ਜਲੰਧਰ (ਰਾਹੁਲ)- ਸਰਵ ਸਿੱਖਿਆ ਅਭਿਆਨ ਮਿਡ-ਡੇ-ਮੀਲ ਨੌਨ ਟੀਚਿੰਗ ਸਟਾਫ਼ ਵੱਲੋਂ ਅੱਜ ਪਰਗਟ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੁਲਸ ਵੱਲੋਂ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੂੰ ਰਸਤੇ ਵਿਚ ਰੋਕਿਆ ਗਿਆ। ਸਰਕਾਰ ਖ਼ਿਲਾਫ਼ ਰੋਸ ਵਜੋਂ ਦਫ਼ਤਰੀ ਕਰਮਚਾਰੀ ਨੰਗੇ ਪੈਰੀਂ ਪਰਗਟ ਸਿੰਘ ਦੀ ਰਿਹਾਇਸ਼ ਨੇੜੇ ਪਹੁੰਚੇ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਨੂੰ ਰੈਗੂਲਰ ਕਰੇ। ਪੰਜਾਬ ਵਿੱਚ ਇਕ ਹਜ਼ਾਰ ਦੇ ਕਰੀਬ ਮਿਡ-ਡੇ-ਮੀਲ ਤਹਿਤ ਨੌਨ ਟੀਚਿੰਗ ਸਟਾਫ਼ ਕੰਮ ਕਰ ਰਿਹਾ ਹੈ।
ਅੱਜ ਪਰਗਟ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਆਏ ਦਫ਼ਤਰੀ ਕਰਮਚਾਰੀਆਂ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਸਰਕਾਰ ਵੱਲੋਂ ਚੋਣਾਂ ਨੇੜੇ ਇਕ ਐਕਟ ਲਿਆਂਦਾ ਗਿਆ ਸੀ, ਜੋ ਜ਼ਾਬਤੇ ਦੀ ਭੇਂਟ ਚੜ੍ਹ ਗਿਆ ਅਤੇ ਹੀ ਚੰਨੀ ਸਰਕਾਰ ਵੱਲੋਂ ਵੀ 36000 ਕਰਮਚਾਰੀਆਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਹਾਲੇ ਤਕ ਇਸ ਸਬੰਧੀ ਕੋਈ ਨੋਟੀਫਿਕੇਸ਼ਨ ਪਾਸ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: ਬਾਕਸਿੰਗ ਕੋਚ ਨੇ 15 ਸਾਲਾ ਕੁੜੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਕੱਪੜੇ ਲਾਹ ਕੇ ਵਜ਼ਨ ਕਰਨ ਲਈ ਕੀਤਾ ਮਜਬੂਰ
ਪ੍ਰਦਰਸ਼ਨਕਾਰੀਆਂ ਨੂੰ ਖ਼ਦਸ਼ਾ ਹੈ ਕਿ ਇਸ ਵਾਰ ਵੀ ਸਰਕਾਰ ਝੂਠੇ ਐਲਾਨ ਕਰਕੇ ਚੋਣ ਜ਼ਾਬਤੇ ਦੀ ਆੜ ਵਿੱਚ ਸਾਨੂੰ ਪੱਕੇ ਨਹੀਂ ਕਰੇਗੀ। ਮਿਡ-ਡੇ-ਮੀਲ ਦਫ਼ਤਰੀ ਕਰਮਚਾਰੀਆਂ ਨੇ ਐਲਾਨ ਕੀਤਾ ਕਿ 3 ਦਸੰਬਰ ਨੂੰ ਸਰਕਾਰ ਨਾਲ ਮੀਟਿੰਗ ਤੈਅ ਹੋਈ ਹੈ। ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਮਿਡ-ਡੇ-ਮੀਲ ਨੌਨ ਟੀਚਿੰਗ ਸਟਾਫ਼ ਸੋਮਵਾਰ ਤੋਂ ਕਲਮ ਛੋੜ ਹੜਤਾਲ 'ਤੇ ਜਾਵੇਗਾ।
ਇਹ ਵੀ ਪੜ੍ਹੋ: ਖ਼ਤਰਾ ਅਜੇ ਟਲ਼ਿਆ ਨਹੀਂ: ਬਲੈਕ-ਆਊਟ ਦੀ ਦਹਿਲੀਜ਼ ’ਤੇ ਖੜ੍ਹਾ ਹੈ ਪੰਜਾਬ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੋਗਾ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਰੋਧੀਆਂ 'ਤੇ ਲਾਏ ਰਗੜੇ, ਜਾਣੋ ਕੀ ਬੋਲੇ
NEXT STORY