ਅੰਮ੍ਰਿਤਸਰ/ਜਲੰਧਰ : ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਕਰਤਾਰੁਰਪੁਰ ਸਾਹਿਬ ਦੇ ਲਾਂਘੇ ਲਈ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਰਸਮੀ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ ਅਤੇ ਹੁਣ ਇਸ ਕੋਰੀਡੋਰ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਣਾ ਹੈ। ਭਾਰਤ ਵਾਲੇ ਪਾਸੇ ਪਾਕਿ ਦੀ ਸਰਹੱਦ ਤੱਕ ਸੜਕ ਬਣੀ ਹੋਈ ਹੈ। ਲਿਹਾਜਾ ਭਾਰਤ ਵੱਲੋਂ ਇਸ ਸਬੰਧੀ ਨਿਰਮਾਣ ਦਾ ਕੰਮ ਛੇਤੀ ਖਤਮ ਹੋ ਜਾਵੇਗਾ ਪਰ ਪਾਕਿ ਦੀ ਸਰਹੱਦ ਅੰਦਰ ਆਉਂਦੇ ਹੀ ਕਰੀਬ ਸਾਢੇ 4 ਕਿਲੋਮੀਟਰ ਦੇ ਦਾਅਰੇ 'ਚ ਪਾਕਿ ਨੂੰ ਨਿਰਮਾਣ ਕਰਨਾ ਪਵੇਗਾ। ਇਸ ਲਈ ਪਾਕਿ ਨੇ ਪੂਰੀ ਯੋਜਨਾ ਤਿਆਰ ਕਰ ਲਈ ਹੈ ਅਤੇ ਇਹ ਯੋਜਨਾ ਇਮਰਾਨ ਖਾਨ ਨੇ ਸਿੱਧੂ ਨਾਲ ਸਾਂਝੀ ਕੀਤੀ ਹੈ। ਸਿੱਧੂ ਨੇ 'ਜਗਬਾਣੀ' ਨਾਲ ਗੱਲਬਾਤ ਦੌਰਾਨ ਲਾਂਘੇ ਦੇ ਨਿਰਮਾਣ ਨੂੰ ਲੈ ਕੇ ਪਾਕਿ ਦਾ ਪੂਰਾ ਪਲਾਨ ਦੱਸਿਆ। ਸਿਧੂ ਮੁਤਾਬਕ ਇਹ ਕੰਮ ਇਕ ਸਾਲ ਦੇ ਅੰਦਰ ਪੂਰਾ ਹੋਵੇਗਾ ਅਤੇ ਆਉਂਦੇ ਗੁਰਪੁਰਬ ਦੌਰਾਨ ਸ਼ਰਧਾਲੂਆਂ ਨੂੰ ਗੁਰਦੁਆਰੇ ਦੇ ਖੁੱਲ੍ਹੇ ਦਰਸ਼ਨ ਦੇ ਦੀਦਾਰ ਹੋ ਸਕਣਗੇ।
ਜ਼ਿਕਰਯੋਗ ਹੈ ਕਿ ਪਿਛਲੇ 70 ਸਾਲਾ ਤੋਂ ਪੰਜਾਬ ਦੇ ਸ਼ਰਧਾਲੂਆਂ ਨੂੰ ਇਹ ਲਾਂਘਾ ਖੁੱਲਣ ਦੀ ਆਸ ਸੀ ਅਤੇ ਹੁਣ ਦੋਹਾਂ ਦੇਸ਼ਾਂ ਦੀ ਰਜ਼ਾਮੰਦੀ ਤੋਂ ਬਾਅਦ ਇਸ 'ਤੇ ਨਿਰਮਾਣ ਕਾਰਜ ਸ਼ੁਰੂ ਹੋਇਆ ਹੈ ਅਤੇ ਇਸ ਦੀ ਜਲਦੀ ਉਸਾਰੀ ਦੀ ਉਮੀਦ ਕੀਤੀ ਜਾ ਰਹੀ ਹੈ।
120 ਸਾਲਾ ਪੰਜਾਬੀ ਦੀ ਮੌਤ, ਨਿਰਾਲੇ ਸਨ ਸ਼ੌਕ
NEXT STORY