ਨਵੀਂ ਦਿੱਲੀ — ਪੰਜਾਬ ਦੇ ਚਰਚਿਤ ਸਿਆਸਤਦਾਨ, ਸਾਬਕਾ ਕ੍ਰਿਕਟਰ ਅਤੇ ਅਦਾਕਾਰ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਨਵਜੋਤ ਕੌਰ ਸਿੱਧੂ ਦੀ ਪੁੱਤਰੀ ਰਾਬੀਆ ਸਿੱਧੂ ਹਮੇਸ਼ਾ ਹੀ ਆਪਣੀ ਗਲੈਮਰ ਤੇ ਖ਼ੂਬਸੂਰਤ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।
ਇਹ ਗੱਲ ਦੀ ਗੁਵਾਹੀ ਅਸੀਂ ਨਹੀਂ ਸਗੋਂ ਰਾਬੀਆ ਸਿੱਧੂ ਵਲੋਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ ਭਰਦੀਆਂ ਹਨ।
ਗਲੈਮਰਸ ਤਸਵੀਰਾਂ ਨਾਲ ਹਰ ਪਾਸੇ ਛਾਈ ਸਿੱਧੂ ਦੀ ਲਾਡਲੀ ਧੀ
ਰਾਬੀਆ ਸਿੱਧੂ ਦੀਆਂ ਇਹ ਖ਼ੂਬਸੂਰਤ ਤਸਵੀਰਾਂ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇੰਸਟਾਗ੍ਰਾਮ ਬਕਾਇਦਾ ਉਸ ਦਾ ਪ੍ਰਮਾਣਿਤ ਅਕਾਊਂਟ ਵੀ ਹੈ, ਜਿਸ 'ਤੇ ਉਹ ਅਕਸਰ ਆਪਣੀਆਂ ਤਸਵੀਰਾਂ ਨੂੰ ਪੋਸਟ ਕਰਦੀ ਰਹਿੰਦੀ ਹੈ।
ਜਾਣਕਾਰੀ ਮੁਤਾਬਕ, ਰਾਬੀਆ ਸਿੱਧੂ ਨੇ ਦਿੱਲੀ, ਪਟਿਆਲਾ, ਸਿੰਗਾਪੁਰ ਅਤੇ ਲੰਡਨ 'ਚ ਪੜ੍ਹਾਈ ਕੀਤੀ ਹੈ।
ਕੀ ਇਸ ਖ਼ੇਤਰ 'ਚ ਹੈ ਰਾਬੀਆ ਦੀ ਦਿਲਚਸਪੀ?
ਦੱਸ ਦਈਏ ਕਿ ਬਹੁਤ ਸਾਰੇ ਕਲਾਕਾਰਾਂ ਦੇ ਬੱਚੇ ਵੀ ਅਦਾਕਾਰੀ ਤੇ ਫੈਸ਼ਨ ਦੇ ਖ਼ੇਤਰ 'ਚ ਆ ਰਹੇ ਹਨ। ਇੰਝ ਹੀ ਸਿਆਸਤਦਾਨਾਂ ਦੇ ਜ਼ਿਆਦਾਤਰ ਬੱਚਿਆਂ ਦੀ ਦਿਲਚਸਪੀ ਵੀ ਜ਼ਿਆਦਾਤਰ ਸਿਆਸਤ 'ਚ ਹੁੰਦੀ ਹੈ।
ਸਿੱਧੂ ਦੇ ਘਰ ਦੇ ਸਿਆਸਤ ਅਤੇ ਕਲਾ ਦਾ ਮਾਹੌਲ ਹੈ ਅਜਿਹੇ 'ਚ ਉਨ੍ਹਾਂ ਦੀ ਇਨ੍ਹਾਂ ਦੋਵਾਂ ਖ਼ੇਤਰਾਂ 'ਚੋਂ ਕਿਸੇ ਇਕ 'ਚ ਦਿਲਚਸਪੀ ਹੋਣੀ ਸੁਭਾਵਕ ਹੈ।
ਲੋਕਾਂ 'ਚ ਇਸ ਕਰਕੇ ਲੋਕਪ੍ਰਿਯ ਹੈ ਨਵਜੋਤ ਸਿੱਧੂ
