ਨਵਾਂਸ਼ਹਿਰ (ਜੋਬਨਪ੍ਰੀਤ) — ਪੰਜਾਬ ਨੂੰ ਦੇਸ਼ 'ਚ ਹਰੀ ਕ੍ਰਾਂਤੀ ਲਿਆਉਣ ਲਈ ਜਾਣਿਆ ਜਾਂਦਾ ਹੈ ਪਰ ਖੇਤੀਬਾੜੀ 'ਚ ਮੋਹਰੀ ਪੰਜਾਬ ਦੇ ਕਿਸਾਨਾਂ ਨੇ ਹੁਣ ਸਹਾਇਕ ਧੰਦਿਆਂ ਦਾ ਰੁਖ ਕੀਤਾ ਹੈ। ਇਸ ਦੇ ਤਹਿਤ ਸਰਕਾਰ ਵੱਲੋਂ ਮੱਛੀ ਪਾਲਣ ਵੱਲ ਉਤਸ਼ਾਹਤ ਕੀਤਾ ਜਾ ਰਿਹਾ ਹੈ। ਜ਼ਿਲਾ ਨਵਾਂਸ਼ਹਿਰ ਮੱਛੀ ਮੂੰਗ ਉਤਪਾਦਨ ਵਿਚ ਪੰਜਾਬ 'ਚ ਅੱਵਲ ਰਿਹਾ ਹੈ। ਨਵਾਂਸ਼ਹਿਰ ਦਾ ਪਿੰਡ ਢੰਡੂਆ 'ਚ ਬਣਿਆ ਸਰਕਾਰੀ ਮੱਛੀ ਪਾਲਣ ਫਾਰਮ ਪੂੰਗ ਸਪਲਾਈ ਕਰਨ ਦੇ ਮਾਮਲੇ 'ਚ ਮੋਹਰੀ ਹੈ ਅਤੇ ਹੋਰ ਕਿਸਾਨਾਂ ਨੂੰ ਇਸ ਵੱਲ ਪ੍ਰੇਰਿਤ ਕਰ ਰਿਹਾ ਹੈ।
ਕਿਸਾਨ ਇਸ ਧੰਦੇ ਨਾਲ ਜੁੜ ਕੇ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਇਹ ਪੂੰਗ ਫਾਰਮ ਸਾਲ 2018-19 ਦੌਰਾਨ ਹੁਣ ਤੱਕ 1 ਕਰੋੜ 19 ਲੱਖ 50 ਹਜ਼ਾਰ ਮੱਛੀ ਪੂੰਗ ਸਪਲਾਈ ਕਰ ਚੁੱਕਾ ਹੈ ਅਤੇ ਅਜੇ ਵੀ ਉਨ੍ਹਾਂ ਕੋਲ 10 ਲੱਖ ਪੂੰਗ ਪਿਆ ਹੈ। ਮੱਛੀ ਪਾਲਣ ਦੇ ਸਹਾਇਕ ਪ੍ਰਾਜੈਕਟ ਅਧਿਕਾਰੀ ਮਹਿੰਦਰ ਪਾਲ ਸਿੰਘ ਨੇ ਸਰਕਾਰ ਵੱਲੋਂ ਕਿਸਾਨਾਂ ਨੂੰ ਇਸ ਧੰਦੇ ਲਈ ਦਿੱਤੀ ਜਾਣ ਵਾਲੀ ਟਰੇਨਿੰਗ ਅਤੇ ਸਬਸਿਡੀ ਦੀ ਜਾਣਕਾਰੀ ਵੀ ਦਿੱਤੀ।
ਮੱਛੀ ਪਾਲਣ ਦੇ ਧੰਦੇ ਨੂੰ ਅਪਣਾ ਚੁੱਕੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਹੁਣ 60 ਖੇਤਾਂ 'ਚ ਮੱਛੀ ਫਾਰਮਿੰਗ ਕਰ ਰਹੇ ਹਨ ਅਤੇ ਇਹ ਇਕ ਲਾਹੇਵੰਦ ਧੰਦਾ ਬਣ ਕੇ ਉਭਰਿਆ ਹੈ। ਨਵਾਂਸ਼ਹਿਰ ਦੇ ਏ. ਡੀ. ਸੀ. ਡੈਵਲਪਮੈਂਟ ਅਵਤਾਰ ਸਿੰਘ ਭੁੱਲਰ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਧੰਦੇ ਨੂੰ ਅਪਣਾ ਕੇ ਆਪਣੀ ਆਰਥਿਕ ਸਥਿਤੀ ਨੂੰ ਸੁਧਾਰਣ ਅਤੇ ਇਸ ਧੰਦੇ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਲੈਣ।
ਦੋਸਤਾਂ ਨਾਲ ਨਹਿਰ 'ਚ ਨਹਾਉਣ ਗਿਆ ਨੌਜਵਾਨ ਡੁੱਬਿਆ
NEXT STORY