ਗੋਰਾਇਆ (ਮੁਨੀਸ਼)- ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਸੰਤ ਨਿਰੰਕਾਰੀ ਭਵਨ ’ਤੇ ਹੋਏ ਗ੍ਰੇਨੇਡ ਹਮਲੇ ਤੋਂ ਬਾਅਦ ਪੁਲਸ ਪ੍ਰਸ਼ਾਸਨ ਵੱਲੋਂ ਬਾਕੀਆਂ ਡੇਰਿਆਂ ਸਮੇਤ ਸਤਿੰਸਗ ਘਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡੇਰਿਆਂ ’ਤੇ ਚੈਕਿਗ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੋਰਾਇਆ ਦੇ ਥਾਣਾ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗੋਰਾਇਆ ਵਿਖੇ ਸੰਤ ਨਿਰੰਕਾਰੀ ਸਤਿਸੰਗ ਭਵਨ ਦੀ ਸੀਨੀਅਰ ਅਫਸਰਾਂ ਦੇ ਹੁਕਮਾਂ ਤੋਂ ਬਾਅਦ ਜਾਂਚ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸਤਿਸੰਗ ਘਰ ਵਿਖੇ ਸੀ. ਸੀ. ਟੀ. ਵੀ. ਕੈਮਰੇ ਨਹੀਂ ਲੱਗੇ ਹੋਏ ਹਨ, ਜਿਨ੍ਹਾਂ ਨੂੰ ਲਗਵਾਉਣ ਲਈ ਕਿਹਾ ਗਿਆ ਹੈ।
![PunjabKesari](https://static.jagbani.com/multimedia/16_21_452810000untitled-13 copy-ll.jpg)
ਇਸ ਮੌਕੇ ਸਤਿਸੰਗ ਘਰ ਦੇ ਸੇਵਾਦਾਰ ਜਸਵੀਰ ਕੁਮਾਰ ਨੇ ਕਿਹਾ ਕਿ ਜੋ ਘਟਨਾ ਐਤਵਾਰ ਨੂੰ ਵਾਪਰੀ ਹੈ, ਉਹ ਬਹੁਤ ਹੀ ਮੰਦਭਾਗੀ ਹੈ। ਉਨ੍ਹਾਂ ਨੇ ਕਿਹਾ ਕਿ ਸਤਿੰਸਗ ਭਵਨ ’ਚ ਐਤਵਾਰ ਨੂੰ ਸਤਿਸੰਗ ਹੁੰਦਾ ਹੈ, ਜਿਸ ਦੇ ਲਈ ਪੁਲਸ ਪ੍ਰਸ਼ਾਸਨ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ।
ਸਪੀਕਰ ਦੀ ਆਵਾਜ਼ ਪਿੱਛੇ ਬੇਰਹਿਮੀ ਨਾਲ ਕੁੱਟਿਆ ਬਜ਼ੁਰਗ
NEXT STORY