ਲੁਧਿਆਣਾ (ਜ. ਬ.) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀਆਂ ਹੌਲੀ-ਹੌਲੀ ਪਰਤਾਂ ਖੁੱਲ੍ਹਣ ਲੱਗੀਆਂ ਹਨ। ਇਸ ਕਤਲਕਾਂਡ ਦਾ ਮੁੱਖ ਸਾਜ਼ਿਸ਼ਕਰਤਾ ਕੈਨੇਡਾ ’ਚ ਬੈਠਾ ਗੋਲਡੀ ਬਰਾੜ ਹੈ, ਜਿਸ ਨੇ ਹਰਿਆਣਾ ਅਤੇ ਪੰਜਾਬ ਦੀਆਂ ਜੇਲ੍ਹਾਂ ’ਚ ਬੈਠੇ ਦੋ ਗੈਂਗਸਟਰਾਂ ਨੂੰ ਮੂਸੇਵਾਲਾ ਦੇ ਕਤਲ ਲਈ ਸ਼ਾਰਪ ਸ਼ੂਟਰ ਮੁਹੱਈਆ ਕਰਵਾਉਣ ਲਈ ਕਿਹਾ ਸੀ ਅਤੇ ਮੁੱਖ ਸ਼ੂਟਰਾਂ ਨੂੰ ਗੱਡੀਆਂ ਅਤੇ ਬਾਕੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਵੀ ਵੱਖ-ਵੱਖ ਲੋਕਾਂ ਦੀ ਜ਼ਿੰਮੇਵਾਰੀ ਲਗਾਈ ਗਈ ਸੀ, ਜਿਨ੍ਹਾਂ ’ਚੋਂ ਜ਼ਿਆਦਾਤਰ ਹੁਣ ਪੁਲਸ ਦੀ ਹਿਰਾਸਤ ’ਚ ਹਨ।
ਇਹ ਵੀ ਪੜ੍ਹੋ- ਜਨਮ ਦਿਨ 'ਤੇ ਵਿਸ਼ੇਸ਼ : ਪੰਜਾਬ ਦੀ ਜ਼ਰਖੇਜ਼ ਮਿੱਟੀ ਦਾ ਜਣਿਆ 'ਟਿੱਬਿਆਂ ਦਾ ਪੁੱਤ ਸਿੱਧੂ ਮੂਸੇਵਾਲਾ'
ਪੁਲਸ ਸੂਤਰਾਂ ਤੋਂ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਤਿਹਾੜ ਜੇਲ੍ਹ ’ਚ ਬੰਦ ਲਾਰੈਂਸ ਬਿਸ਼ਨੋਈ ਦੇ ਸਭ ਤੋਂ ਵੱਡੇ ਦੁਸ਼ਮਣ ਹਰਿਆਣਾ ਦੇ ਖ਼ਤਰਨਾਕ ਗੈਂਗਸਟਰ ਅਜੇ ਡਾਗਰ ਨੇ ਕੁਝ ਸਮਾਂ ਪਹਿਲਾਂ ਲਾਰੈਂਸ ਦੇ ਕਰੀਬੀ ਅਤੇ ਰਾਜਸਥਾਨ ਦੇ ਵੱਡੇ ਬਿਲਡਰ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਲਾਰੈਂਸ ਨੇ ਅਜੇ ਨੂੰ ਮਾਰਨ ਦੀ ਸਾਜ਼ਿਸ਼ ਰਚੀ ਅਤੇ ਇਸ ਦੇ ਲਈ ਜੇਲ੍ਹ ਤੋਂ ਬਾਹਰ ਬੈਠੇ ਆਪਣੇ ਸਾਥੀਆਂ ਨੂੰ ਲਾਮਬੰਦ ਕੀਤਾ।
ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ
