ਪਟਿਆਲਾ/ਸਨੌਰ (ਜੋਸਨ, ਬਲਜਿੰਦਰ) : ਮਾਲਵੇ ਦੀ ਸਭ ਤੋਂ ਵੱਡੀ ਸਨੌਰ ਪਟਿਆਲਾ ਰੋਡ 'ਤੇ ਸਥਿਤ ਸਬਜੀ ਮੰਡੀ ਵਿਚ ਐਤਵਾਰ ਸਵੇਰੇ ਸਬਜੀ ਲੈਣ ਆਏ ਚਾਰ ਨਿਹੰਗ ਸਿੰਘਾਂ ਵਲੋਂ ਕੀਤੇ ਪੁਲਸ ਹਮਲੇ ਤੋਂ ਬਾਅਦ ਨਿਹੰਗ ਹਲਕਾ ਸਨੋਰ ਦੇ ਬਲਬੇੜਾ ਨੇੜੇ ਸਥਿਤ ਆਪਣੇ ਡੇਰੇ ਵਿਚ ਵੜ ਗਏ ਸਨ ਜਿਥੇ ਪੁਲਸ ਤੇ ਕਮਾਂਡੋਜ ਨੇ ਚਾਰੇ ਪਾਸੇ ਘੇਰਾ ਪਾ ਕੇ ਕਈ ਘੰਟੇ ਬਾਹਰ ਨਿਕਲਣ ਦੀਆਂ ਅਪੀਲਾਂ ਤੋਂ ਬਾਅਦ ਹੁਣ ਗੋਲੀਆਂ ਦੀ ਬੁਛਾੜ ਨਾਲ ਡੇਰੇ ਦੇ ਮੁਖੀ ਬਾਬਾ ਸਮੇਤ 7 ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ ਹੈ ।
ਇਹ ਵੀ ਪੜ੍ਹੋ : ਨਿਹੰਗ ਸਿੰਘਾਂ ਵਲੋਂ ਪੁਲਸ 'ਤੇ ਕੀਤੇ ਹਮਲੇ 'ਤੇ ਡੀ. ਜੀ. ਪੀ. ਦਾ ਟਵੀਟ, ਸਖਤ ਕਾਰਵਾਈ ਦੇ ਹੁਕਮ
ਇਸ ਮੌਕੇ ਅੰਦਰੋ ਨਿਹੰਗਾਂ ਵਲੋਂ ਵੀ ਹਮਲਾ ਕੀਤਾ ਗਿਆ ਜਿਸ ਵਿਚ ਕੁਝ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਹਨ। ਡੀ. ਜੀ. ਪੀ. ਲਾਅ ਐਂਡ ਆਰਡਰ ਰਾਕੇਸ਼ ਅਰੋੜ ਅਤੇ ਐੱਸ. ਐੱਸ. ਪੀ. ਦੀ ਅਗਵਾਈ ਵਿਚ ਸ਼ੁਰੂ ਹੋਏ ਇਸ ਆਪਰੇਸ਼ਨ ਵਿਚ ਪੁਲਸ ਨੇ 7 ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਸ ਕਾਰਵਾਈ ਦੌਰਾਨ ਨਿਹੰਗਾਂ ਵਲੋਂ ਵੀ ਗੋਲੀਆਂ ਚਲਾਈਆਂ ਗਈਆਂ, ਜਦਕਿ ਪੁਲਸ ਦੀ ਜਵਾਬੀ ਕਾਰਵਾਈ ਵਿਚ ਇਕ ਨਿਹੰਗ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਜ਼ਖਮੀ ਨਿਹੰਗ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਹੈ।
ਇਹ ਵੀ ਪੜ੍ਹੋ : ਨਿਹੰਗ ਸਿੰਘਾਂ ਵਲੋਂ ਪੁਲਸ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ
ਦੱਸਣਯੋਗ ਹੈ ਕਿ ਸਨੌਰ ਸਬਜੀ ਮੰਡੀ ਵਿਖੇ ਪੁਲਸ ਮੁਲਾਜ਼ਮ ਨੂੰ ਜ਼ਖਮੀ ਕਰਨ ਵਾਲੇ ਕਥਿਤ ਨਿਹੰਗ ਸਿੰਘ ਪਟਿਆਲਾ ਚੀਕਾਂ ਰੋਡ ਬਲਬੇੜਾ ਵਿਖੇ ਆਪਣੇ ਗੁਰਦੁਆਰਾ ਸਾਹਿਬ ਪਹੁੰਚ ਗਏ। ਜਿਨ੍ਹਾਂ ਨੂੰ ਪੁਲਸ ਵੱਲੋਂ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਨਿਹੰਗ ਸਿੰਘ ਪੁਲਸ ਨੂੰ ਨੇੜੇ ਆਉਣ 'ਤੇ ਨਤੀਜੇ ਭੁਗਤਣ ਦੀਆ ਧਮਕੀਆਂ ਦੇਣ ਲੱਗੇ।
ਜਿਸ ਤੋਂ ਬਾਅਦ ਮੌਕੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ. ਜੀ.ਪੀ ਕਮਾਂਡੋ ਰਾਕੇਸ਼ ਅਰੋੜਾ, ਐੱਸ.ਐੱਸ.ਪੀ. ਪਟਿਆਲਾ ਭਾਰੀ ਪੁਲਸ ਪਾਰਟੀ ਅਤੇ ਕਮਾਂਡੋ ਫੋਰਸ ਦੇ ਜਵਾਨਾਂ ਸਮੇਤ ਮੌਕੇ 'ਤੇ ਪਹੁੰਚੇ।
ਪ੍ਰਕਾਸ਼ ਪੁਰਬ : ‘ਹਿੰਦ ਦੀ ਚਾਦਰ’ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
NEXT STORY