ਜਲੰਧਰ (ਬਿਊਰੋ) - ਇਸ ਵਾਰ ਸ਼ਕਤੀ ਦੀ ਉਪਾਸਨਾ ਦੇ ਤਿਉਹਾਰ ਅੱਸੂ ਦੇ ਨਰਾਤੇ ਸਮਾਪਤ ਹੋ ਰਹੇ ਹਨ। ਨੌਮੀ ਪੂਜਨ ਅਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਤਿਉਹਾਰ ਦੁਸਹਿਰਾ ’ਤੇ ਰਾਵਣ ਦਹਿਨ ਇਕ ਹੀ ਦਿਨ ਹੋਵੇਗਾ। ਇਸ ਦੇ ਚਲਦੇ ਜਿਥੇ ਸਵੇਰੇ ਮਾਤਾ ਦੀ ਵਿਦਾਈ ਹੋਵੇਗੀ, ਉਥੇ ਸ਼ਾਮ ਨੂੰ ਥਾਂ ਥਾਂ ਬੁਰਾਈ ਤੇ ਪ੍ਰਤੀਕ ਰਾਵਣ ਦਾ ਦਹਿਨ ਕੀਤਾ ਜਾਵੇਗਾ। ਜੋਤਿਸ਼ਾਂ ਮੁਤਾਬਕ ਇਸ ਵਾਰ 25 ਅਕਤੂਬਰ ਨੂੰ ਉਦਇਆ ਤਿਥੀ ਵਿਚ ਨੌਮੀ ਅਤੇ ਅਪਰਾਨਹ ਵਿਆਪਨੀ ਤਿਥੀ ਦਸ਼ਮੀ ਹੋਵੇਗੀ। ਉਦਇਆ ਤਿਥੀ ਵਿਚ ਨੌਮੀ ਹੋਣ ਤੋਂ ਸ਼ਕਤੀ ਦੇ ਉਪਾਸਕ ਕੁਲ ਪਰੰਪਰਾਗਤ ਇਸ ਦਿਨ ਨੌਮੀ ਪੂਜਨ ਕਰ ਮਾਤਾ ਨੂੰ ਵਿਦਾਈ ਦੇਣਗੇ ਜਦੋਂਕਿ ਅਪਰਾਹਨ ਵਿਆਪਨੀ ਤਿਥੀ ਦਸ਼ਮੀ ਰਹੇਗੀ। ਇਸ ਲਈ ਰਾਵਣ ਦਹਿਨ ਦੇ ਨਾਲ ਸਸ਼ਤਰ ਪੂਜਨ ਵੀ ਕੀਤਾ ਜਾਵੇਗਾ।
ਜੋਤਿਸ਼ ਮੁਤਾਬਕ ਅੱਸੂ ਦੇ ਨਰਾਤੇ ਦੀ ਸ਼ੁਰੂਆਤ 17 ਅਕਤੂਬਰ ਨੂੰ ਹੋਈ। ਸਾਰੇ ਪ੍ਰਮੁੱਖ ਪੰਚਾਂਗਾਂ ਵਿਚ ਅਸ਼ਟਮੀ 24 ਅਕਤੂਬਰ ਨੂੰ ਸਵੇਰੇ 11.32 ਵਜੇ ਤਕ ਦੱਸੀ ਗਈ ਹੈ। ਇਸ ਤੋਂ ਬਾਅਦ ਨੌਮੀ ਦੀ ਸ਼ੁਰੂਆਤ 25 ਅਕਤੂਬਰ ਐਤਵਾਰ ਨੂੰ ਸਵੇਰੇ 11.52 ਵਜੇ ਤਕ ਰਹੇਗੀ। ਇਸ ਤੋਂ ਬਾਅਦ ਦਸ਼ਮੀ ਸ਼ੁਰੂ ਹੋ ਜਾਵੇਗੀ ਜੋ 26 ਅਕਤੂਬਰ ਨੂੰ ਸਵੇਰੇ 11.27 ਵਜੇ ਤਕ ਰਹੇਗੀ। ਸਾਸ਼ਤਰਾਂ ਮੁਤਾਬਕ ਦੁਸਹਿਰਾ ਅਪਰਾਹਨ ਵਿਆਪਨੀ ਤਿਥੀ ਵਿਚ ਮਨਾਉਣਾ ਸਸ਼ਤਰ ਬਰਾਬਰ ਸਮਝਿਆ ਜਾਂਦਾ ਹੈ। ਇਸ ਦੇ ਚਲਦੇ 25 ਅਕਤੂਬਰ ਨੂੰ ਦੁਸਹਿਰਾ ਵੀ ਹੋਵੇਗਾ।
ਇਸ ਦਿਨ ਵੀ ਵਿਜੇ ਮਹੂਰਤ ਦੁਪਹਿਰ 2.02 ਤੋਂ 2.47 ਵਜੇ ਤਕ ਰਹੇਗਾ। ਪੰਡਿਤ ਮੁਤਾਬਕ ਮਹਾਅਸ਼ਟਮੀ ਉਦੈ ਕਾਲ ਵਿਚ ਘਟੀ ਮਾਤਰ ਹੋਵੇ ਤਾਂ ਨੌਮੀ ਯੁਕਤ ਗ੍ਰਹਿਣ ਕਰਨਾ ਚਾਹੀਦਾ ਹੈ। 24 ਅਕਤੂਬਰ ਨੂੰ ਅਸ਼ਟਮੀ ਸਵੇਰੇ 11.32 ਵਜੇ ਤਕ ਹੈ। ਇਸ ਕਾਰਨ 24 ਅਕਤੂਬਰ ਨੂੰ ਅਸ਼ਟਮੀ ਸਵੇਰੇ 11.32 ਵਜੇ ਤਕ ਹੈ। ਇਸ ਕਾਰਨ 24 ਅਕਤੂਬਰ ਸ਼ਨੀਵਾਰ ਨੂੰ ਦੁਰਗਾ ਅਸ਼ਟਮੀ ਮਨਾਉਣਾ ਸਾਸ਼ਤਰ ਦੇ ਬਰਾਬਰ ਹੈ। ਹਾਲਾਂਕਿ ਕਈ ਲੋਕ ਕੁਲ ਪਰੰਪਰਾ ਮੁਤਾਬਕ 24 ਅਕਤੂਬਰ ਨੂੰ ਵੀ ਨੌਮੀ ਦਾ ਪੂਜਨ ਕਰਨਗੇ।
ਨਵਰਾਤਰੇ 2020 : ਨੌਵਾਂ ਰੂਪ ਮਈ ਸਿੱਧੀਦਾਤਰੀ, 'ਰਿੱਧੀ-ਸਿੱਧੀ ਸੇ ਭਰਪੂਰ ਕਰਨ ਵਾਲੀ ਮਈਆ'
NEXT STORY