ਫ਼ਰੀਦਕੋਟ (ਹਾਲੀ) - ਨਗਰ ਸੁਧਾਰ ਟਰੱਸਟ ਵੱਲੋਂ ਲਗਭਗ 13 ਸਾਲ ਪਹਿਲਾਂ ਸਾਦਿਕ ਰੋਡ ਫ਼ਰੀਦਕੋਟ ਵਿਖੇ ਗਿਆਨੀ ਜ਼ੈਲ ਸਿੰਘ ਐਵੇਨਿਊ ਕਾਲੋਨੀ ਕੱਟੀ ਗਈ ਸੀ ਪਰ ਅਜੇ ਤੱਕ ਕਈ ਮੁੱਢਲੀਆਂ ਸਹੂਲਤਾਂ ਨਾ ਮਿਲਣ ਕਾਰਨ ਇੱਥੋਂ ਦੇ ਨਿਵਾਸੀਆਂ ਨੂੰ ਹਰ ਰੋਜ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਿਆਨੀ ਜ਼ੈਲ ਸਿੰਘ ਐਵੇਨਿਊ ਦੇ 2 ਮੇਨ ਗੇਟਾਂ 'ਚੋਂ ਸਿਰਫ ਇਕ ਗੇਟ ਹੀ ਲਾਇਆ ਗਿਆ ਹੈ, ਜਿਸ ਨੂੰ ਨਾ ਤਾਂ ਕੋਈ ਰੰਗ-ਰੋਗਨ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਕੁੰਡਾ ਲਾਇਆ ਗਿਆ ਹੈ। ਇਸ ਤੋਂ ਇਲਾਵਾ ਗੇਟ ਦਾ ਕਬਜ਼ਾ ਟੁੱਟਿਆ ਹੋਣ ਕਰ ਕੇ ਇਹ ਇਕ ਪਾਸੇ ਝੁਕਿਆ ਹੋਇਆ ਹੈ। ਇੱਥੋਂ ਦੇ ਨਿਵਾਸੀਆਂ ਨੇ ਆਵਾਰਾ ਪਸ਼ੂਆਂ ਨੂੰ ਰੋਕਣ ਸਬੰਧੀ ਐਵੇਨਿਊ ਦੇ ਮੇਨ ਗੇਟ 'ਤੇ ਕੈਟਲ ਕੈਚਰ ਲਵਾਉਣ ਅਤੇ ਕੁਝ ਜਗ੍ਹਾ 'ਤੇ ਅਧੂਰੀ ਪਈ ਚਾਰਦੀਵਾਰੀ ਕਰਵਾਉਣ ਸਬੰਧੀ ਕਈ ਵਾਰ ਟਰੱਸਟ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਪਰ ਕੋਈ ਸੁਣਵਾਈ ਨਾ ਹੋਣ ਕਾਰਨ ਆਖ਼ਿਰਕਾਰ ਐਵੇਨਿਊ ਦੇ ਨਿਵਾਸੀਆਂ ਨੇ ਆਪਣੇ ਕੋਲੋਂ ਪੈਸੇ ਖਰਚ ਕਰ ਕੇ ਕੁਝ ਥਾਵਾਂ 'ਤੇ ਆਪ ਚਾਰਦੀਵਾਰੀ ਕਰਵਾਈ ਅਤੇ ਕੰਡਿਆਲੀ ਤਾਰਾਂ ਵੀ ਲਾਈਆਂ ਹਨ।
ਕੀ ਕਹਿੰਦੇ ਨੇ ਐਵੇਨਿਊ ਦੇ ਪ੍ਰਧਾਨ
ਇਸ ਸਬੰਧੀ ਐਵੇਨਿਊ ਦੇ ਪ੍ਰਧਾਨ ਜਗਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਮੀਂਹ ਦੇ ਦਿਨਾਂ 'ਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਾਣੀ ਮਕਾਨਾਂ ਦੀਆਂ ਨੀਹਾਂ ਵਿਚ ਜਾਂਦਾ ਰਹਿੰਦਾ ਹੈ, ਜਿਸ ਨਾਲ ਜਾਨੀ-ਮਾਲੀ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਥੇ ਸਟਰੀਟ ਲਾਈਟਾਂ ਅਕਸਰ ਖਰਾਬ ਰਹਿੰਦੀਆਂ ਹਨ। ਲੋਕਾਂ ਨੇ ਮੰਗਾਂ ਸਬੰਧੀ ਬੀਤੀ ਦਿਨੀਂ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੂੰ ਅਪੀਲ ਕੀਤੀ ਸੀ, ਜਿਨ੍ਹਾਂ ਨੇ ਮੌਕੇ 'ਤੇ ਹਾਜ਼ਰ ਨਗਰ ਸੁਧਾਰ ਟਰੱਸਟ ਦੇ ਕਾਰਜਸਾਧਕ ਅਫ਼ਸਰ ਅਤੇ ਐੱਸ. ਡੀ. ਓ. ਨੂੰ ਜਲਦ ਲੋੜੀਂਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ।
ਸਰਕਲ ਬਚਾਓ ਸੰਘਰਸ਼ ਕਮੇਟੀ ਨੇ ਦਿੱਤਾ ਏ. ਡੀ. ਸੀ. ਨੂੰ ਮੰਗ-ਪੱਤਰ
NEXT STORY