ਇਸ ਤੋਂ ਪਹਿਲਾਂ ਕਿ ਉਹ ਅਜੇ ਦਾ ਕਤਲ ਕਰਦੇ, ਅਕਾਲੀ ਆਗੂ ਵਿੱਕੀ ਮਿੱਢੂਖੇੜਾ ਦਾ ਕਤਲ ਹੋ ਗਿਆ ਅਤੇ ਇਸ ਕਤਲ ਵਿਚ ਅਜੇ ਡਾਗਰ ਦਾ ਨਾਂ ਆਉਣ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਪਲਾਨ ਫੇਲ੍ਹ ਹੋ ਗਿਆ। ਜਿਸ ਤੋਂ ਬਾਅਦ ਦਿੱਲੀ ਨਿਵਾਸੀ ਸ਼ਾਹਰੁਖ ਨੂੰ ਮੂਸੇਵਾਲਾ ਦੀ ਰੇਕੀ ਦੀ ਜ਼ਿੰਮੇਵਾਰੀ ਦਿੱਤੀ ਗਈ, ਜਿਸ ਨੇ ਕਈ ਦਿਨਾਂ ਤੱਕ ਰੇਕੀ ਕਰਨ ਤੋਂ ਬਾਅਦ ਅਜੇ ਹਮਲੇ ਦੀ ਰੂਪ-ਰੇਖਾ ਤਿਆਰ ਹੀ ਕਰਨੀ ਸੀ ਕਿ ਉਹ ਪੁਲਸ ਦੇ ਹੱਥੇ ਚੜ੍ਹ ਗਿਆ ਅਤੇ ਸਾਰੀ ਖੇਡ ਪੁਲਸ ਦੇ ਸਾਹਮਣੇ ਆ ਗਈ।
ਇਹ ਵੀ ਪੜ੍ਹੋ- ਧਰਮਸੌਤ ਖ਼ਿਲਾਫ਼ ਵਿਜੀਲੈਂਸ ਨੂੰ ਮਿਲੇ ਅਹਿਮ ਸੁਰਾਗ, 'ਸਿੰਗਲਾ' ਵੀ ਰਾਡਾਰ 'ਤੇ
ਇਸ ਤੋਂ ਬਾਅਦ ਕੈਨੇਡਾ ਤੋਂ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਲਈ ਅੰਮ੍ਰਿਤਸਰ ਨਿਵਾਸੀ ਸਾਰਜ ਮਿੰਟੂ ਨਾਲ ਸੰਪਰਕ ਕੀਤਾ, ਜੋ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕਤਲ ਦਾ ਮੁੱਖ ਮੁਲਜ਼ਮ ਹੈ ਅਤੇ ਜੇਲ੍ਹ ਵਿਚ ਬੰਦ ਹੈ। ਉਸ ਨੇ ਬਰਾੜ ਦੇ ਕਹਿਣ ’ਤੇ ਦੋ ਸ਼ਾਰਪ ਸ਼ੂਟਰ ਜਗਰੂਪ ਰੂਪਾ ਨਿਵਾਸੀ ਤਰਨਤਾਰਨ ਅਤੇ ਹਰਕਮਲ ਰਾਣੋ ਨਿਵਾਸੀ ਬਠਿੰਡਾ ਨੂੰ ਇਸ ਦੇ ਲਈ ਤਿਆਰ ਕੀਤਾ, ਜਿਨ੍ਹਾਂ ਨੂੰ ਕਰੋਲਾ ਗੱਡੀ ਮੁਹੱਈਆ ਕਰਵਾਉਣ ਦਾ ਜ਼ਿੰਮਾ ਮਨਪ੍ਰੀਤ ਮਾਨਾ ਅਤੇ ਮਨਪ੍ਰੀਤ ਭਾਊ ਨੂੰ ਸੌਂਪਿਆ।
ਇਸੇ ਤਰ੍ਹਾਂ ਹਰਿਆਣਾ ਦੇ ਸ਼ਾਰਪ ਸ਼ੂਟਰਾਂ ਲਈ ਮੋਨੂ ਡਾਗਰ ਦੀ ਜ਼ਿੰਮੇਵਾਰੀ ਲਗਾਈ ਗਈ, ਜਿਸ ਨੇ ਜੇਲ੍ਹ ਤੋਂ ਹੀ ਪ੍ਰਿਯਵਰਤ ਫੌਜੀ, ਸੌਰਭ ਮਹਾਕਾਲ, ਸੰਤੋਸ਼ ਅਤੇ ਮਨਜੀਤ ਭੋਲੂ ਨੂੰ ਇਸ ਦੇ ਲਈ ਤਿਆਰ ਕੀਤਾ। ਪ੍ਰਿਯਵਰਤ ਫੌਜੀ ਕਾਲਾ ਜਠੇੜੀ ਅਤੇ ਲਾਰੈਂਸ ਬਿਸ਼ਨੋਈ ਗੈਂਗ ਲਈ ਕੰਮ ਕਰਦਾ ਹੈ ਤੇ ਉਸ ਕੋਲ ਇਕ ਆਟੋਮੈਟਿਕ ਰਾਈਫਲ ਹੋਣ ਦੀ ਚਰਚਾ ਹੈ ਕਿਉਂਕਿ ਉਸ ਦੇ ਸੋਸ਼ਲ ਮੀਡੀਆ ’ਤੇ ਇਸੇ ਰਾਈਫਲ ਨਾਲ ਫਾਈਰਿੰਗ ਕਰਦੇ ਹੀ ਇਕ ਵੀਡੀਓ ਚਰਚਾ ਵਿਚ ਬਣੀ ਹੋਈ ਹੈ, ਜਿਸ ਤੋਂ ਸਾਫ਼ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਜੇਲ੍ਹ ’ਚ ਬੰਦ ਦੋ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਕਤਲ ਲਈ ਵੱਖ-ਵੱਖ ਸ਼ਾਰਪ ਸ਼ੂਟਰ ਮੁਹੱਈਆ ਕਰਵਾਏ, ਜਿਨ੍ਹਾਂ ਨੂੰ ਸਿੱਧੂ ਦੀ ਜਾਣਕਾਰੀ ਦੇਣ ਦਾ ਕੰਮ ਕੇਕੜਾ ਨੂੰ ਸੌਂਪਿਆ ਗਿਆ।
ਇਹ ਵੀ ਪੜ੍ਹੋ- ਪੰਜਾਬ ’ਚ 'ਗੈਂਗਸਟਰਵਾਦ' ਕਾਰਨ ਵਧੀ ਪੰਜਾਬ ਪੁਲਸ ਦੀ ਚਿੰਤਾ, ਕਾਨੂੰਨ ਵਿਵਸਥਾ 'ਤੇ ਉੱਠ ਰਹੇ ਸਵਾਲ
ਇਕ ਦਰਜਨ ਦੇ ਕਰੀਬ ਲੋਕਾਂ ਦੀ ਜ਼ਿੰਮੇਵਾਰੀ ਸ਼ਾਰਪ ਸ਼ੂਟਰਾਂ ਨੂੰ ਗੱਡੀਆਂ ਅਤੇ ਕਤਲ ਤੋਂ ਪਹਿਲਾਂ ਅਤੇ ਬਾਅਦ ’ਚ ਸੁਰੱਖਿਅਤ ਜਗ੍ਹਾ ਮੁਹੱਈਆ ਕਰਵਾਉਣ ਦੀ ਲੱਗੀ ਸੀ, ਜਿਨ੍ਹਾਂ 5 ਸ਼ਾਰਪ ਸ਼ੂਟਰਾਂ ਦੇ ਨਾਂ ਪੰਜਾਬ ਅਤੇ ਦਿੱਲੀ ਪੁਲਸ ਵਲੋਂ ਹੁਣ ਤੱਕ ਦੀ ਜਾਂਚ ਅਤੇ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਵਿਚ ਸਾਹਮਣੇ ਆਏ ਹਨ, ਹੁਣ ਉਨ੍ਹਾਂ ’ਚੋਂ ਮੂਸੇਵਾਲਾ ’ਤੇ ਗੋਲ਼ੀਆਂ ਚਲਾਉਣ ਵਾਲੇ ਕੌਣ-ਕੌਣ ਸਨ, ਇਸ ਦਾ ਪਤਾ ਉਨ੍ਹਾਂ ਦੇ ਫੜੇ ਜਾਣ ਤੋਂ ਬਾਅਦ ਹੀ ਲੱਗੇਗਾ।
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ?ਕੁਮੈਂਟ ਕਰਕੇ ਦੱਸੋ
ਲੁਧਿਆਣਾ 'ਚ ਸ਼ਰਮਨਾਕ ਵਾਰਦਾਤ, 60 ਸਾਲਾ ਬਜ਼ੁਰਗ ਵੱਲੋਂ 7 ਸਾਲਾ ਮਾਸੂਮ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼
NEXT STORY