ਸੰਗਰੂਰ (ਵਿਜੈ ਕੁਮਾਰ ਸਿੰਗਲਾ, ਜੇ.ਪੀ ਗੋਇਲ, ਵਿਕਾਸ) : ਪੁਲਸ ਨੇ ਪਿੰਡ ਖੇੜੀ ਚੰਦਵਾਂ ਵਿਖੇ ਹੋਏ ਔਰਤ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਘਰ ਦੇ ਨੌਕਰ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਸੁਦਾ ਰਾਈਫਲ, ਮ੍ਰਿਤਕ ਦਾ ਮੋਬਾਇਲ ਫੋਨ ਅਤੇ ਵਾਰਦਾਤ ਸਮੇਂ ਵਰਤਿਆਂ ਕੁਹਾੜਾ ਬਰਾਮਦ ਕੀਤਾ। ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਰਮਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਖੇੜੀ ਚੰਦਵਾਂ ਨੇ ਇਤਲਾਹ ਦਿੱਤੀ ਕਿ ਬੀਤੇ ਦਿਨੀਂ ਜਦੋਂ ਉਹ ਆਪਣੇ ਕੰਮ ਸਬੰਧੀ ਬਾਹਰ ਗਿਆ ਹੋਇਆ ਸੀ ਤਾਂ ਇਸ ਦੌਰਾਨ ਉਸਦੀ ਪਤਨੀ ਪਰਮਜੀਤ ਕੌਰ ਘਰ ਇਕੱਲੀ ਸੀ। ਜਿਸ ਤੋਂ ਬਾਅਦ ਇਕ ਵਜੇ ਦੇ ਕਰੀਬ ਉਸ ਦੇ ਨੌਕਰ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਪਰਮਜੀਤ ਕੌਰ ਜ਼ਖ਼ਮੀ ਹਾਲਤ 'ਚ ਹੇਠਾਂ ਡਿੱਗੀ ਹੋਈ ਹੈ ਅਤੇ ਉਸ ਦੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਹਨ। ਜਿਵੇਂ ਹੀ ਨਿਰਮਲ ਸਿੰਘ ਨੂੰ ਇਸ ਦੀ ਸੂਚਨਾ ਮਿਲੀ ਉਹ ਤੁਰੰਤ ਘਰ ਪੁਹੰਚਿਆ ਅਤੇ ਦੇਖਿਆ ਕਿ ਉਸਦੀ ਪਤਨੀ ਦੀ ਸਿਰ 'ਤੇ ਗੰਭੀਰ ਸੱਟ ਵੱਜਣ ਕਾਰਨ ਉਸਦੀ ਮੌਤ ਹੋ ਗਈ ਹੈ। ਫਿਰ ਜਦੋਂ ਉਸ ਨੇ ਘਰ ਦਾ ਸਾਮਾਨ ਦੇਖਿਆ ਤਾਂ ਉਸ ਦੀ ਲਾਇਸੈਂਸੀ ਰਾਈਫਲ ਅਤੇ ਉਸਦੀ ਪਤਨੀ ਦਾ ਮੋਬਾਇਲ ਫੋਨ ਘਰ 'ਚੋਂ ਗਾਇਬ ਸੀ। ਜਿਸ ’ਤੇ ਥਾਣਾ ਭਵਾਨੀਗੜ੍ਹ ਵਿਖੇ ਮਾਮਲਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।
ਇਹ ਵੀ ਪੜ੍ਹੋ- ਭਵਾਨੀਗੜ੍ਹ ’ਚ ਦਿਲ ਕੰਬਾਊ ਘਟਨਾ, ਦਿਨ-ਦਿਹਾੜੇ ਘਰ ’ਚ ਦਾਖਲ ਹੋ ਕੇ ਕੁਹਾੜੇ ਨਾਲ ਵੱਢੀ ਜਨਾਨੀ
ਐੱਸ. ਐੱਸ. ਪੀ. ਲਾਂਬਾ ਨੇ ਦੱਸਿਆ ਕਿ ਮਾਮਲਾ ਗੰਭੀਰ ਹੋਣ ਕਰਕੇ ਮੋਹਿਤ ਅਗਰਵਾਲ ਡੀ. ਐਸ. ਪੀ. ਭਵਾਨੀਗੜ੍ਹ, ਕਰਨ ਸਿੰਘ ਸੰਧੂ ਡੀ. ਐੱਸ. ਪੀ. (ਡੀ) ਸੰਗਰੂਰ, ਇੰਸਪੈਕਟਰ ਦੀਪਇੰਦਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼ ਬਹਾਦਰ ਸਿੰਘ ਵਾਲਾ ਅਤੇ ਪ੍ਰਤੀਕ ਜਿੰਦਲ ਮੁੱਖ਼ ਅਫਸਰ ਥਾਣਾ ਭਵਾਨੀਗੜ੍ਹ ਦੀ ਡਿਊਟੀ ਲਗਾਈ ਗਈ। ਟੀਮ ਵੱਲੋਂ ਟੈਕਨੀਕਲ ਤਰੀਕੇ ਨਾਲ ਤਫ਼ਤੀਸ ਅਮਲ ਵਿੱਚ ਲਿਆਉਂਦੇ ਹੋਏ ਇਸ ਅੰਨ੍ਹੇ ਕਤਲ ਕੇਸ ਦੀ ਗੁਥੀ ਨੂੰ ਸੁਲਝਾਉਂਦੇ ਹੋਏ ਘਰ ਦੇ ਨੌਕਰ ਦੋਸ਼ੀ ਨਤੀਸ਼ ਸ਼ਰਮਾ ਪੁੱਤਰ ਸਿਕੰਦਰ ਸ਼ਰਮਾਂ ਵਾਸੀ ਸਹੁਰੀਆ ਸੁਭਾਏ ਮਲਿਕ ਕਾਮਤ ਟੋਲਾ ਜਾਨਕੀਨਗਰ ਜ਼ਿਲ੍ਹਾ ਪੂਰਨੀਆ (ਬਿਹਾਰ) ਹਾਲ ਪਿੰਡ ਖੇੜੀ ਚੰਦਵਾਂ ਨੂੰ ਨਾਮਜ਼ਦ ਕਰਕੇ ਸੰਗਰੂਰ ਰੇਲਵੇ ਸਟੇਸ਼ਨ ਦੇ ਨੇੜਿਓ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ- ਅਜਨਾਲਾ ਹਿੰਸਾ 'ਤੇ ਰਾਜਾ ਵੜਿੰਗ ਨੇ DGP ਨੂੰ ਲਿਖੀ ਚਿੱਠੀ, ਅੰਮ੍ਰਿਤਪਾਲ ਸਿੰਘ 'ਤੇ ਲਾਏ ਵੱਡੇ ਇਲਜ਼ਾਮ
ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਨਤੀਸ਼ ਸ਼ਰਮਾ ਪਰਮਜੀਤ ਕੌਰ 'ਤੇ ਪਹਿਲਾਂ ਹੀ ਗ਼ਲਤ ਨਜ਼ਰ ਰੱਖਦਾ ਸੀ। ਬੀਤੀ 25 ਫਰਵਰੀ ਨੂੰ ਮ੍ਰਿਤਕ ਪਰਮਜੀਤ ਕੌਰ ਘਰ ਵਿਚ ਇਕੱਲੀ ਸੀ, ਇਸ ਦੌਰਾਨ ਜਦੋਂ ਨਤੀਸ਼ ਸ਼ਰਮਾ ਖੇਤ ਤੋਂ ਘਰ ਆਇਆ ਤਾਂ ਉਸ ਨੇ ਪਰਮਜੀਤ ਕੌਰ ਇਕੱਲੀ ਦੇਖ ਕੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਪਰਮਜੀਤ ਕੌਰ ਨੇ ਉਸਦਾ ਵਿਰੋਧ ਕੀਤੀ ਤਾਂ ਉਨ੍ਹਾਂ ਦੀ ਹੱਥਪਾਈ ਹੋ ਗਈ ਤੇ ਨੌਕਰ ਨਤੀਸ਼ ਸ਼ਰਮਾ ਨੇ ਤੈਸ਼ 'ਚ ਆ ਕੇ ਕੁਹਾੜੀ ਪਰਮਜੀਤ ਕੌਰ ਦੇ ਸਿਰ ਵਿੱਚ ਮਾਰੀ, ਜਿਸ ਕਾਰਨ ਪਰਮਜੀਤ ਕੌਰ ਦੀ ਮੌਕਾ 'ਤੇ ਹੀ ਮੌਤ ਹੋ ਗਈ। ਦੋਸ਼ੀ ਨਤੀਸ਼ ਨੇ ਇਸ ਵਾਰਦਾਤ ਨੂੰ ਇਸ ਘਟਨਾ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਚੋਰੀ ਦਾ ਰੂਪ ਦੇਣ ਲਈ ਘਰ ਵਿਚ ਸਾਮਾਨ ਤੇ ਕੱਪੜੇ ਖਿਲਾਰ ਦਿੱਤੇ ਅਤੇ ਉੱਥੇ ਰਾਈਫਲ ਵੀ ਚੁੱਕ ਕੇ ਤੂੜੀ ਵਾਲੇ ਕੋਠੇ ਵਿੱਚ ਲੁਕਾ ਦਿੱਤੀ ਸੀ ਅਤੇ ਮੋਬਾਇਲ ਫੋਨ ਉਸਨੇ ਆਪਣੇ ਕਮਰੇ ਵਿੱਚ ਲੁੱਕਾ ਕੇ ਰੱਖ ਦਿੱਤਾ ਸੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਲੋਕਾਂ ਨੂੰ ਲੱਗਣ ਵਾਲਾ ਹੈ ਬਿਜਲੀ ਦਾ ਝਟਕਾ, ਪ੍ਰਸ਼ਾਸਨ ਖਿੱਚੀ ਬੈਠਾ ਪੂਰੀ ਤਿਆਰੀ
NEXT STORY