ਨਵੀਂ ਦਿੱਲੀ- ਲਗਭਗ ਇਕ ਦਹਾਕੇ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਰਾਹੀਂ ਸਾਬਕਾ ਭਾਰਤੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਕੁਮੈਂਟਰੀ ਬਾਕਸ ਵਿਚ ਵਾਪਸੀ ਕਰ ਲਈ ਹੈ। ਉਨ੍ਹਾਂ ਦਾ ਸਟੂਡੀਓ ਵਿਚ ਤਾੜੀਆਂ ਦੀ ਗੜਗੜਾਹਟ ਨਾਲ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ: PM ਮੋਦੀ ਭੂਟਾਨ ਦੇ ਸਰਵਉੱਚ ਨਾਗਰਿਕ ਪੁਰਸਕਾਰ 'ਆਰਡਰ ਆਫ਼ ਦਿ ਡਰੁਕ ਗਯਾਲਪੋ' ਨਾਲ ਸਨਮਾਨਤ
ਇਸ ਦੌਰਾਨ ਜਦੋਂ ਸਿੱਧੂ ਨੂੰ ਪੁੱਛਿਆ ਗਿਆ ਕਿ ਇਸ ਸੀਜ਼ਨ ਵਿਚ ਅਜਿਹੀ ਕੀ ਖ਼ਾਸ ਗੱਲ ਹੈ ਜੋ ਤੁਹਾਨੂੰ ਵਾਪਸ ਖਿੱਚ ਲਿਆਈ? ਇਸ 'ਤੇ ਸਿੱਧੂ ਨੇ ਸ਼ਾਇਰੀ ਵਿਚ ਜਵਾਬ ਦਿੰਦਿਆਂ ਕਿਹਾ, ਅਜਬ ਬਣ ਗਿਆ ਗਜਬ ਬਣ ਗਿਆ, ਆਈ. ਪੀ. ਐੱਲ. ਖ਼ੁਸ਼ੀਆਂ ਦਾ ਸੱਬਬ ਬਣ ਗਿਆ। ਜੋ ਲੋਕ ਕ੍ਰਿਕਟ ਨੂੰ ਸਮਝਦੇ ਹਨ ਖ਼ੁਦਾ ਯਾਰੋ, ਉਨ੍ਹਾਂ ਆਈ.ਪੀ.ਐੱਲ. ਦੇ ਦੀਵਾਨਿਆਂ ਲਈ ਇਹ ਇਕ ਮਜ਼ਹਬ ਬਣ ਗਿਆ।

ਇਹ ਵੀ ਪੜ੍ਹੋ: PM ਮੋਦੀ ਨੇ ਭੂਟਾਨ ਦੇ ਰਾਜਾ ਨਾਲ ਕੀਤੀ ਮੁਲਾਕਾਤ, ਦੋਸਤੀ “ਨਵੀਂਆਂ ਉਚਾਈਆਂ ਛੂੰਹਦੇ ਰਹਿਣ” ਦੀ ਪ੍ਰਗਟਾਈ ਉਮੀਦ
ਸਿੱਧੂ ਨੇ ਕੁਮੈਂਟਰੀ 'ਚ ਆਪਣੀ ਖ਼ਾਸ ਪਛਾਣ ਬਣਾਈ ਸੀ ਪਰ ਇਸ ਤੋਂ ਬਾਅਦ ਉਹ ਸਿਆਸਤ 'ਚ ਰੁੱਝ ਗਏ ਸਨ। ਹੁਣ ਉਹ ਆਈ.ਪੀ.ਐੱਲ. ਨਾਲ ਆਪਣੀ ਪੁਰਾਣੀ ਪਾਰੀ ਸ਼ੁਰੂ ਕਰਨ ਲਈ ਤਿਆਰ ਹਨ। ਸਿੱਧੂ ਇਸ ਤੋਂ ਪਹਿਲਾਂ 1999 ਤੋਂ 2014 ਤੱਕ ਕੁਮੈਂਟਰੀ ਕਰਦੇ ਰਹੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਕਾਂਗਰਸ ਦੀ ਤੀਜੀ ਸੂਚੀ 'ਚ ਪੰਜਾਬ ਦਾ ਨਾਂ ਨਾ ਆਉਣ ਕਾਰਨ ਤੇਜ਼ ਹੋਈ ਦਾਅਵੇਦਾਰਾਂ ਦੇ ਦਿਲਾਂ ਦੀ ਧੜਕਣ
NEXT STORY