ਜਲੰਧਰ (ਮ੍ਰਿਦੁਲ)- ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਵਿਜੀਲੈਂਸ ਬਿਊਰੋ ਵੱਲੋਂ ਫੜੇ ਗਏ ‘ਆਪ’ ਵਿਧਾਇਕ ਰਮਨ ਅਰੋੜਾ ਦੇ ਮਾਮਲੇ ਨੇ ਬੁੱਧਵਾਰ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ 2 ਗਵਾਹ ਵਿਜੀਲੈਂਸ ਸਾਹਮਣੇ ਆਏ ਅਤੇ ਵਿਧਾਇਕ ਵਿਰੁੱਧ ਆਪਣੇ ਬਿਆਨ ਦਰਜ ਕਰਵਾਏ। ਉਨ੍ਹਾਂ ਗਵਾਹਾਂ ਨੂੰ ਬਾਅਦ ’ਚ ਵਿਜੀਲੈਂਸ ਵੱਲੋਂ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਬਾਅਦ ’ਚ ਉਨ੍ਹਾਂ ਦੇ ਬਿਆਨ ਵੀ ਮਾਣਯੋਗ ਜੱਜ ਸਾਹਮਣੇ ਦਰਜ ਕਰਵਾਏ ਗਏ। ਸੂਤਰਾਂ ਦੀ ਮੰਨੀਏ ਤਾਂ ਬੀਤੇ ਦਿਨ ਲਗਭਗ 8 ਲੋਕ ਵਿਜੀਲੈਂਸ ਵਿਭਾਗ ’ਚ ਆਏ ਅਤੇ ਵਿਧਾਇਕ ਰਮਨ ਅਰੋੜਾ ਵਿਰੁੱਧ ਆਪਣੇ ਬਿਆਨ ਦਰਜ ਕਰਵਾਏ। ਇਹ ਉਹੀ ਪੀੜਤ ਹਨ, ਜਿਨ੍ਹਾਂ ਨੂੰ ਰਮਨ ਅਰੋੜਾ ਨੇ ਜਾਅਲੀ ਨੋਟਿਸ ਭੇਜ ਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਤੋਂ ਰਿਸ਼ਵਤ ਵਜੋਂ ਪੈਸੇ ਲਏ ਗਏ।
ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਨੂੰ ਖ਼ਤਮ ਕਰੇਗੀ ਲੈਂਡ ਪੂਲਿੰਗ ਸਕੀਮ: ਭਗਵੰਤ ਮਾਨ
ਸੂਤਰਾਂ ਦੀ ਮੰਨੀਏ ਤਾਂ ਇਕ ਪੀੜਤ, ਜੋਕਿ ਸ਼ਹਿਰ ਦਾ ਇਕ ਮਸ਼ਹੂਰ ਢਾਬਾ ਮਾਲਕ ਹੈ, ਉਸ ਦੀ ਉਸਾਰੀ ਪਹਿਲਾਂ ਰੋਕ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਏ. ਟੀ. ਪੀ. ਕੋਲ ਭੇਜਿਆ ਗਿਆ ਅਤੇ ਬਾਅਦ ’ਚ ਰਾਜ਼ੀਨਾਮੇ ਲਈ ਕਿਸੇ ਵਿਅਕਤੀ ਨੂੰ ਵਿਚ ਪਾ ਕੇ ਸਮਝੌਤਾ ਕੀਤਾ ਗਿਆ। ਇਸ ਸਮਝੌਤੇ ਬਦਲੇ ਉਸ ਤੋਂ 8 ਲੱਖ ਰੁਪਏ ਲਏ ਗਏ। ਇਸ ਸਮਝੌਤੇ ਵਿਚ ਇਕ ਆਗੂ ਦਾ ਨਾਂ ਵੀ ਸਾਹਮਣੇ ਆਇਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਮੁੜ ਆਵੇਗਾ ਤੂਫ਼ਾਨ ਤੇ ਭਾਰੀ ਮੀਂਹ! 1 ਜੂਨ ਤੱਕ ਇਹ ਜ਼ਿਲ੍ਹੇ ਰਹਿਣ Alert
ਦੂਜੀ ਪੀੜਤ ਜੋਕਿ ਬੇਕਰੀ ਚਲਾਉਂਦਾ ਹੈ, ਨੇ ਇਕ ਮਹਿਲਾ ਇੰਸਪੈਕਟਰ ਨੂੰ 3 ਲੱਖ ਰੁਪਏ ਦਿੱਤੇ। ਬਾਅਦ ਵਿਚ ਕਿਹਾ ਗਿਆ ਕਿ ਇਹ ਪੈਸੇ ਵਿਧਾਇਕ ਰਮਨ ਅਰੋੜਾ ਨੂੰ ਦੇਣੇ ਹਨ। ਇਸ ਲਈ ਬੇਕਰੀ ਮਾਲਕ ਨੇ ਨਗਰ ਨਿਗਮ ਜਾ ਕੇ ਮਹਿਲਾ ਇੰਸਪੈਕਟਰ ਨੂੰ ਪੈਸੇ ਦਿੱਤੇ। ਵਿਜੀਲੈਂਸ ਹੁਣ ਉਕਤ ਮਹਿਲਾ ਇੰਸਪੈਕਟਰ ਨੂੰ ਜਾਂਚ ਵਿਚ ਸ਼ਾਮਲ ਕਰਨ ਅਤੇ ਫਿਰ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ਕਰ ਰਹੀ ਹੈ। ਦੂਜੇ ਪਾਸੇ ਵਿਧਾਇਕ ਰਮਨ ਅਰੋੜਾ ਦਾ ਬੀਤੇ ਦਿਨ ਹਸਪਤਾਲ ਤੋਂ ਰੁਟੀਨ ਚੈੱਕਅੱਪ ਕਰਵਾਇਆ ਗਿਆ। ਸੂਤਰਾਂ ਦੀ ਮੰਨੀਏ ਤਾਂ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਵੱਲੋਂ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਰਿਮਾਂਡ ਮੰਗਿਆ ਜਾਵੇਗਾ ਕਿਉਂਕਿ ਅੱਜ ਵਿਭਾਗ ਨੇ ਪੀੜਤਾਂ ਦੇ ਬਿਆਨ ਸਿੱਧੇ ਅਦਾਲਤ ਵਿਚ ਦਰਜ ਕਰਵਾਏ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਜੂਨ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ਦਿਹਾਤੀ ਪੁਲਸ ਦੀ ਵੱਡੀ ਕਾਰਵਾਈ, 3 ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਫ੍ਰੀਜ਼
NEXT STORY