ਬੰਗਾ (ਚਮਨ ਲਾਲ /ਰਾਕੇਸ਼ ਅਰੋੜਾ) : ਇਥੋਂ ਦੇ ਨਜ਼ਦੀਕੀ ਪਿੰਡ ਪਠਲਾਵਾ ਵਿਖੇ ਬੈਂਕ ਤੋਂ ਪੈਨਸ਼ਨ ਲੈਣ ਗਈ ਬਜ਼ੁਰਗ ਬੀਬੀ ਗੋਲ਼ੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸ. ਐੱਚ. ਓ. ਚੌਧਰੀ ਨਰੇਸ਼ ਕੁਮਾਰੀ ਨੇ ਦੱਸਿਆ ਕਿ ਪਿੰਡ ਪਠਲਾਵਾ ਨਿਵਾਸੀ ਬਲਵਿੰਦਰ ਕੌਰ ਪਤਨੀ ਰਾਮ ਕ੍ਰਿਸ਼ਨ ਉਮਰ ਅੰਦਾਜ਼ਨ 75 ਸਾਲ ਜੋ ਆਪਣੀ ਕੁੜੀ ਰਾਜਿੰਦਰ ਕੌਰ ਨਾਲ ਨਵਾਂਸ਼ਹਿਰ ਸੈਂਟਰਲ ਕੋਪਰੇਟਿਵ ਬੈਂਕ ਦੀ ਪਿੰਡ ਦੀ ਸ਼ਾਖਾ ਤੋਂ ਆਪਣੀ ਪੈਨਸ਼ਨ ਲੈਣ ਲਈ ਗਈ ਸੀ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਹ ਬੈਂਕ ਅੰਦਰ ਪਈ ਕੁਰਸੀ ’ਤੇ ਬੈਠੀ ਤਾਂ ਉਕਤ ਬੈਂਕ ਦੇ ਗਾਰਡ ਉਂਕਾਰ ਸਿੰਘ ਪੁੱਤਰ ਜਰਨੈਲ ਸਿੰਘ ਜੋ ਬੈਂਕ ਵਿਚ ਬਤੌਰ ਸੁਰੱਖਿਆ ਗਾਰਡ ਵਜੋਂ ਨੌਕਰੀ ਕਰਦਾ ਹੈ ਦੇ ਹੱਥ ਵਿਚ ਫੜੀ ਡਬਲ ਬੈਰਲ ਬੰਦੂਕ ਹੇਠਾਂ ਡਿੱਗ ਪਈ। ਜਿਸ ਦੇ ਫਲਸਰੂਪ ਬੰਦੂਕ ਹੇਠਾਂ ਡਿੱਗਦੇ ਹੀ ਉਸ ਵਿਚੋਂ ਗੋਲੀ ਚੱਲ ਗਈ। ਜੋ ਕਿ ਉਪਰੋਕਤ ਮਾਤਾ ਦੀ ਲੱਤਾਂ ਵਿਚ ਜਾ ਲੱਗੀ।
ਇਹ ਵੀ ਪੜ੍ਹੋ : ‘ਆਪ’ ’ਚ ਸ਼ਾਮਲ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੇ ਕਹੀਆਂ ਵੱਡੀਆਂ ਗੱਲਾਂ, ਅਸਤੀਫ਼ੇ ’ਤੇ ਵੀ ਕੀਤਾ ਖ਼ੁਲਾਸਾ
ਇਸ ਨਾਲ ਬਜ਼ੁਰਗ ਮਾਤਾ ਦੀਆ ਦੋਵੇਂ ਲੱਤਾਂ ਲਹੂ-ਲੁਹਾਨ ਹੋ ਗਈਆਂ। ਮਾਤਾ ਬਲਵਿੰਦਰ ਕੌਰ ਨੂੰ ਗੰਭੀਰ ਰੂਪ ਵਿਚ ਮੌਕੇ ਤੋਂ ਪਿੰਡ ਦੇ ਹੀ ਚੈਰੀਟੇਬਲ ਹਸਪਤਾਲ ਦੀ ਐਬੂਲੈਂਸ ਨਾਲ ਸਿਵਲ ਹਸਪਤਾਲ ਬੰਗਾ ਪੁਹੰਚਾਇਆ ਗਿਆ। ਜਿੱਥੇ ਡਾਕਟਰ ਵਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਉਸਦੀ ਗੰਭੀਰ ਹਾਲਤ ਨੂੰ ਵੇਖਦੇ ਨਵਾਂਸ਼ਹਿਰ ਲਈ ਰੈਫਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪੂਰੇ ਮਾਮਲੇ ਦੀ ਬਾਰੀਕੀ ਨਾਲ ਤਫਤੀਸ਼ ਕਰ ਰਹੇ ਹਨ ਅਤੇ ਪਰਿਵਾਰਕ ਮੈਬਰਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਕਾਨੂੰਨ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਦੋਂ ਬੈਂਕ ਦੇ ਗਾਰਡ ਉਂਕਾਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਨਾ ਹੀ ਫੋਨ ’ਤੇ ਗੱਲਬਾਤ ਹੋ ਸਕੀ।
ਇਹ ਵੀ ਪੜ੍ਹੋ : ਕਾਂਗਰਸ ’ਚ ਚੱਲ ਰਹੇ ਕਲੇਸ਼ ’ਤੇ ਇਹ ਕੀ ਬੋਲ ਗਏ ਅਰਵਿੰਦ ਕੇਜਰੀਵਾਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
12 ਵਿਅਕਤੀਆਂ ਨੂੰ ਕੈਨੇਡਾ 'ਚ ਵਰਕ ਪਰਮਿਟ ਦਿਵਾਉਣ ’ਤੇ ਠੱਗੇ 71 ਲੱਖ ਰੁਪਏ, ਇੰਝ ਖੁੱਲ੍ਹਿਆ ਭੇਤ
NEXT STORY