ਲੁਧਿਆਣਾ (ਰਾਜ) : ਸਪਾ ਸੈਂਟਰ ਅਤੇ ਮਸਾਜ ਪਾਰਲਰਾਂ ’ਤੇ ਚੱਲ ਰਹੇ ਗਲਤ ਕੰਮਾਂ ਦੀਆਂ ਵੱਧਦੀਆਂ ਸ਼ਿਕਾਇਤਾਂ ਕਾਰਨ ਪੁਲਸ ਸਖ਼ਤੀ ਦੇ ਮੂਡ ’ਚ ਹੈ। ਇਸ ਲਈ ਡੀ. ਸੀ. ਪੀ. (ਹੈੱਡ ਕੁਆਰਟਰ) ਰੁਪਿੰਦਰ ਸਿੰਘ ਵੱਲੋਂ ਸਪਾ ਸੈਂਟਰ ਅਤੇ ਮਸਾਜ ਪਾਰਲਰਾਂ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਨੂੰ ਨਾ ਮੰਨਣ ਵਾਲਿਆਂ ’ਤੇ ਪੁਲਸ ਵੱਡੀ ਕਾਰਵਾਈ ਕਰ ਸਕਦੀ ਹੈ। ਵਿਭਾਗ ਵੱਲੋਂ ਜਾਰੀ ਪ੍ਰੈੱਸ ਨੋਟ ’ਚ ਡੀ. ਸੀ. ਪੀ. (ਹੈੱਡ ਕੁਆਰਟਰ) ਰੁਪਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ’ਚ ਮੌਜੂਦ ਸਪਾ ਅਤੇ ਮਸਾਜ ਸੈਂਟਰਾਂ ਦੇ ਅੰਦਰ ਅਤੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣੇ ਚਾਹੀਦੇ ਹਨ, ਜਿਸ ’ਚ ਐਂਟਰੀ, ਐਗਜ਼ਿਟ ਅਤੇ ਰਿਸੈਪਸ਼ਨ ਦਾ ਏਰੀਆ ਕਵਰ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਅਧਿਕਾਰੀਆਂ ਲਈ ਸਖ਼ਤ ਹੁਕਮ ਜਾਰੀ, ਹੁਣ ਨਹੀਂ ਕਰ ਸਕਣਗੇ ਇਹ ਕੰਮ
ਉਸ ਕੈਮਰੇ ਦਾ ਰਿਕਾਰਡਿੰਗ ਬੈਕਅਪ 30 ਦਿਨ ਦਾ ਹੋਣਾ ਚਾਹੀਦਾ ਹੈ। ਸੈਂਟਰ ਦੇ ਅੰਦਰ ਅਤੇ ਬਾਹਰ ਜਾਣ ਲਈ ਕਿਸੇ ਤਰ੍ਹਾਂ ਦਾ ਕੋਈ ਗੁਪਤ ਰਸਤਾ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਸੈਂਟਰਾਂ ’ਚ ਆਉਣ ਵਾਲੇ ਹਰ ਗਾਹਕ ਦੀ ਇਕ ਫੋਟੋ ਆਈ. ਡੀ. ਰੱਖਣੀ ਪਵੇਗੀ। ਉਸ ਰਿਕਾਰਡ ਨੂੰ ਸੈਂਟਰ ਮਾਲਕ ਮੇਨਟੇਨ ਕਰੇਗਾ। ਸੈਂਟਰਾਂ ’ਚ ਕੰਮ ਕਰਨ ਵਾਲੇ ਪੁਰਸ਼ ਜਾਂ ਔਰਤ ਵਰਕਰਾਂ ਦੀ ਪੂਰੀ ਤਰ੍ਹਾਂ ਪੁਲਸ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਅਹਿਮ ਖ਼ਬਰ, 23 ਦਸੰਬਰ ਤੱਕ ਕਰਨਾ ਪਵੇਗਾ ਇਹ ਕੰਮ
ਇਸ ਦੇ ਨਾਲ ਹੀ ਵਿਦੇਸ਼ੀ ਵਰਕਰਾਂ ਦਾ ਪਾਸਪੋਰਟ ਅਤੇ ਵੈਰੀਫਿਕੇਸ਼ਨ ਵੀ ਜ਼ਰੂਰੀ ਹੈ। ਸੈਂਟਰਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਗਲਤ ਕੰਮ, ਨਸ਼ਾ, ਜਾਂ ਸ਼ਰਾਬ ਦਾ ਸੇਵਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਸੈਂਟਰ ਦਾ ਮਾਲਕ ਕੰਮ ਸਾਰੇ ਵਰਕਰਾਂ ਦੇ ਮੋਬਾਇਲ ਨੰਬਰਾਂ ਸਮੇਤ ਲਿਸਟ ਆਪਣੇ ਨੇੜੇ ਦੇ ਪੁਲਸ ਥਾਣੇ ’ਚ ਜਮ੍ਹਾਂ ਕਰਵਾਉਣ। ਉਸ ਤੋਂ ਇਲਾਵਾ ਸੈਂਟਰ ਦਾ ਕਿਰਾਇਆਨਾਮਾ ਅਤੇ ਹੋਰ ਦਸਤਾਵੇਜ਼ ਵੀ ਏ. ਸੀ. ਪੀ. ਲਾਇਸੈਂਸਿੰਗ ਦੇ ਆਫਿਸ ’ਚ ਜਮ੍ਹਾਂ ਕਰਵਾਉਣ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
NEXT STORY