ਜਲੰਧਰ- ਪੰਜਾਬ ਵਾਸੀਆਂ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ 'ਚ 4/6-ਲੇਨ ਵਾਲੀ ਗ੍ਰੀਨਫੀਲਡ ਪਠਾਨਕੋਟ ਲਿੰਕ ਸੜਕ ਦੇ ਨਿਰਮਾਣ ਲਈ 666.81 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਦੱਸ ਦੇਈਏ ਕਿ ਇਹ 12.34 ਕਿਲੋਮੀਟਰ ਲੰਬਾ ਮਾਰਗ NH-44 'ਤੇ ਸਥਿਤ ਤਲਵਾੜਾ ਜੱਟਾਂ ਪਿੰਡ ਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ‘ਤੇ ਗੋਬਿੰਦਸਰ ਪਿੰਡ ਨਾਲ ਜੋੜੇਗਾ।
ਪਠਾਨਕੋਟ ਲਿੰਕ ਰੋਡ ਜੰਮੂ-ਕਸ਼ਮੀਰ ਵਿੱਚ NH-44 (ਦਿੱਲੀ-ਸ਼੍ਰੀਨਗਰ), NH-54 (ਅੰਮ੍ਰਿਤਸਰ-ਪਠਾਨਕੋਟ), ਅਤੇ ਨਿਰਮਾਣ ਅਧੀਨ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ (ਪੈਕੇਜ 14) ਵਿਚਕਾਰ ਇਕ ਮਹੱਤਵਪੂਰਨ ਕਨੈਕਟਰ ਵਜੋਂ ਕੰਮ ਕਰੇਗਾ। ਇਹ ਪ੍ਰਾਜੈਕਟ ਪਠਾਨਕੋਟ ਸ਼ਹਿਰ ਵਿੱਚ ਟ੍ਰੈਫਿਕ ਭੀੜ ਦੇ ਪ੍ਰਮੁੱਖ ਮੁੱਦੇ ਨੂੰ ਹੱਲ ਕਰੇਗਾ ਅਤੇ ਜੰਮੂ ਅਤੇ ਕਸ਼ਮੀਰ ਵੱਲ ਜਾਣ ਵਾਲੇ NH-44 ਟ੍ਰੈਫਿਕ ਲਈ ਇਕ ਸਿੱਧਾ ਰੂਟ ਬਣੇਗਾ। NH-44 ਦੇ ਨਾਲ ਮੌਜੂਦਾ ਰੂਟ ਨੂੰ 53 ਕਿਲੋਮੀਟਰ ਤੋਂ ਘਟਾ ਕੇ ਇੱਕ ਸੁਚਾਰੂ 37 ਕਿਲੋਮੀਟਰ ਕਰਨ ਨਾਲ, ਲਿੰਕ ਰੋਡ ਪੀਕ ਸਮੇਂ ਦੌਰਾਨ 1 ਘੰਟਾ 40 ਮਿੰਟ ਤੋਂ ਸਿਰਫ਼ 20 ਮਿੰਟ ਤੱਕ ਯਾਤਰਾ ਦੇ ਸਮੇਂ ਨੂੰ ਮਹੱਤਵਪੂਰਨ ਤੌਰ 'ਤੇ ਘਟਾ ਦੇਵੇਗੀ।
ਇਹ ਵੀ ਪੜ੍ਹੋ- ਪਤਨੀ ਤੇ 3 ਧੀਆਂ ਨਾਲ ਐਕਟਿਵਾ 'ਤੇ ਜਾ ਰਹੇ ਵਿਅਕਤੀ ਨਾਲ ਵਾਪਰੀ ਅਣਹੋਣੀ, ਵਿਛ ਗਏ ਸੱਥਰ
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਕੇਲਿਆਂ ਨੇ ਮਰਵਾ ਦਿੱਤਾ ਦੁਕਾਨਦਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਸਰਬਾਜ਼ਾਂ ਨੇ 30 ਲੱਖ 49 ਹਜ਼ਾਰ ਦੀ ਮਾਰੀ ਆਨਲਾਈਨ ਠੱਗੀ
NEXT STORY