ਰਾਮਪੁਰਾ ਫੂਲ (ਤਰਸੇਮ)— ਸਥਾਨਕ ਬਾਬਾ ਇੰਦਰਦਾਸ ਟਰੱਕ ਯੂਨੀਅਨ ਰਾਮਪੁਰਾ ਵਿਖੇ ਰੱਖੇ ਇਕ ਸਮਾਗਮ ਦੌਰਾਨ ਕੈਬਨਿਟ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਟਰੱਕ ਓਪਰੇਟਰਾਂ ਨੂੰ ਅਨਾਜ ਦੇ ਗੱਲੇ ਦੀ ਅਦਾਇਗੀ ਦੇ ਚੈੱਕ ਵੰਡਣ ਸਮੇਂ ਸੰਬੋਧਨ ਕਰਦਿਆਂ ਕਿਹਾ ਕਿ ਮਾਲ ਵਿਭਾਗ ਦੇ ਸਿਸਟਮ ਨੂੰ ਜਲਦ ਹੀ ਡਿਜੀਟਲ ਕੀਤਾ ਜਾਵੇਗਾ ਅਤੇ ਪਟਵਾਰੀਆਂ ਦੀ ਭਰਤੀ ਯੋਗਤਾ ਦੇ ਅਧਾਰ ਤੇ ਕੀਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਟਰੱਕ ਉਪਰੇਟਰਾਂ ਨੂੰ ਕਰੀਬ ਸਵਾ ਚਾਰ ਕਰੌੜ ਰੁਪਏ ਦੇ ਚੈੱਕ ਵੰਡੇ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਭੋਲਾ ਸਰਮਾਂ ਨੇ ਕਾਂਗੜ ਦਾ ਸਮਾਗਮ 'ਚ ਪਹੁੰਚਣ 'ਤੇ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਪ੍ਰੈੱਸ ਵਾਰਤਾ ਦੌਰਾਨ ਕਾਂਗੜ ਨੇ ਕਿਹਾ ਕਿ ਮਾਲ ਵਿਭਾਗ 'ਚ ਹੋਰ ਪਾਰਦਰਸ਼ਿਤਾ ਲਿਆਉਣ ਲਈ ਇਸਦੇ ਸਿਸਟਮ ਨੂੰ ਡਿਜੀਟਲ ਕੀਤਾ ਜਾਵੇਗਾ ਅਤੇ ਪਟਵਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਜਲਦ ਹੀ ਉਨ੍ਹਾਂ ਦੀ ਯੋਗਤਾ ਅਨੁਸਾਰ ਰਿਟਨ ਟੈਸਟ ਰਾਹੀਂ ਭਰਤੀ ਕੀਤੀ ਜਾਵੇਗੀ। ਮਾਲ ਵਿਭਾਗ ਵਿਚ ਪਿਛਲੇ ਲੰਬੇ ਸਮੇਂ ਤੋਂ ਠੇਕੇ 'ਤੇ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਅਜੇ ਕੋਈ ਵੀ ਸਿਸਟਮ ਨਹੀਂ ਬਣਾਇਆ ਗਿਆ। ਆਏ ਦਿਨ ਜੇਲਾਂ ਵਿਚ ਹੋ ਰਹੀਆਂ ਘਟਨਾਵਾਂ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੇਲ ਮੰਤਰੀ ਮੁੱਖ ਮੰਤਰੀ ਪੰਜਾਬ ਨਾਲ ਮਿਲਕੇ ਇਸ ਸਮੱਸਿਆਂ ਦਾ ਜਲਦ ਹੀ ਹੱਲ ਕਰਨ ਲਈ ਯਤਨ ਕਰ ਰਹੇ ਹਨ। ਸ਼ਹਿਰ ਅੰਦਰ ਬਣਾਏ ਜਾਣ ਵਾਲੇ ਓਵਰ ਬ੍ਰਿਜ਼ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਂਦਰਾਂ ਤੋਂ ਮਿਲਣ ਵਾਲੀ ਮਨਜੂਰੀ ਕਾਰਨ ਇਹ ਪ੍ਰੋਜੈਕਟ ਲੇਟ ਹੋਇਆ ਹੈ ਪਰ ਹੁਣ 5 ਜੁਲਾਈ ਨੂੰ ਇਸਦੀਆਂ ਸਾਰੀਆਂ ਮਨਜੂਰੀਆਂ ਪੂਰੀਆਂ ਹੋ ਜਾਣਗੀਆਂ ਤੇ ਪੁਲ ਬਣਾਉਨ ਲਈ ਟੈਂਡਰ ਜ਼ਾਰੀ ਕੀਤੇ ਜਾਣਗੇ।
ਇਸ ਮੌਕੇ ਹੋਰਨਾ ਤੋ ਇਲਾਵਾ ਕਰਮਜੀਤ ਸਿੰਘ ਖਾਲਸਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਕਾਂਗਰਸ ਦੇ ਸੀਨੀਅਰ ਆਗੂ ਰਾਕੇਸ਼ ਸਹਾਰਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਜੀਵ ਧੀਗੜਾਂ, ਮੀਡੀਆਂ ਇੰਚਾਰਜ਼ ਬੂਟਾ ਸਿੰਘ, ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਪੰਨਾ ਲਾਲ ਧੀਗੜਾਂ, ਵਪਾਰ ਮੰਡਲ ਦੇ ਪ੍ਰਧਾਨ ਰਾਮੇਸ਼ ਮੱਕੜ, ਪੈਸਟੀਸਾਈਡ ਐਸੋਸੀਏਸ਼ਨ ਦੇ ਪ੍ਰਧਾਨ ਜੱਜ ਧੀਗੜਾਂ, ਪੰਚਾਇਤੀ ਧਰਮਸਾਲ਼ਾਂ ਦੇ ਪ੍ਰਧਾਨ ਅਮਨ ਸ਼ਰਮਾਂ ਦੀਪੂ, ਰਾਜੂ ਜੇਠੀ, ਰਿੰਕੂ ਜੇਠੀ, ਅਸ਼ੋਕ ਕੁਮਾਰ, ਕਮਲਕਾਂਤ, ਮੁਕੇਸ਼ ਭੱਠੇਵਾਲਾ, ਸੁਰੇਸ਼ ਬਾਹੀਆਂ, ਸੁਨੀਲ ਬਿੱਟਾ, ਤਰਸੇਮ ਸ਼ਰਮਾਂ, ਬੁੱਟਰ ਸ਼ਰਮਾਂ, ਰਾਕੇਸ਼ ਕੁਮਾਰ ਆੜਤੀਆਂ, ਆਸ਼ੂ ਮੱਕੜ, ਡਾ: ਗੁਰਮੇਲ ਸਿੰਘ, ਲੁੱਧਰ ਕੁਮਾਰ ਬਾਂਸਲ ਐਕਸੀਅਨ ਪਾਵਰਕੋਮ, ਨਗਰ ਕੌਸਲ ਦੇ ਕਾਰਜਕਾਰੀ ਪ੍ਰਧਾਨ ਚਰਨਜੀਤ ਸਿੰਘ ਜਟਾਣਾ ਆਦਿ ਹਾਜ਼ਰ ਸਨ।
ਪਾਵਰਕਾਮ ਨੇ ਰੋਜ਼ਗਾਰ ਮੁਹਿੰਮ ਤਹਿਤ 145 ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਸੌਂਪੇ ਨਿਯੁਕਤੀ-ਪੱਤਰ
NEXT STORY