ਗੋਨਿਆਣਾ ਮੰਡੀ (ਗੋਰਾ ਲਾਲ) : ਗੋਨਿਆਣਾ ਬਿਜਲੀ ਬੋਰਡ ’ਚ ਤਿਕੌਣੀ ਜੋੜੀ ਵੱਲੋਂ ਚੱਲ ਰਹੇ ਵੱਡੇ ਘਪਲੇ ਬਾਰੇ ਖ਼ਬਰ ਛਪਣ ਤੋਂ ਬਾਅਦ ਆਖ਼ਰਕਾਰ ਮਹਿਕਮਾ ਹਰਕਤ ’ਚ ਆ ਗਿਆ ਹੈ। ਐਕਸੀਅਨ ਸਾਹਿਲ ਗੁਪਤਾ ਦੀ ਗਵਾਹੀ ’ਚ ਕਈ ਟੀਮਾਂ ਨੇ ਗੋਨਿਆਣਾ ਡਵੀਜ਼ਨ ਦੇ ਵੱਖ-ਵੱਖ ਇਲਾਕਿਆਂ ’ਚ ਤਾਬੜਤੋੜ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ ਅਨੇਕਾਂ ਸ਼ੱਕੀ ਮੀਟਰ ਉਤਾਰ ਕੇ ਸੀਲ ਕਰ ਕੇ ਲੈਬ ’ਚ ਭੇਜੇ ਗਏ ਹਨ, ਤਾਂ ਜੋ ਪੱਕੀ ਜਾਂਚ ਕਰ ਕੇ ਸੱਚਾਈ ਸਾਹਮਣੇ ਆ ਸਕੇ।
ਸੂਤਰਾਂ ਮੁਤਾਬਕ ਐਕਸੀਅਨ ਸਾਹਿਲ ਗੁਪਤਾ ਨੇ ‘ਜਗ ਬਾਣੀ’ ’ਚ ਖ਼ਬਰ ਛਪਣ ਤੋਂ ਬਾਅਦ ਤੁਰੰਤ ਇਕ ਖ਼ਾਸ ਮੀਟਿੰਗ ਬੁਲਾਈ ਅਤੇ ਟੀਮਾਂ ਨੂੰ ਹਦਾਇਤ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਮੀਟਰ ਚੈਕਿੰਗ ’ਚ ਕੋਈ ਕਸਰ ਨਾ ਛੱਡੀ ਜਾਵੇ। ਨਤੀਜੇ ਵਜੋਂ ਟੀਮਾਂ ਨੇ ਮੰਡੀ ਅਤੇ ਨੇੜਲੇ ਪਿੰਡਾਂ ’ਚ ਘਰ-ਘਰ ਅਤੇ ਦੁਕਾਨਾਂ ’ਚ ਮੀਟਰਾਂ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਕਈ ਅਨੇਕਾਂ ਮੀਟਰ ਸ਼ੱਕ ਦੇ ਘੇਰੇ ’ਚ ਆਏ ਜਿਨ੍ਹਾਂ ਨੂੰ ਉਤਾਰ ਕੇ ਸੀਲ ਕੀਤਾ ਗਿਆ ਅਤੇ ਤੁਰੰਤ ਲੈਬ ’ਚ ਭੇਜਿਆ ਗਿਆ। ਲੋਕਾਂ ਦੇ ਕਹਿਣ ਅਨੁਸਾਰ ਇਹ ਪਹਿਲੀ ਵਾਰ ਹੋਇਆ ਹੈ ਕਿ ਮਹਿਕਮੇ ਵੱਲੋਂ ਇੰਨੀ ਵੱਡੀ ਕਾਰਵਾਈ ਕੀਤੀ ਗਈ ਹੈ।
ਪੰਜਾਬ ਵਿਆਹ ਕਰਾਉਣ ਆਈ ਅਮਰੀਕਨ ਔਰਤ ਦੇ ਕਤਲ ਕਾਂਡ ਵਿਚ ਸਨਸਨੀਖੇਜ਼ ਖ਼ੁਲਾਸਾ
NEXT STORY