ਜਲੰਧਰ— ਪੰਜਾਬ ਸਰਕਾਰ ਵੱਲੋਂ ਗੰਨਾ ਕਿਸਾਨਾਂ ਦੀ ਮੰਗ ’ਤੇ ਗੰਨੇ ਦਾ ਮੁੱਲ 360 ਰੁਪਏ ਪ੍ਰਤੀ ਕੁਇੰਟਲ ਕਰਨ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਦੀ ਤਾਰੀਫ਼ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਵਧਾਏ ਗਏ ਗੰਨੇ ਦੇ ਮੁੱਲ ਦਾ ਸੁਆਗਤ ਕਰਦੇ ਹੋਏ ਸਿੱਧੂ ਨੇ ਟਵਿੱਟਰ ਅਤੇ ਫੇਸਬੁੱਕ ’ਤੇ ਲਿਖਦੇ ਹੋਏ ਕਿਹਾ ਕਿ ਰਾਜ ਵੱਲੋਂ ਸੁਝਾਏ ਜਾਂਦੇ ਭਾਅ ਵਿਚ ਇਸ ਵਾਧੇ ਲਈ ਪੰਜਾਬ ਸਰਕਾਰ ਨੂੰ ਸਿਜਦਾ! ਹੁਣ ਚਾਰ ਰਾਜਾਂ ਵਿਚ ਰਾਜ ਵੱਲੋਂ ਸੁਝਾਇਆ ਜਾਂਦਾ ਭਾਅ (ਐੱਸ.ਏ.ਪੀ) ਸਭ ਤੋਂ ਵੱਧ ਅਸੀਂ ਦੇ ਰਹੇ ਹਾਂ।
ਇਹ ਵੀ ਪੜ੍ਹੋ: ਪਟਿਆਲਾ ‘ਚ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਸ ‘ਚ ਜ਼ਬਰਦਸਤ ਝੜਪ, ਵਿਗੜੇ ਹਾਲਾਤ
ਇਥੇ ਦੱਸ ਦੇਈਏ ਕਿ ਗੰਨੇ ਦੇ ਮੁੱਲ ਨੂੰ ਲੈ ਕੇ ਹੀ ਕਿਸਾਨ ਜਲੰਧਰ-ਦਿੱਲੀ ਹਾਈਵੇਅ ’ਤੇ ਪੰਜਾਬ ਸਰਕਾਰ ਖ਼ਿਲਾਫ਼ ਲਗਾਤਾਰ ਪੰਜ ਦਿਨ ਧਰਨੇ ’ਤੇ ਬੈਠੇ ਰਹੇ ਸਨ। ਪੰਜਵੇਂ ਦਿਨ ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਉਪਰੰਤ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ’ਤੇ ਗੰਨਾ ਕਾਸ਼ਤਕਾਰਾਂ ਦੀ ਮੰਗ ’ਤੇ ਗੰਨੇ ਦਾ ਮੁੱਲ 360 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ। ਮੁੱਲ ਵਧਣ ਤੋਂ ਬਾਅਦ ਹੀ ਕਿਸਾਨਾਂ ਨੇ ਰੇਲਵੇ ਟਰੈਕ ਅਤੇ ਹਾਈਵੇਅ ਤੋਂ ਧਰਨਾ ਚੁੱਕਿਆ ਅਤੇ ਮੁੜ ਹਾਈਵੇਅ ਨੂੰ ਖੋਲ੍ਹ ਦਿੱਤਾ ਗਿਆ ਹੈ। ਲਗਾਤਾਰ ਚੱਲ ਰਹੇ ਧਰਨੇ ਦੌਰਾਨ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ: ਰੂਪਨਗਰ: ਕਿਸਾਨਾਂ 'ਤੇ ਟੁੱਟਿਆ ਇਕ ਹੋਰ ਕੁਦਰਤ ਦਾ ਕਹਿਰ, ਕਰੋੜਾਂ ਰੁਪਏ ਦੀ ਫ਼ਸਲ ਖਾ ਗਈ ਸੁੰਡੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਲਯੁੱਗੀ ਮਾਂ ਦਾ ਕਾਰਾ, 8ਵੀਂ ਜਮਾਤ ’ਚ ਪੜ੍ਹਦੀ ਆਪਣੀ ਹੀ ਧੀ ਨੂੰ ਕਰਵਾਇਆ ਅਗਵਾਹ
NEXT STORY