ਫਰੀਦਕੋਟ : ਇੱਥੋ ਕੋਟਕਪੂਰਾ ਦੇ ਦੁਆਰੇਆਣਾ ਰੋਡ 'ਤੇ ਅੱਜ ਕੂੜੇ ਦੇ ਢੇਰ 'ਚੋਂ ਨਵਜੰਮਿਆ ਬੱਚਾ ਮਿਲਣ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ। ਇਲਾਕੇ ਦੇ ਲੋਕਾਂ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਸਥਾਨਕ ਲੋਕਾਂ ਦੇ ਬਿਆਨ ਦਰਜ ਕਰਕੇ ਮ੍ਰਿਤਕ ਨਵਜੰਮੇ ਬੱਚੇ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵੀਡੀਓ 'ਚ ਦੇਖੋ ਪੰਜਾਬ 'ਚ ਕਿਵੇਂ ਬਣਾਈ ਜਾਂਦੀ ਹੈ 'Oxygen'
ਇਸ ਮੌਕੇ ਸਮਾਜਸੇਵੀ ਮਹਿਲਾ ਡਿੰਪਲ ਰਾਣੀ ਨੇ ਦੱਸਿਆ ਕਿ ਅੱਜ ਸਵੇਰੇ ਇੱਥੋਂ ਦੇ ਨਜ਼ਦੀਕੀ ਲੋਕ ਜਦੋਂ ਜੰਗਲ-ਪਾਣੀ ਲਈ ਇਸ ਇਲਾਕੇ ਵਿੱਚ ਆਏ ਤਾਂ ਉਨ੍ਹਾਂ ਨੇ ਕੂੜੇ ਦੇ ਡੰਪ 'ਤੇ ਇੱਕ ਨਵਜੰਮੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੀ ਇਸ ਦੀ ਸੂਚਨਾ ਦਿੱਤੀ ਪਰ ਜਦੋਂ ਤੱਕ ਉਹ ਉੱਥੇ ਪਹੁੰਚੇ ਤਾਂ ਨਵਜੰਮੇ ਬੱਚੇ (ਮੁੰਡਾ) ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਪੁੱਜਣ ਮਗਰੋਂ ਮ੍ਰਿਤਕ ਨਵਜੰਮੇ ਬੱਚੇ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਗਿਆ।
ਇਹ ਵੀ ਪੜ੍ਹੋ : ਕੋਰੋਨਾ : ਪੰਜਾਬ ਦੇ ਇਨ੍ਹਾਂ 6 ਜ਼ਿਲ੍ਹਿਆਂ 'ਚ ਹਾਲਾਤ ਚਿੰਤਾਜਨਕ, 15 ਫ਼ੀਸਦੀ ਤੋਂ ਉੱਪਰ 'Positivity Rate'
ਇਸ ਮੌਕੇ ਡਿੰਪਲ ਰਾਣੀ ਨੇ ਦੱਸਿਆ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਇੱਕ ਬੱਚੇ ਨੂੰ ਜ਼ਿੰਦਾ ਇਸ ਤਰ੍ਹਾਂ ਸੁੱਟ ਦਿੱਤਾ ਗਿਆ, ਜਦ ਕਿ ਵੱਡੀ ਗਿਣਤੀ 'ਚ ਲੋਕ ਔਲਾਦ ਲਈ ਤਰਸ ਰਹੇ ਹਨ। ਉਨ੍ਹਾਂ ਨੇ ਕਿਹੇ ਕਿ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰਕੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਰਵਾਈ ਹੋਣੀ ਚਾਹੀਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਸਿਹਤ ਮੰਤਰੀ ਦਾ ਬਿਆਨ,‘ਦਿੱਲੀ ਸਣੇ ਹੋਰ ਥਾਵਾਂ ’ਤੋਂ ਆਉਣ ਵਾਲੇ ਕੋਰੋਨਾ ਮਰੀਜ਼ਾਂ ਦਾ ਬਿਨ੍ਹਾਂ ਭੇਦਭਾਵ ਤੋਂ ਹੋਵੇਗਾ ਇਲ
NEXT STORY