ਨਵੀਂ ਦਿੱਲੀ/ਜਲੰਧਰ — ਬਿਹਾਰ 'ਚ ਭਾਜਪਾ ਵੱਲੋਂ ਸਹਿਯੋਗੀ ਦਲ ਲੋਕ ਜਨ ਸ਼ਕਤੀ ਪਾਰਟੀ (ਐਲ. ਜੇ. ਪੀ.) ਨਾਲ ਸੀਟਾਂ ਦੀ ਵੰਡ 'ਤੇ ਸਸਪੈਂਸ ਅਜੇ ਵੀ ਕਾਇਮ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਸ਼ਨੀਵਾਰ ਨੂੰ ਵੀ ਕੋਈ ਨਤੀਜਾ ਸਾਹਮਣੇ ਨਾ ਆਇਆ। ਸੀਟਾਂ ਦੀ ਵੰਡ ਨੂੰ ਲੈ ਕੇ ਅੱਜ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਘਰ 'ਤੇ ਬਿਹਾਰ ਦੇ ਸਹਿਯੋਗੀ ਦਲਾਂ ਨਾਲ ਬੈਠਕ ਹੋਵੇਗੀ, ਜਿਸ ਤੋਂ ਬਾਅਦ ਸੀਟਾਂ ਦੀ ਵੰਡ ਦਾ ਐਲਾਨ ਹੋਣ ਦੀ ਸੰਭਾਵਨਾ ਹੈ।

ਦਿੱਲੀ 'ਚ ਵਰਕਰਾਂ ਨਾਲ ਗੱਲਬਾਤ ਕਰਨਗੇ ਅਮਿਤ ਸ਼ਾਹ

ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਦਿੱਲੀ 'ਚ ਬੂਥ ਪ੍ਰਧਾਨ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ। ਦਿੱਲੀ ਦੇ ਰਾਜ ਪੱਧਰੀ ਇਸ ਬੂਥ ਸੰਮੇਲਨ 'ਚ ਦਿੱਲੀ ਦੇ ਕੋਨੇ-ਕੋਨੇ ਤੋਂ ਬੂਥ ਪ੍ਰਧਾਨ ਇੰਦਰਾ ਗਾਂਧੀ ਇੰਡੋਰ ਸਟੇਡੀਅਮ 'ਚ ਇਕੱਠਾ ਹੋਣਗੇ। ਸਾਰੇ ਵਰਕਰਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਤ ਦਾ ਮੰਤਰ ਦਿੱਤਾ ਜਾਵੇਗਾ।
ਪੀ. ਐੱਮ. ਮੋਦੀ ਵਰਕਰਾਂ ਨੂੰ ਦੇਣਗੇ ਜਿੱਤ ਦਾ ਮੰਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਮੋ ਐਪ ਦੇ ਜ਼ਰੀਏ 'ਮੇਰਾ ਬੂਥ, ਸਭ ਤੋਂ ਮਜ਼ਬੂਤ' 'ਚ ਭਾਜਪਾ ਵਰਕਰਾਂ ਨੂੰ ਸੰਬੋਧਿਤ ਕਰਨਗੇ। ਇਸ 'ਚ ਤਮਿਲਨਾਡੂ ਤੋਂ ਸੈਂਟ੍ਰਲ ਚੇੱਨਈ, ਸੈਂਟ੍ਰਲ-ਨਾਰਥ ਮਦੁਰਈ ਅਤੇ ਤਿਰੁਵਲੱਕਾ ਦੇ ਵਰਕਰ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਸਾਰਿਆਂ ਨੂੰ ਆਪਣੇ ਬੂਥ ਨੂੰ ਮਜ਼ਬੂਤ ਕਰਨ ਦਾ ਸੁਝਾਅ ਦੇਣਗੇ।
ਰਾਜਸਥਾਨ ਦੇ ਮੰਤਰੀ ਮੰਡਲ ਦਾ ਅੱਜ ਹੱਲ ਹੋ ਸਕਦੈ ਪੇਂਚ

