ਹੁਸ਼ਿਆਰਪੁਰ (ਅਮਰਿੰਦਰ)- ਥਾਣਾ ਸਿਟੀ ਪੁਲਸ ਨੇ ਸੋਸ਼ਲ ਸਾਈਟ ’ਤੇ ਇਕ ਗਰੁੱਪ ’ਚ ਗਲਤ ਮੈਸੇਜ ਪੋਸਟ ਕਰਨ ਦੇ ਦੋਸ਼ ’ਚ 2 ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਰਣਜੀਤ ਕੁਮਾਰ ਪੁੱਤਰ ਗਰੀਬ ਦਾਸ ਵਾਸੀ ਸਿਟੀ ਸੈਂਟਰ ਦੀ ਸ਼ਿਕਾਇਤ ’ਤੇ ਦੋਸ਼ੀਆਂ ਜਾਨਵੀਰ ਰਿੰਕੂ ਤੇ ਮੁਨੀਸ਼ ਅਗਰਵਾਲ ਖਿਲਾਫ਼ ਮਾਮਲਾ ਦਰਜ ਕਰ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਕ ਹੋਰ ਮਾਮਲੇ ਵਿਚ ਥਾਣਾ ਸਿਟੀ ਪੁਲਸ ਨੇ ਨਰਾਇਣ ਨਗਰ ਦੇ ਰਹਿਣ ਵਾਲੇ ਰਣਜੀਤ ਰਾਣਾ ਦੀ ਸ਼ਿਕਾਇਤ ’ਤੇ ਸੋਸ਼ਲ ਮੀਡੀਆ ਦੇ ਗਰੁੱਪ ’ਚ ਗਲਤ ਮੈਸੇਜ ਪੋਸਟ ਕਰਨ ਦੇ ਦੋਸ਼ ’ਚ ਮੱਖਣ ਸਿੰਘ ਵਾਸੀ ਨਰਾਇਣ ਨਗਰ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣੇ ਦੇ ਰਿਕਾਰਡ ਰੂਮ 'ਚੋਂ ਸਬ ਇੰਸਪੈਕਟਰ ਨੇ ਫੜਿਆ ਕੋਬਰਾ ਸੱਪ
NEXT STORY