੋਂਕਿ ਸਰਕਾਰ ਦੇ ਹੁਕਮ ਦੇ ਮੁਤਾਬਕ ਬਿਨਾਂ ਮਨਜ਼ੂਰੀ ਦੇ ਬਣਨ ਵਾਲੀ ਇਮਾਰਤ ਦਾ ਚਲਾਨ ਜਾਰੀ ਕਰ ਕੇ ਉਸ ਨੂੰ ਫਸਟ ਸਟੇਜ ’ਤੇ ਹੀ ਡੇਗਣ ਦੀ ਜ਼ਿੰਮੇਵਾਰੀ ਇੰਸਪੈਕਟਰ ਦੀ ਬਣਦੀ ਹੈ।
ਲੁਟੇਰੇ ਵਪਾਰੀ ਤੋਂ ਐਕਟਿਵਾ ਤੇ ਢਾਈ ਲੱਖ ਦੀ ਨਕਦੀ ਖੋਹ ਕੇ ਫਰਾਰ
NEXT STORY