ਭੋਗਪੁਰ (ਸੂਰੀ) : ਵਿਆਹ ਵਿਚ ਪਿਲਾਈ ਗਈ ਸ਼ਰਾਬ ਕਾਰਣ ਵਿਆਹ ਵਿਚ ਅਜਿਹਾ ਕੰਮ ਹੋਇਆ ਕਿ ਨਵੇਂ ਵਿਆਹੇ ਪਤੀ-ਪਤਨੀ ਦਾ ਰਿਸ਼ਤਾ ਹੀ ਖ਼ਤਮ ਹੋ ਗਿਆ। ਥਾਣਾ ਭੋਗਪੁਰ ਦੇ ਇਕ ਪਿੰਡ ਦੀ ਕੁੜੀ ਦੇ ਵਿਆਹ ਵਿਚ ਹੋਈ ਛੇੜਛਾੜ ਦੀ ਘਟਨਾ ਤੋਂ ਬਾਅਦ ਪਤੀ-ਪਤਨੀ ਦੇ ਰਿਸ਼ਤੇ ਵਿਚ ਅਜਿਹੀ ਦਰਾਰ ਪਈ ਕਿ ਪਤੀ ਨੇ ਕੁੜੀ ਦੇ ਪਰਿਵਾਰ ਨਾਲ ਸਬੰਧਿਤ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਅਤੇ ਉਸ ਤੋਂ 4 ਮਹੀਨੇ ਬਾਅਦ ਕੁੜੀ ਵੱਲੋਂ ਆਪਣੇ ਪਤੀ ਖ਼ਿਲਾਫ਼ ਦਾਜ ਲਈ ਤੰਗ-ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡਾ ਖ਼ੁਲਾਸਾ : ਟਿੱਕਰੀ ਸਰਹੱਦ 'ਤੇ ਭਾਬੀ ਦੇ ਇਸ਼ਕ ਨੇ ਕਤਲ ਕਰਵਾਇਆ 'ਕਿਸਾਨ', ਜਗ-ਜ਼ਾਹਰ ਹੋਈ ਕਰਤੂਤ
ਜਾਣੋ ਕੀ ਹੈ ਪੂਰਾ ਮਾਮਲਾ
ਜਾਣਕਾਰੀ ਮੁਤਾਬਕ ਹਰਜੀਤ ਕੁਮਾਰ ਨੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਸ਼ਿਕਾਇਤ ਦਿੱਤੀ ਕਿ ਉਸ ਦਾ ਵਿਆਹ ਭੋਗਪੁਰ ਦੇ ਇਕ ਪਿੰਡ ਵਿਚ 2 ਫਰਵਰੀ, 2020 ਨੂੰ ਹੋਇਆ ਸੀ, ਇਸ ਵਿਆਹ ਵਿਚ ਉਸ ਦੇ ਮਾਮੇ ਦੀ ਧੀ ਰਿੰਪੀ (ਕਾਲਪਨਿਕ ਨਾਂ) ਵੀ ਸ਼ਾਮਲ ਸੀ, ਜੋ ਕਿ ਗਰਭਵਤੀ ਸੀ। ਵਿਆਹ ਵਿਚ ਇਕ ਮੁੰਡੇ ਵੱਲੋਂ ਰਿੰਪੀ ਨਾਲ ਨੱਚਦੇ ਸਮੇਂ ਛੇੜਛਾੜ, ਖਿੱਚ-ਧੂਹ ਅਤੇ ਉਸ ਦੀ ਤਸਵੀਰ ਖਿੱਚਣ ਦੀ ਕੋਸ਼ਿਸ ਕੀਤੀ ਗਈ। ਹਰਜੀਤ ਨੇ ਇਸ ਮਾਮਲੇ ਵਿਚ ਆਪਣੇ ਸੁਹਰੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਇਸ ਮਾਮਲੇ ਦੀ ਜਾਂਚ ਸਪੈਸ਼ਲ ਬ੍ਰਾਂਚ ਜਲੰਧਰ ਵੱਲੋਂ ਕੀਤੀ ਗਈ, ਜਿਸ ਵਿਚ ਕਿਹਾ ਕਿ ਰਿੰਪੀ ਨਾਲ ਛੇੜਛਾੜ ਪਿਊਸ਼ ਅਰੋੜਾ ਵੱਲੋਂ ਕੀਤੀ ਗਈ ਸੀ। ਜਾਂਚ ਦੌਰਾਨ ਪਿਊਸ਼ ਨੇ ਕਬੂਲ ਕੀਤਾ ਕਿ ਸ਼ਰਾਬ ਪੀ ਕੇ ਉਸ ਪਾਸੋਂ ਵਿਆਹ ਵਿਚ ਗ਼ਲਤੀ ਹੋ ਗਈ ਹੈ। 7 ਮਹੀਨੇ ਦੀ ਪੁਲਸ ਜਾਂਚ ਤੋਂ ਬਾਅਦ ਥਾਣਾ ਭੋਗਪੁਰ ਵਿਚ ਮੁਲਜ਼ਮ ਪਿਊਸ਼ ਅਰੋੜਾ ਖ਼ਿਲਾਫ਼ ਛੇੜਛਾੜ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਲੁਧਿਆਣਾ ਹਾਦਸਾ : ਲੈਂਟਰ ਡਿਗਣ ਕਾਰਨ ਮਲਬੇ ਹੇਠਾਂ ਦੱਬੇ 36 ਮਜ਼ਦੂਰਾਂ ਨੂੰ ਕੱਢਿਆ ਬਾਹਰ, ਇਕ ਦੀ ਮੌਤ
ਪਤੀ-ਪਤਨੀ ਦੇ ਰਿਸ਼ਤੇ ਵਿਚ ਪਈ ਦਰਾਰ
ਹਰਜੀਤ ਦੇ ਵਿਆਹ ਮੌਕੇ ਉਸ ਦੇ ਮਾਮੇ ਦੀ ਕੁੜੀ ਰਿੰਪੀ ਨਾਲ ਹੋਈ ਛੇੜਛਾੜ ਦਾ ਮਾਮਲਾ ਇੰਨਾ ਜ਼ਿਆਦਾ ਵੱਧ ਚੁੱਕਾ ਸੀ ਕਿ ਹਰਜੀਤ ਅਤੇ ਉਸ ਦੀ ਪਤਨੀ ਰੇਨੂੰ (ਕਾਲਪਨਿਕ ਨਾਂ) ਦੇ ਸਬੰਧਾਂ ’ਚ ਵੀ ਖਟਾਸ ਆ ਗਈ। ਹਰਜੀਤ ਦੀ ਪਤਨੀ ਵਾਪਸ ਆਪਣੇ ਪੇਕੇ ਘਰ ਆ ਚੁੱਕੀ ਸੀ। ਉਸ ਨੇ ਵੀ ਇਕ ਸਤੰਬਰ, 2020 ਨੂੰ ਅਪਣੇ ਸੁਹਰਾ ਪਰਿਵਾਰ ਅਤੇ ਪਤੀ ਦੇ ਕੁੱਝ ਰਿਸ਼ਤੇਦਾਰਾਂ ਖ਼ਿਲਾਫ਼ ਡੀ. ਆਈ. ਜੀ. ਜਲੰਧਰ ਰੇਂਜ ਨੂੰ ਇਕ ਸ਼ਿਕਾਇਤ ਦੇ ਦਿੱਤੀ, ਜਿਸ ਵਿਚ ਉਸ ਨੇ ਅਪਣੇ ਪਤੀ, ਸੁਹਰਾ ਪਰਿਵਾਰ ਦੇ ਕੁੱਝ ਰਿਸ਼ਤੇਦਾਰਾਂ ’ਤੇ ਦਾਜ ਲਈ ਤੰਗ-ਪਰੇਸ਼ਾਨ ਕਰਨ ਅਤੇ ਜ਼ਬਰਦਸਤੀ ਮਾਸਾਹਾਰੀ ਭੋਜਨ ਖਿਲਾਉਣ ਦੇ ਦੋਸ਼ ਲਾਏ ਸਨ।