ਨਵਜੋਤ ਸਿੰਘ ਸਿੱਧੂ ਦੀ ਸਾਦਗੀ, ਵਿਚਾਰ ਅਤੇ ਸ਼ਾਇਰੀ ਦਾ ਅੰਦਾਜ਼ ਲੋਕਾਂ 'ਚ ਉਨ੍ਹਾਂ ਨੂੰ ਲੋਕਪ੍ਰਿਯ ਬਣਾਉਣ ਦਾ ਅਹਿਮ ਕਾਰਨ ਹੈ ਅਤੇ ਹੁਣ ਉਨ੍ਹਾਂ ਦੀ ਬੇਟੀ ਰਾਬੀਆ ਸੋਸ਼ਲ ਮੀਡੀਆ ਅਤੇ ਇੰਟਰਨੈੱਟ 'ਤੇ ਕਾਫ਼ੀ ਛਾਈ ਹੋਈ ਹੈ।
ਦੱਸਣਯੋਗ ਹੈ ਕਿ ਨਵਜੋਤ ਕੌਰ ਸਿੱਧੂ ਡਾਕਟਰ ਵੀ ਹਨ। ਉਨ੍ਹਾਂ ਦਾ ਬੇਟਾ ਕਾਨੂੰਨ 'ਚ ਦਿਲਚਸਪੀ ਰੱਖਦਾ ਹੈ ਅਤੇ ਇਸ ਖ਼ੇਤਰ 'ਚ ਆਪਣਾ ਕਰੀਅਰ ਬਣਾ ਰਿਹਾ ਹੈ।
ਕਿਸਾਨਾਂ ਦੇ ਸਮਰਥਨ 'ਚ ਸਿੱਧੂ ਨੇ ਪਟਿਆਲਾ ਰਿਹਾਇਸ਼ 'ਤੇ ਲਾਏ ਕਾਲੇ ਝੰਡੇ
ਕਿਸਾਨ ਅੰਦੋਲਨ ਮੁੜ ਤੇਜ਼ ਹੋਣ ਲੱਗਾ ਹੈ। ਕਿਸਾਨ 26 ਮਈ ਨੂੰ ਦੇਸ਼ ਭਰ 'ਚ 'ਕਾਲਾ ਦਿਵਸ' ਮਨਾ ਰਹੇ ਹਨ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਹੱਦਾਂ ਵੱਲ ਕੂਚ ਕਰ ਰਹੇ ਹਨ। ਇਸ ਦੌਰਾਨ ਕਾਂਗਰਸ ਪਾਰਟੀ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਕਿਸਾਨਾਂ ਦੇ ਸਮਰਥਨ 'ਚ ਪਟਿਆਲਾ ਸਥਿਤ ਰਿਹਾਇਸ਼ 'ਤੇ ਕਾਲੇ ਝੰਡੇ ਲਗਾਉਂਦੇ ਦਿਖਾਈ ਦਿੱਤੇ।
ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਪਤਨੀ ਸਾਬਕਾ ਐੱਮ. ਐੱਲ. ਏ. ਨਵਜੋਤ ਕੌਰ ਸਿੱਧੂ ਦੇ ਨਾਲ ਆਪਣੇ ਘਰ ਦੀ ਛੱਤ ਤੇ ਕਾਲੇ ਝੰਡੇ ਲਗਾ ਰਹੇ ਹਨ। ਉਥੇ ਹੀ ਰਾਬਿਆ ਸਿੱਧੂ ਨੇ ਅੰਮ੍ਰਿਤਸਰ 'ਚ ਆਪਣੇ ਘਰ ਦੀ ਛੱਤ 'ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਤੇ ਕਿਸਾਨਾਂ ਦੇ ਸਮਰਥਨ 'ਚ ਕਾਲਾ ਝੰਡਾ ਲਹਿਰਾਇਆ ਹੈ
ਬਿਜਲੀ ਬਿੱਲ ਜਮ੍ਹਾਂ ਕਰਵਾਉਣ ਲਈ 15 ਜੁਲਾਈ ਤੱਕ ਛੋਟ
NEXT STORY