ਖੰਨਾ (ਬਿਪਨ) : ਖੰਨਾ ਦੇ ਬਸੰਤ ਨਗਰ ਇਲਾਕੇ 'ਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰਕੇ ਲਾਸ਼ ਨੂੰ ਰਾਤ ਢਾਈ ਵਜੇ ਇਕ ਖਾਲੀ ਪਲਾਟ 'ਚ ਸੁੱਟ ਦਿੱਤਾ। ਫਿਲਹਾਲ ਪੁਲਸ ਨੇ ਪਤੀ ਗੁਰਦੀਪ ਸਿੰਘ ਬਿੰਨੀ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਗੁਰਦੀਪ ਨੇ ਸ਼ਨੀਵਾਰ ਦੀ ਤੜਕੇ ਹੀ ਵਿਆਹ ਕਰਾਉਣ ਵਾਲੇ ਵਿਚੋਲੇ ਨੂੰ ਫੋਨ ਕਰ ਕਿਹਾ ਕਿ ਉਸ ਦੀ ਪਤਨੀ ਰਵਿੰਦਰ ਕੌਰ ਘਰੋਂ ਭੱਜ ਗਈ ਹੈ
। ਜਦੋਂ ਮ੍ਰਿਤਕਾ ਦੇ ਪਰਿਵਾਰ ਦੇ ਲੋਕ ਉਸ ਦੇ ਘਰ ਪੁੱਜੇ ਤਾਂ ਮ੍ਰਿਤਕਾ ਦੀ ਲਾਸ਼ ਇਕ ਖਾਲੀ ਪਲਾਟ 'ਚੋਂ ਬਰਾਮਦ ਕੀਤੀ ਗਈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਘਰ ਕੋਲ ਲੱਗੇ ਇੱਕ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਨੂੰ ਚੈੱਕ ਕਰਨ 'ਤੇ ਪਤਾ ਲੱਗਿਆ ਹੈ ਕਿ ਰਾਤ ਕਰੀਬ ਢਾਈ ਵਜੇ ਗੁਰਦੀਪ ਆਪਣੇ ਮੋਢੇ 'ਤੇ ਮ੍ਰਿਤਕਾ ਰਵਿੰਦਰ ਕੌਰ ਦੀ ਲਾਸ਼ ਨੂੰ ਚੁੱਕ ਕੇ ਘਰ ਦੇ ਬਾਹਰ ਨਿਕਲਿਆ ਅਤੇ ਨੇੜੇ ਦੇ ਪਲਾਟ 'ਚ ਸੁੱਟ ਆਇਆ ।
ਪੁਲਸ ਨੇ ਤੁਰੰਤ ਗੁਰਦੀਪ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕਰ ਰਹੀ ਹੈ।
ਮੋਦੀ ਦੀ ਕਾਰਗੁਜ਼ਾਰੀ ਜ਼ੀਰੋ, ਤਾਂ ਹੀ ਐਕਟਰ ਲਿਆਉਣਾ ਪਿਆ : ਤ੍ਰਿਪਤ ਬਾਜਵਾ
NEXT STORY