ਜ਼ੀਰਾ (ਅਕਾਲੀਆਵਾਲਾ) : ਨੋਟਬੰਦੀ ਫਿਰਕੂ ਸਿਆਸੀ ਮੰਤਵਾਂ ਦੀ ਪੂਰਤੀ ਦੇ ਲਈ ਉਲੀਕੀ ਗਈ ਇਕ ਬੁਰੀ ਨੀਤੀ ਸਾਹਮਣੇ ਆਈ ਹੈ। ਇਸ ਦੀਆਂ ਪ੍ਰਾਪਤੀਆਂ ਜੇਕਰ ਕੋਈ ਸਨ ਤਾਂ ਉਸ ਨੂੰ ਬਹੁਤ ਵੱਡਾ ਨਹੀਂ ਕਿਹਾ ਜਾ ਸਕਦਾ ਪਰ ਇਸ ਨੀਤੀ ਨੇ ਦੇਸ਼ ਦੀ ਆਰਥਿਕਤਾ ਨੂੰ ਬੁਰੀ ਤਰਾਂ ਸੱਟ ਮਾਰੀ ਹੈ। ਨਵੇਂ ਨੋਟਾਂ ਦੀ ਛਪਾਈ 'ਤੇ ਆਏ ਖਰਚ ਨੇ ਇਕ ਬਹੁਤ ਵੱਡਾ ਨੁਕਸਾਨ ਕੀਤਾ ਹੈ। ਖੇਤੀਬਾੜੀ ਸਨਅਤਕਾਰਾਂ ਅਤੇ ਵਪਾਰੀ ਵਰਗ ਦਾ ਜਿੱਥੇ ਨੁਕਸਾਨ ਹੋਇਆ ਹੈ, ਉਥੇ ਕਈ ਜ਼ਿੰਦੜੀਆਂ ਵੀ ਮੌਤ ਦੀ ਭੇਂਟ ਚੜ੍ਹ ਗਈਆਂ, ਜਿਸ ਕਰਕੇ ਕਾਂਗਰਸ ਹਾਈ ਕਮਾਨ ਦੇ ਫੈਸਲੇ ਕਾਂਗਰਸ ਪਾਰਟੀ ਨੋਟਬੰਦੀ ਨੂੰ ਇਕ ਕਾਲੇ ਦਿਵਸ ਵਜੋਂ ਮਨਾ ਰਹੀ ਹੈ। ਇਹ ਵਿਚਾਰ ਸਾਬਕਾ ਮੰਤਰੀ ਜਥੇ. ਇੰਦਰਜੀਤ ਸਿੰਘ ਜ਼ੀਰਾ ਨੇ ਅੱਜ ਨੋਟਬੰਦੀ ਦਿਵਸ 'ਤੇ ਕੀਤੇ ਗਏ ਰੋਸ ਮਾਰਚ ਦੌਰਾਨ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ 97 ਫੀਸਦੀ ਨੋਟ ਬੈਕਾਂ ਵਿਚ ਜਮ੍ਹਾਂ ਕਰਵਾਏ ਜਾਣ ਤੋਂ ਬਾਅਦ ਵੀ ਨਰਿੰਦਰ ਮੋਦੀ ਨੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਦਾਅਵਿਆਂ ਦੇ ਅੰਕੜੇ ਮਜ਼ਾਕ ਨਜ਼ਰ ਆ ਰਹੇ ਹਨ। ਨੋਟਬੰਦੀ ਦੇ ਕਾਰਨ ਦੇਸ਼ ਦੇ ਲੋਕਾਂ ਦੀ ਟੁੱਟੀ ਹੋਈ ਆਰਥਿਕਤਾ ਦੀ ਕਮਰ ਅਜੇ ਮਜ਼ਬੂਤ ਨਹੀਂ ਹੋਈ ਸੀ ਕਿ ਉੱਪਰੋਂ ਜੀ. ਐੱਸ.ਟੀ ਵਰਗੇ ਫੈਸਲੇ ਥੋਪ ਦਿੱਤੇ ਗਏ। ਇਹ ਰੋਸ ਮਾਰਚ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਕੋਠੀ ਤੋਂ ਸ਼ੁਰੂ ਹੋਇਆ ਅਤੇ ਸਾਬਕਾ ਮੰਤਰੀ ਜੱਥੇਦਾਰ ਇੰਦਰਜੀਤ ਸਿੰਘ ਜ਼ੀਰਾ ਦੀ ਰਹਿਨੁਮਾਈ ਹੇਠ ਸ਼ੇਰਾਵਾਲਾ ਚੌਕ ਵਿੱਚ ਰੋਸ ਮਾਰਚ ਪੁੱਜਾ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।
ਜਲੰਧਰ 'ਚ ਵਾਪਰਿਆ ਦਰਦਨਾਕ ਹਾਦਸਾ, ਏ. ਐੱਸ. ਆਈ. ਦੀ ਪਤਨੀ ਨੂੰ ਟਰੱਕ ਨੇ ਮਾਰੀ ਟੱਕਰ, ਲਾਸ਼ ਦੇ ਉੱਡੇ ਚਿੱਥੜੇ
NEXT STORY