ਖੰਨਾ (ਬਿਪਨ ਭਾਰਦਵਾਜ): ਖੰਨਾ 'ਚ ਦੇਰ ਸ਼ਾਮ ਰੇਲਵੇ ਲਾਈਨ ਕ੍ਰਾੱਸ ਕਰ ਕੇ ਗੋਲਗੱਪੇ ਖਾਣ ਜਾ ਰਹੇ ਮਾਂ-ਪੁੱਤ ਟ੍ਰੇਨ ਦੀ ਲਪੇਟ ਵਿਚ ਆ ਗਏ। ਹਾਦਸੇ ਵਿਚ ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਮਾਂ ਦੀ ਹਾਲਤ ਗੰਭੀਰ ਹੈ। ਹਾਦਸਾ ਲਲਹੇੜੀ ਰੋਡ ਰੇਲਵੇ ਫ਼ਲਾਈਓਵਰ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ ਕਰਨ (24) ਵਾਸੀ ਨੰਦੀ ਕਲੋਨੀ ਖੰਨਾ ਵਜੋਂ ਹੋਈ ਹੈ, ਜਦਕਿ ਗੰਭੀਰ ਜ਼ਖ਼ਮੀ ਮਾਂ ਦੀ ਪਛਾਣ ਕੁਲਵਿੰਦਰ ਕੌਰ ਪਤਨੀ ਰੰਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਵਾਪਰੇ ਹਾਦਸੇ ਨੇ ਉਜਾੜਿਆ ਪਰਿਵਾਰ! ਮਾਸੂਮ ਬੱਚੇ ਸਮੇਤ 4 ਜੀਆਂ ਨੇ ਤੋੜਿਆ ਦਮ
ਸਿਵਲ ਹਸਪਤਾਲ ਦੀ ਐਮਰਜੈਂਸੀ ਡਿਊਟੀ ਵਿਚ ਤਾਇਨਾਤ ਡਾਕਟਰ ਅਮਨ ਜੱਸਲ ਨੇ ਗੰਭੀਰ ਜ਼ਖ਼ਮੀ ਔਰਤ ਨੂੰ ਮੁੱਢਲਾ ਇਲਾਜ ਦੇਣ ਮਗਰੋਂ ਰੈਫਰ ਕਰ ਦਿੱਤਾ। ਜਾਣਕਾਰੀ ਮਤੁਬਕ ਕੁਲਵਿੰਦਰ ਕੌਰ ਕੁਝ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਦੇਰ ਸ਼ਾਮ ਉਹ ਆਪਣੇ ਪੁੱਤ ਨਾਲ ਇਕ ਨਿਜੀ ਹਸਪਤਾਲ ਵਿਚ ਬਲੱਡ ਸੈਂਪਲ ਦੇਣ ਲਈ ਆਈ ਸੀ। ਹਸਪਤਾਲ ਸਟਾਫ਼ ਨੇ ਸੈਂਪਲ ਦੀ ਰਿਪੋਰਟ ਕੁਝ ਸਮੇਂ ਵਿਚ ਦੇਣ ਦੀ ਗੱਲ ਕਹੀ ਤਾਂ ਮਾਂ-ਪੁੱਤ ਨੇੜੇ ਹੀ ਰੇਲਵੇ ਲਾਈਨ ਕ੍ਰਾਸ ਕਰ ਗੋਲਗੱਪੇ ਖ਼ਾਨ ਨਿਕਲ ਗਏ। ਜਿਉਂ ਹੀ ਮਾਂ-ਪੁੱਤ ਰੇਲਵੇ ਲਾਈਨ ਕ੍ਰਾੱਸ ਕਰਨ ਲੱਗੇ ਤਾਂ ਉਹ ਦਿੱਲੀ ਸਾਈਡ ਤੋਂ ਲੁਧਿਆਣਾ ਵੱਲ ਆ ਰਹੀ ਤੇਜ਼ ਰਫ਼ਤਾਰ ਟ੍ਰੇਨ ਦੀ ਲਪੇਟ ਵਿਚ ਆ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨਾਲ ਜੁੜੀ ਵੱਡੀ ਅਪਡੇਟ! ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਕਾਫ਼ੀ ਦੂਰ ਜਾ ਡਿੱਗੇ। ਦੋਹਾਂ ਨੂੰ ਸਿਵਲ ਹਸਪਤਾਲ ਖੰਨਾ ਵਿਚ ਇਲਾਜ ਲਈ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਕਰਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਉਸ ਦੀ ਮਾਂ ਨੂੰ ਮੁੱਢਲਾ ਇਲਾਜ ਦੇ ਕੇ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਡਾਕਟਰ ਅਮਨ ਜੱਸਲ ਨੇ ਦੱਸਿਆ ਕਿ ਕਨ ਨੂੰ ਜਦੋਂ ਤਕ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ, ਜਦਕਿ ਕੁਲਵਿੰਦਰ ਕੌਰ ਦੀ ਹਾਲਤ ਕਾਫ਼ੀ ਗੰਭੀਰ ਸੀ, ਜਿਸ ਨੂੰ ਮੁੱਢਲਾ ਇਲਾਜ ਦੇਣ ਮਗਰੋਂ ਰੈਫ਼ਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ ਮੁਰਦਾਘਰ ਵਿਚ ਰੱਖ ਕੇ ਰੇਲਵੇ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੜਕਸਾਰ ਵਾਪਰੇ ਹਾਦਸੇ ਨੇ ਉਜਾੜਿਆ ਪਰਿਵਾਰ! ਮਾਸੂਮ ਬੱਚੇ ਸਮੇਤ 4 ਜੀਆਂ ਨੇ ਤੋੜਿਆ ਦਮ
NEXT STORY