11 ਦਸੰਬਰ ਨੂੰ 5 ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ 3 ਰਾਜਾਂ 'ਚ ਕਾਂਗਰਸ ਨੇ ਸ਼ਾਨਦਾਰ ਵਾਪਸੀ ਕੀਤੀ, ਇਸ ਤੋਂ ਬਾਅਦ ਤਿੰਨਾਂ ਰਾਜਾਂ 'ਚੋਂ 17 ਦਸੰਬਰ ਨੂੰ ਕਾਂਗਰਸ ਦੇ ਤਿੰਨਾਂ ਮੁੱਖ ਮੰਤਰੀਆਂ ਨੇ ਸਹੁੰ ਚੁੱਕੀ। ਹੁਣ ਪੇਂਚ ਮੰਤਰੀ ਮੰਡਲ ਨੂੰ ਲੈ ਕੇ ਫਸ ਗਿਆ ਹੈ। ਮੱਧ ਪ੍ਰਦੇਸ਼ ਦਾ ਪੇਂਚ ਹੱਲ ਕਰਨ ਤੋਂ ਬਾਅਦ ਸੰਭਾਵਨਾ ਹੈ ਕਿ ਅੱਜ ਰਾਹੁਲ ਗਾਂਧੀ ਰਾਜਸਥਾਨ ਦੀ ਸਮੱਸਿਆ ਨੂੰ ਵੀ ਹੱਲ ਕਰ ਦੇਣਗੇ।
ਸ਼ਿਮਲਾ 'ਚ ਆਯੋਜਿਤ ਹੋਵੇਗਾ ਮੇਰਾ ਬੂਥ ਨੰਬਰ.1

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ 'ਚ ਅੱਜ ਭਾਜਪਾ ਦੇ ਵਰਕਰ ਇਕੱਠਾ ਹੋਣਗੇ। ਇਥੇ ਮੇਰਾ ਬੂਥ ਨੰਬਰ ਇਕ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ, ਜਿਸ 'ਚ ਭਾਜਪਾ ਦੇ ਸੀਨੀਅਰ ਵਰਕਰ ਅਤੇ ਮੰਤਰੀ ਵੀ ਸ਼ਾਮਲ ਹੋਣਗੇ। ਇਸ ਪ੍ਰੋਗਰਾਮ 'ਚ ਰਾਜ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵੀ ਸ਼ਾਮਲ ਹੋ ਸਕਦੇ ਹਨ।
ਫਲਿਪਕਾਰਟ ਦੀ ਮਹਾਸੇਲ ਅੱਜ ਤੋਂ ਸ਼ੁਰੂ

ਨਵੇਂ ਸਾਲ ਅਤੇ ਕ੍ਰਿਸਮਸ ਨੂੰ ਲੈ ਕੇ ਆਨਲਾਈਨ ਸੇਲ ਸ਼ੁਰੂ ਹੋ ਜਾਂਦੀਆਂ ਹਨ। ਇਸ ਦੇ ਨਾਲ ਫਲਿਪਕਾਰਟ ਵੀ ਆਪਣੇ ਗਾਹਕਾਂ ਲਈ ਈਅਰ ਐਂਡ ਕਾਰਨੀਵਾਲ ਸੇਲ ਲੈ ਕੇ ਆਇਆ ਹੈ ਜਿਹੜੀ ਕਿ ਅੱਜ ਤੋਂ ਸ਼ੁਰੂ ਹੋਵੇਗੀ। ਫਲਿਪਕਾਰਟ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਸੇਲ 31 ਦਸੰਬਰ ਤੱਕ ਜਾਰੀ ਰਹੇਗੀ ਅਤੇ ਇਸ ਦੌਰਾਨ ਟੀ. ਵੀ. ਅਤੇ ਵੱਡੇ ਐਪਲੀਸੈਂਸ 'ਤੇ 70 ਫੀਸਦੀ ਤੱਕ ਦੀ ਛੋਟ ਦਿੱਤੀ ਜਾਵੇਗੀ।
ਖੇਡ : ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਕ੍ਰਿਕਟ : ਬਿੱਗ ਬੈਸ਼ ਲੀਗ ਟੀ-20 ਕ੍ਰਿਕਟ ਟੂਰਨਾਮੈਂਟ-2018
ਫੁੱਟਬਾਲ : ਲਾ ਲਿਗਾ ਫੁੱਟਬਾਲ ਟੂਰਨਾਮੈਂਟ-2018/19
ਕਈ ਖੱਟੀਆਂ-ਮਿਠੀਆਂ ਯਾਦਾਂ ਛੱਡ ਕੇ ਰੁਖਸਤ ਹੋ ਰਿਹੈ 'ਸਾਲ-2018'
NEXT STORY