ਜਲੰਧਰ— ਜਲੰਧਰ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਬਾਦਲਾਂ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਰਗੜ੍ਹੇ ਲਾਉਂਦੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੋਠੇ ’ਤੇ ਤੋਤਾ ਬਹਿਣ ਨਹੀਂ ਦੇਣ, ਜੀਜਾ ਸਾਲਾ ਰਹਿਣ ਨਹੀਂ ਦੇਣਾ। ਬੇਅਦਬੀ ਦੇ ਮੁੱਦੇ ’ਤੇ ਬਾਦਲਾਂ ਨੂੰ ਘੇਰਦਿਆਂ ਉਨ੍ਹਾਂ ਨੇ ਕਿਹਾ ਕਿ ਬੇਅਦਬੀ ਦੇ ਜਿਹੜੇ ਦੋਸ਼ੀ ਹਨ, ਉਹ ਸਭ ਜਾਣਦੇ ਹਨ ਅਤੇ ਉਨ੍ਹਾਂ ਨੂੰ ਸਿਸਾਲੀ ਸਜ਼ਾ ਹੋਣੀ ਚਾਹੀਦੀ ਹੈ।
ਬਿਜਲੀ ਸਮਝੌਤਿਆਂ ’ਤੇ ਬਾਦਲਾਂ ਨੂੰ ਘੇਰਦੇ ਸਿੱਧੂ ਨੇ ਕਿਹਾ ਕਿ ਜਿਹੜਾ ਆਮ ਇਨਸਾਨ ਨੂੰ ਤਿੰਨ ਰੁਪਏ ਬਿਜਲੀ ਦੇਣੀ ਹੈ ਅਤੇ ਇੰਡਸਟਰੀ ਨੂੰ 5 ਰੁਪਏ ਬਿਜਲੀ ਦੇਣੀ ਹੈ, ਇਸ ’ਚ ਸਭ ਤੋਂ ਵੱਡਾ ਅੜਿੱਗਾ ਬਾਦਲਾਂ ਦੇ ਸਾਈਨ ਕੀਤੇ ਪੀ. ਪੀ. ਏ. ਹਨ। ਨਸ਼ੇ ਦੇ ਮੁੱਦੇ ’ਤੇ ਨਵਜੋਤ ਸਿੰਘ ਸਿੱਧੂ ਨੇ ਮਜੀਠੀਆ ’ਤੇ ਖੂਬ ਰਗੜ੍ਹੇ ਲਾਏ ਅਤੇ ਸਿਸਾਲੀ ਸਜ਼ਾ ਦਿਵਾਉਣ ਦੀ ਗੱਲ ਕਹੀ।
ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੱਧੂ ਦੇ ਬੇਬਾਕ ਬੋਲ, ਖੇਤੀ ਕਾਨੂੰਨਾਂ ਸਣੇ ਕਈ ਮੁੱਦਿਆਂ 'ਤੇ ਕੀਤੀ ਖੁੱਲ੍ਹ ਕੇ ਚਰਚਾ
ਅੱਗੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਵਿਰੋਧ ਕਰਨਾ ਡੈਮੋਕ੍ਰੇਸੀ ’ਚ ਸਾਡਾ ਅਧਿਕਾਰ ਹੈ, ਜਿਸ ਨੂੰ ਕੋਈ ਵੀ ਨਹੀਂ ਖੋਹ ਸਕਦਾ। ਮੈਂ ਛੋਟਾ ਜਿਹਾ ਵਰਕਰ ਇਹੀ ਕਹਿਣਾ ਹੈ ਕਿ ਮੇਰਾ ਕੋਈ ਵੀ ਵਿਰੋਧ ਕਰ ਸਕਦਾ ਹੈ, ਮੈਂ ਸਵੀਕਾਰ ਕਰਦਾ ਹੈ, ਕਿਉਂਕਿ ਉਹ ਮੈਨੂੰ ਬਿਹਤਰ ਬਣਾਵੇਗਾ। ਮੈਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੈ। ਸਾਨੂੰ ਇਕ-ਦੂਜੇ ਦੀ ਖ਼ੁਸ਼ੀ ’ਚ ਸ਼ਾਮਲ ਹੋ ਕੇ ਦੂਜਿਆਂ ਦਾ ਵੀ ਦਰਦ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮਸਲੇ ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਕੇ ਆਇਆ ਹਾਂ, ਜਿਨ੍ਹਾਂ ਨੂੰ ਹੁਣ ਬੂਰ ਪੈ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੰਘ ਸਿੱਧੂ, ਬੇਕਾਬੂ ਹੋਈ ਭੀੜ ਨੇ ਤੋੜਿਆ ਕਾਂਗਰਸ ਭਵਨ ਦਾ ਦਰਵਾਜ਼ਾ (ਤਸਵੀਰਾਂ)
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਸੰਤ ਸੀਚੇਵਾਲ ਦੇ ਸਿਆਸਤ 'ਚ ਆਉਣ ਸਬੰਧੀ ਵਾਇਰਲ ਪੋਸਟ ਦਾ ਜਾਣੋ ਸੱਚ (ਵੀਡੀਓ)
NEXT STORY