ਲੁਧਿਆਣਾ (ਹਿਤੇਸ਼)– ਮਹਾਨਗਰ ’ਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਲਈ ਜ਼ਿੰਮੇਵਾਰ ਨਗਰ ਨਿਗਮ ਅਫਸਰਾਂ ’ਤੇ ਲੋਕਪਾਲ ਵਲੋਂ ਜਾਰੀ ਆਰਡਰ ਤੋਂ 5 ਸਾਲ ਬਾਅਦ ਵੀ ਕਾਰਵਾਈ ਨਹੀਂ ਹੋ ਸਕੀ। ਇਹ ਖੁਲਾਸਾ ਲੋਕਲ ਬਾਡੀ ਵਿਭਾਗ ਦੇ ਚੀਫ ਵਿਜੀਲੈਂਸ ਅਫਸਰ ਵਲੋਂ ਨਗਰ ਨਿਗਮ ਕਮਿਸ਼ਨਰ ਨੂੰ ਹਾਲ ਹੀ ’ਚ ਜਾਰੀ ਨੋਟਿਸ ਨਾਲ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਚਾਈਂ-ਚਾਈਂ ਵਿਦੇਸ਼ ਤੋਂ ਪੰਜਾਬ ਪਰਤਿਆ NRI, 24 ਘੰਟਿਆਂ ਬਾਅਦ ਹੀ ਹੋਇਆ ਉਹ ਜੋ ਸੋਚਿਆ ਨਾ ਸੀ...
ਇਸ ਦੇ ਮੁਤਾਬਕ ਲੋਕਪਾਲ ਵਲੋਂ 2020 ਦੌਰਾਨ ਮਿਲੀਆਂ ਸ਼ਿਕਾਇਤਾਂ ਦੇ ਅਧਾਰ ’ਤੇ ਜਾਰੀ ਆਰਡਰ ਦੇ ਨਾਜਾਇਜ਼ ਬਿਲਡਿੰਗਾਂ ਦੇ ਨਿਰਮਾਣ ਲਈ ਜ਼ਿੰਮੇਦਾਰ ਨਿਗਮ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ ਕਮਿਸ਼ਨਰ ਦੀ ਜ਼ਿੰਮੇਦਾਰੀ ਫਿਕਸ ਕੀਤੀ ਗਈ ਸੀ ਪਰ ਇਸ ਆਰਡਰ ਦੇ 5 ਸਾਲ ਬਾਅਦ ਵੀ ਨਾ ਤਾਂ ਲੁਧਿਆਣਾ ’ਚ ਨਾਜਾਇਜ਼ ਤੌਰ ’ਤੇ ਬਿਲਡਿੰਗਾਂ ਦੇ ਨਿਰਮਾਣ ਦਾ ਸਿਲਸਿਲਾ ਰੁਕਿਆ ਹੈ ਅਤੇ ਨਾ ਹੀ ਇਸ ਦੇ ਲਈ ਜ਼ਿੰਮੇਦਾਰ ਨਗਰ ਨਿਗਮ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ, ਜਿਸ ਨੂੰ ਲੈ ਕੇ ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਅਤੇ ਡਾਇਰੈਕਟਰ ਵਲੋਂ ਕਈ ਵਾਰ ਨੋਟਿਸ ਜਾਰੀ ਕਰਨ ਦੇ ਬਾਵਜੂਦ ਨਗਰ ਨਿਗਮ ਵਲੋਂ ਰਿਪੋਰਟ ਨਹੀਂ ਭੇਜੀ ਗਈ।
ਇੱਥੋਂ ਤੱਕ ਕਿ ਵਿਜੀਲੈਂਸ ਵਿਭਾਗ ਅਤੇ ਸੀ. ਐੱਮ. ਆਫਿਸ ਦੇ ਨਿਰਦੇਸ਼ ਦੇ ਬਾਵਜੂਦ ਵੀ ਕੋਈ ਅਸਰ ਨਹੀਂ ਹੋਇਆ ਜਿਸ ਦੇ ਮੱਦੇਨਜ਼ਰ ਪ੍ਰਿੰਸੀਪਲ ਸੈਕਟਰੀ ਵਲੋਂ ਸਟੇਟਸ ਰਿਪੋਰਟ ਮੰਗੀ ਗਈ ਹੈ, ਜਿਸ ਦੇ ਆਧਾਰ ’ਤੇ ਸੀ. ਵੀ. ਓ. ਨੇ ਕਮਿਸ਼ਨਰ ਨੇ ਉਨ੍ਹਾਂ ਅਧਿਕਾਰੀਆਂ ਦੀ ਲਿਸਟ ਭੇਜਣ ਲਈ ਬੋਲਿਆ ਹੈ, ਜਿਨ੍ਹਾਂ ਨੇ ਹੁਣ ਤੱਕ ਰਿਕਾਰਡ ਮੁਹੱਈਆ ਕਰਵਾਉਣ ਦੇ ਮਾਮਲੇ ’ਚ ਡਿਊਟੀ ਨਹੀਂ ਨਿਭਾਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 28 'ਚੋਂ 10 ਦਿਨ ਛੁੱਟੀਆਂ! ਜਾਣੋ ਕਦੋਂ-ਕਦੋਂ ਕੀ ਕੁਝ ਰਹੇਗਾ ਬੰਦ
ਨਿਯਮਾਂ ਦੀ ਉਲੰਘਣਾ ਨਾਲ ਰੈਵੇਨਿਊ ਦਾ ਹੋ ਰਿਹੈ ਨੁਕਸਾਨ
ਮਹਾਨਗਰ ’ਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਦੀ ਵਜ੍ਹਾ ਨਾਲ ਨਿਯਮਾਂ ਦੀ ਉਲੰਘਣਾ ਨਾਲ ਰੈਵੇਨਿਊ ਦਾ ਨੁਕਸਾਨ ਵੀ ਹੋ ਰਿਹਾ ਹੈ, ਜਿਸ ਦਾ ਸਬੂਤ ਨਗਰ ਨਿਗਮ ਦੀ ਬਜਟ ਸਟੇਟਮੈਂਟ ਦੇ ਰੂਪ ’ਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਮੁਤਾਬਕ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਨੂੰ ਰੈਗੂਲਰ ਕਰਨ ਦੇ ਜੁਰਮਾਨੇ ’ਚ 40 ਕਰੋੜ ਵਸੂਲਣ ਦਾ ਟਾਰਗੈੱਟ ਰੱਖਿਆ ਗਿਆ ਸੀ, ਜਿਸ ਵਿਚ ਹੁਣ ਤੱਕ ਸਿਰਫ 16 ਕਰੋੜ ਦੀ ਰਿਕਵਰੀ ਹੋਈ ਹੈ। ਇਸ ਤੋਂ ਸਾਫ ਹੋ ਗਿਆ ਹੈ ਕਿ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਨਾਲ ਹੋ ਰਹੀ ਜੁਰਮਾਨੇ ਦੀ ਵਸੂਲੀ ਦਾ ਪੈਸਾ ਨਗਰ ਨਿਗਮ ਦੇ ਖਜ਼ਾਨੇ ਦੀ ਬਜਾਏ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਦੀ ਜੇਬ ’ਚ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੌਂਕੀਦਾਰ ਨੇ ਚੋਰਾਂ ਦਾ ਰੱਜ ਕੇ ਚਾੜ੍ਹਿਆ ਕੁਟਾਪਾ, ਕੀਤਾ ਪੁਲਸ ਹਵਾਲੇ
NEXT STORY