ਇਹ ਵੀ ਪੜ੍ਹੋ : ਉਦਯੋਗਪਤੀਆਂ ਨੂੰ ਵੱਡੀ ਰਾਹਤ, ਪੰਜਾਬ ਸਰਕਾਰ ਨੇ 479 ਲਾਜ਼ਮੀ ਸ਼ਰਤਾਂ ਹਟਾਈਆਂ
ਇਸ ਮਾਮਲੇ ਦੀ ਜਾਂਚ ਮਹਿਲਾ ਪੁਲਸ ਅਫ਼ਸਰ ਨਵਦੀਪ ਕੌਰ ਵੱਲੋਂ ਕੀਤੀ ਗਈ, ਜਿਸ ਨੇ ਆਪਣੀ ਰਿਪੋਰਟ ਵਿਚ ਲਿਖਿਆ ਕਿ ਹਰਜੀਤ ਅਤੇ ਰੇਨੂੰ ਦੇ ਵਿਆਹ ਵਿਚ ਸ਼ਾਮਲ ਰੇਨੂੰ ਦੇ ਕਲਾਸਮੇਟ ਮੁੰਡੇ ਪਿਊਸ਼ ਅਰੋੜਾ ਵੱਲੋਂ ਹਰਜੀਤ ਦੇ ਮਾਮੇ ਦੀ ਕੁੜੀ ਨਾਲ ਛੇੜਛਾੜ ਕੀਤੇ ਜਾਣ ਕਾਰਣ ਪਤੀ-ਪਤਨੀ ਵਿਚ ਲੜਾਈ-ਝਗੜਾ ਸ਼ੁਰੂ ਹੋ ਗਿਆ ਸੀ। ਵਿਆਹ ਤੋਂ ਬਾਅਦ ਹੀ ਰੇਨੂੰ ਦੇ ਪਤੀ ਨੇ ਉਸ ਨੂੰ ਦਾਜ ਦਾ ਬਹਾਨਾ ਬਣਾ ਕੇ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਹਰਜੀਤ ਰੇਨੂੰ ਨਾਲ ਕੁੱਟ-ਮਾਰ ਕਰਦਾ ਸੀ ਅਤੇ ਆਖਰ ਉਸ ਨੇ ਰੇਨੂੰ ਨੂੰ ਅਪਣੇ ਘਰੋਂ ਬਾਹਰ ਕੱਢ ਦਿੱਤਾ। ਹਰਜੀਤ ਵੱਲੋਂ ਰੇਨੂੰ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ-ਪਰੇਸ਼ਾਨ ਕੀਤਾ ਗਿਆ। ਰੇਨੂੰ ਦੇ ਸਹੁਰਾ ਪਰਿਵਾਰ ਜਾਂ ਰਿਸ਼ਤੇਦਾਰਾਂ ਵੱਲੋਂ ਤੰਗ-ਪਰੇਸ਼ਾਨ ਕਰਨ ਦੀ ਕੋਈ ਵੀ ਗੱਲ ਸਹਮਣੇ ਨਹੀਂ ਆਈ ਹੈ। ਇਸ ਰਿਪੋਰਟ ਦੇ ਆਧਾਰ ’ਤੇ ਰੇਨੂੰ ਦੇ ਪਤੀ ਹਰਜੀਤ ਖ਼ਿਲਾਫ਼ ਦਾਜ ਲਈ ਤੰਗ-ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ
ਨੀਲਕਮਲ ਟਾਇਰ ਫੈਕਟਰੀ ’ਚ ਹੋਇਆ ਬੁਆਇਲਰ ਬਲਾਸਟ, ਇਕ ਮਜ਼ਦੂਰ ਦੀ ਮੌਤ
NEXT STORY