ਲੁਧਿਆਣਾ (ਹਿਤੇਸ਼) : ਆਮ ਆਦਮੀ ਪਾਰਟੀ ਵੱਲੋਂ ਮੰਤਰੀ ਬਣਾਏ ਜਾਣ ਵਾਲੇ ਵਿਧਾਇਕਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿੱਚ ਲੁਧਿਆਣਾ ਤੋਂ ਇਕ ਵੀ ਨਾਂ ਸ਼ਾਮਲ ਨਹੀਂ ਹੈ, ਹਾਲਾਂਕਿ ਆਮ ਆਦਮੀ ਪਾਰਟੀ ਨੇ ਲੁਧਿਆਣਾ ਜ਼ਿਲ੍ਹੇ ਦੀਆਂ 14 'ਚੋਂ 13 ਸੀਟਾਂ ਜਿੱਤੀਆਂ ਹਨ, ਜਿਨ੍ਹਾਂ 'ਚ ਜਗਰਾਓਂ ਤੋਂ ਦੂਜੀ ਵਾਰ ਵਿਧਾਇਕ ਬਣੀ ਸਰਬਜੀਤ ਮਾਣੂੰਕੇ ਨੂੰ ਪਹਿਲਾਂ ਮੰਤਰੀ ਅਤੇ ਫਿਰ ਸਪੀਕਰ ਬਣਾਉਣ ਦੀ ਚਰਚਾ ਸੀ ਪਰ ਹੁਣ ਜਿਹੜੀ ਸੂਚੀ ਫਾਈਨਲ ਕੀਤੀ ਗਈ ਹੈ, ਉਸ ਵਿੱਚ ਮਾਣੂੰਕੇ ਜਾਂ ਲੁਧਿਆਣਾ ਤੋਂ ਇਕ ਵੀ ਵਿਧਾਇਕ ਦਾ ਨਾਂ ਸ਼ਾਮਲ ਨਹੀਂ ਹੈ। ਅਜਿਹਾ 30 ਸਾਲਾਂ ਬਾਅਦ ਹੋਵੇਗਾ ਕਿ ਕਿਸੇ ਸਰਕਾਰ 'ਚ ਲੁਧਿਆਣਾ ਤੋਂ ਇਕ ਵੀ ਮੰਤਰੀ ਨਹੀਂ ਬਣਾਇਆ ਜਾ ਰਿਹਾ।
ਇਹ ਵੀ ਪੜ੍ਹੋ : ਜਸਵਿੰਦਰ ਭੱਲਾ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ਼, ਮਾਂ ਨੂੰ ਬੰਧਕ ਬਣਾ ਲੁੱਟੀ ਲੱਖਾਂ ਦੀ ਨਕਦੀ (ਵੀਡੀਓ)
ਹੁਣ ਤੱਕ ਇਹ ਰਹੇ ਹਨ ਲੁਧਿਆਣਾ ਤੋਂ ਮੰਤਰੀ
ਭਾਰਤ ਭੂਸ਼ਣ ਆਸ਼ੂ
ਗੁਰਕੀਰਤ ਕੋਟਲੀ
ਸ਼ਰਨਜੀਤ ਢਿੱਲੋਂ
ਹੀਰਾ ਸਿੰਘ ਗਾਬੜੀਆ
ਮਹੇਸ਼ਇੰਦਰ ਗਰੇਵਾਲ
ਮਲਕੀਅਤ ਬੀਰਮੀ
ਰਾਕੇਸ਼ ਪਾਂਡੇ
ਹਰਨਾਮ ਦਾਸ ਜੌਹਰ
ਈਸ਼ਵਰ ਸਿੰਘ ਮੇਹਰਬਾਨ
ਮਲਕੀਅਤ ਦਾਖਾ
ਸ਼ਮਸ਼ੇਰ ਸਿੰਘ ਦੂਲੋ
ਤੇਜ ਪ੍ਰਕਾਸ਼ ਕੋਟਲੀ
ਪੰਜਾਬ ਵਿਧਾਨ ਸਭਾ ਚੋਣਾਂ : 997 ਉਮੀਦਵਾਰਾਂ ਤੋਂ ਜ਼ਬਤ ਹੋਈ 85.90 ਲੱਖ ਦੀ ਜ਼ਮਾਨਤ
NEXT STORY