ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਦੇ ਖੈਰਲਾਂਜੀ ਥਾਣਾ ਖੇਤਰ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਲੜਕੀ ਨੇ ਦੋ ਵਾਰ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਜਦੋਂ ਉਹ ਦੂਜੇ ਵਿਆਹ ਤੋਂ ਬਾਅਦ ਥਾਣੇ ਪਹੁੰਚੀ ਤਾਂ ਉਸ ਦਾ ਪਹਿਲਾ ਪਤੀ ਵੀ ਉੱਥੇ ਪਹੁੰਚ ਗਿਆ। ਇਸ ਤੋਂ ਬਾਅਦ ਥਾਣੇ 'ਚ ਹੰਗਾਮਾ ਹੋ ਗਿਆ। ਕਈ ਘੰਟਿਆਂ ਦੀ ਬਹਿਸ ਤੋਂ ਬਾਅਦ ਜਦੋਂ ਪੁਲਸ ਅਧਿਕਾਰੀਆਂ ਨੇ ਲੜਕੀ ਤੋਂ ਉਸਦੀ ਰਾਏ ਪੁੱਛੀ ਤਾਂ ਉਸਨੇ ਆਪਣੇ ਨਵੇਂ ਪਤੀ ਨਾਲ ਰਹਿਣ ਦੀ ਇੱਛਾ ਜ਼ਾਹਰ ਕੀਤੀ।
ਗੁੰਮਸ਼ੁਦਗੀ ਦੀ ਸ਼ਿਕਾਇਤ 'ਤੇ ਖੁੱਲ੍ਹਾ ਸੱਚ
ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਰੋਹਿਤ ਉਪਵੰਸ਼ੀ ਨਾਂ ਦੇ ਵਿਅਕਤੀ ਨੇ ਪੁਲਸ ਨੂੰ ਆਪਣੀ ਪਤਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਕੀਤੀ। ਰੋਹਿਤ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਨਾਲ 8 ਸਾਲਾਂ ਤੋਂ ਪ੍ਰੇਮ ਸਬੰਧ ਸੀ ਅਤੇ ਦੋਵਾਂ ਨੇ 25 ਅਕਤੂਬਰ 2024 ਨੂੰ ਅਦਾਲਤ ਵਿੱਚ ਵਿਆਹ ਕਰਵਾ ਲਿਆ ਸੀ। ਇਸ ਤੋਂ ਬਾਅਦ ਲੜਕੀ ਆਪਣੀ ਮਾਂ ਦੀ ਤਬੀਅਤ ਠੀਕ ਨਾ ਹੋਣ ਦਾ ਬਹਾਨਾ ਲਗਾ ਕੇ ਆਪਣੇ ਨਾਨਕੇ ਘਰ ਗਈ ਪਰ ਉਹ ਨਾ ਤਾਂ ਵਾਪਸ ਆਈ ਅਤੇ ਨਾ ਹੀ ਰੋਹਿਤ ਨਾਲ ਸੰਪਰਕ ਕੀਤਾ।
ਕੁੜੀ ਦੀ ਦੂਜਾ ਕੋਰਟ ਮੈਰਿਜ
ਪੁਲਸ ਜਾਂਚ ਦੌਰਾਨ ਜਦੋਂ ਲੜਕੀ ਨੂੰ ਆਪਣੇ ਨਵੇਂ ਪ੍ਰੇਮੀ ਰਾਹੁਲ ਬੁਰੜੇ ਨਾਲ ਫੜਿਆ ਗਿਆ ਤਾਂ ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਹਾਲ ਹੀ 'ਚ ਰਾਹੁਲ ਨਾਲ ਦੂਜੀ ਵਾਰ ਕੋਰਟ ਮੈਰਿਜ ਕੀਤੀ ਸੀ। ਪਹਿਲੇ ਪਤੀ ਨੂੰ ਇਸ ਗੱਲ ਦਾ ਪਤਾ ਲੱਗਾ ਅਤੇ ਫਿਰ ਪੁਲਸ ਨੂੰ ਸ਼ਿਕਾਇਤ ਕੀਤੀ।
ਪਹਿਲੇ ਤੇ ਦੂਜੇ ਪਤੀ ਵਿਚਾਲੇ ਥਾਣੇ 'ਚ ਹੰਗਾਮਾ
ਪੁਲਸ ਨੇ ਦੋਵਾਂ ਪਤੀਆਂ ਨੂੰ ਥਾਣੇ ਬੁਲਾਇਆ, ਜਿੱਥੇ ਦੋਵਾਂ ਨੇ ਲੜਕੀ ’ਤੇ ਆਪਣਾ ਹੱਕ ਜਤਾਉਣ ਲਈ ਜ਼ੋਰਦਾਰ ਬਹਿਸ ਕੀਤੀ। ਇਸ ਹੰਗਾਮੇ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਲੜਕੀ ਨੂੰ ਪੁੱਛਿਆ ਕਿ ਉਹ ਕਿਸ ਨਾਲ ਰਹਿਣਾ ਚਾਹੁੰਦੀ ਹੈ ਤਾਂ ਉਸ ਨੇ ਰਾਹੁਲ ਨਾਲ ਰਹਿਣ ਦੀ ਇੱਛਾ ਜ਼ਾਹਰ ਕੀਤੀ। ਪੁਲਸ ਵੱਲੋਂ ਦੋਵਾਂ ਵਿਆਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵਾਂ ਧਿਰਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ।
9 ਦਸੰਬਰ ਤੱਕ ਛੋਟੇ ਬੱਚਿਆਂ ਨੂੰ ਛੁੱਟੀਆਂ, ਆਨਲਾਈਨ ਲੱਗਣਗੀਆਂ ਕਲਾਸਾਂ
NEXT STORY