ਹੁਸ਼ਿਆਰਪੁਰ— ਕਾਂਗਰਸ ਦੇ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਆਉਣ ਵਾਲੇ ਸਮੇਂ ਵਿਚ ਬਹੁਤ ਨਿੱਭਣ ਵਾਲੀ ਹੈ, ਇਹ ਕਹਿਣਾ ਹੈ ਕਿ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦਾ। ਬਾਜਵਾ ਦਾ ਕਹਿਣਾ ਹੈ ਕਿ ਕੈਪਟਨ ਅਤੇ ਸਿੱਧੂ ਦਾ ਇਲਾਕਾ, ਗੋਤ ਅਤੇ ਡੀ. ਐਨ. ਏ. ਇਕ ਹਨ, ਇਸ ਕਰਕੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦਾ ਕੋਈ ਝਗੜਾ ਨਹੀਂ ਹੋਵੇਗਾ।
ਦਰਅਸਲ ਜਦੋਂ ਵੀ ਪੱਤਰਕਾਰਾਂ ਵਲੋਂ ਕੈਪਟਨ ਤੋਂ ਸਿੱਧੂ ਦੇ ਕਾਂਗਰਸ ਵਿਚ ਸ਼ਾਮਲ ਹੋਣ ਬਾਰੇ ਪੁੱਛਿਆ ਜਾਂਦਾ ਸੀ ਤਾਂ ਕੈਪਟਨ ਨੇ ਹਮੇਸ਼ਾ ਹੀ ਗਰਮ ਲਹਿਜ਼ੇ 'ਚ ਜਵਾਬ ਦਿੱਤੇ ਪਰ ਬਾਜਵਾ ਵਲੋਂ ਹਮੇਸ਼ਾ ਹੀ ਸਿੱਧਾ ਦਾ ਸਮਰਥਨ ਕੀਤਾ ਗਿਆ ਸੀ। ਇੰਨਾ ਹੀ ਨਹੀਂ ਬਾਜਵਾ ਦਾ ਕਹਿਣਾ ਹੈ ਕਿ ਦਿਵਾਲੀ ਦੇ ਮੌਕੇ 'ਤੇ ਸਿੱਧੂ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ।
ਵਿਕਾਸ ਦੀ ਮੂੰਹੋ ਬੋਲਦੀ ਤਸਵੀਰ!
NEXT STORY