ਜਲੰਧਰ (ਵਰੁਣ)–ਰੇਰੂ ਪਿੰਡ ਕੋਲ ਗੁਪਤਾ ਚਾਟ ਭੰਡਾਰ ਦੇ ਬਾਹਰ ਸਿਗਰੇਟ ਪੀਣ ਤੋਂ ਮਨ੍ਹਾ ਕਰਨ ’ਤੇ ਭੋਗਪੁਰ ਦੇ ਨੌਜਵਾਨ ’ਤੇ ਹਮਲਾ ਕਰਨ ਦੇ ਮਾਮਲੇ ਵਿਚ ਥਾਣਾ ਨੰਬਰ 8 ਦੀ ਪੁਲਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹਮਲੇ ਦੌਰਾਨ ਪੀੜਤ ਨੌਜਵਾਨ ਦੇ ਦੋਸਤਾਂ ਨੇ ਹਮਲਾਵਰਾਂ ਦੀਆਂ ਦੋਵਾਂ ਗੱਡੀਆਂ ਦੇ ਨੰਬਰ ਨੋਟ ਕਰ ਲਏ ਸਨ, ਜੋ ਪੁਲਸ ਨੂੰ ਦੇ ਦਿੱਤੇ ਗਏ ਹਨ। ਪੁਲਸ ਹੁਣ ਹਮਲਾਵਰਾਂ ਦੀਆਂ ਗੱਡੀਆਂ ਦੇ ਨੰਬਰਾਂ ਤੋਂ ਉਨ੍ਹਾਂ ਦੀ ਪਛਾਣ ਕਰਵਾਉਣ ਵਿਚ ਜੁਟ ਗਈ ਹੈ।
ਇਹ ਵੀ ਪੜ੍ਹੋ: ਜਲੰਧਰ ਸ਼ਹਿਰ ਦਾ ਨਾਮੀ ਜਿਊਲਰ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਚੈਤੰਨਯ ਭੱਲਾ ਵਾਸੀ ਬਸੰਤ ਵਿਹਾਰ ਭੋਗਪੁਰ ਨੇ ਦੱਸਿਆ ਕਿ 19 ਸਤੰਬਰ ਨੂੰ ਆਪਣੇ 2 ਦੋਸਤਾਂ ਨਾਲ ਜਲੰਧਰ ਤੋਂ ਸ਼ਾਪਿੰਗ ਕਰ ਕੇ ਵਾਪਸ ਭੋਗਪੁਰ ਆ ਰਿਹਾ ਸੀ। ਰੇਰੂ ਪਿੰਡ ਚੌਕ ਦੀ ਕੁਝ ਦੂਰੀ ’ਤੇ ਉਹ ਗੁਪਤਾ ਚਾਟ ਭੰਡਾਰ ਕੋਲ ਗੋਲਗੱਪੇ ਖਾਣ ਲਈ ਰੁਕ ਗਏ। ਗੋਲਗੱਪੇ ਖਾਂਦੇ ਹੋਏ 2 ਗੱਡੀਆਂ ਉਥੇ ਆ ਕੇ ਰੁਕੀਆਂ, ਜਿਸ ਵਿਚ ਇਕ ਨੌਜਵਾਨ ਵੀ ਗੋਲਗੱਪੇ ਖਾਣ ਲਈ ਰੇਹੜੀ ’ਤੇ ਆ ਗਿਆ ਪਰ ਆਉਂਦੇ ਹੀ ਉਹ ਸਿਗਰੇਟ ਪੀਣ ਲੱਗਾ।
ਉਸ ਨੇ ਜਦੋਂ ਉਕਤ ਨੌਜਵਾਨ ਨੂੰ ਸਿਗਰੇਟ ਤੋਂ ਐਲਰਜੀ ਹੋਣ ਦਾ ਕਹਿ ਕੇ ਕੁਝ ਦੂਰੀ ’ਤੇ ਜਾ ਕੇ ਸਿਗਰੇਟ ਪੀਣ ਲਈ ਕਿਹਾ ਤਾਂ ਉਕਤ ਨੌਜਵਾਨ ਆਪਣੀਆਂ ਦੋਵਾਂ ਗੱਡੀਆਂ ਕੋਲ ਗਿਆ ਅਤੇ ਆਪਣੇ 10-12 ਸਾਥੀਆਂ ਨੂੰ ਨਾਲ ਲੈ ਕੇ ਆ ਗਿਆ, ਜਿਨ੍ਹਾਂ ਨੇ ਆਉਂਦਿਆਂ ਹੀ ਉਸ ’ਤੇ ਤੇਜ਼ਧਾਰ ਹਥਿਆਰਾਂ ਅਤੇ ਕੜਿਆਂ ਨਾਲ ਹਮਲਾ ਕਰ ਦਿੱਤਾ ਅਤੇ ਫ਼ਰਾਰ ਹੋ ਗਏ। ਚੈਤੰਨਯ ਨੇ ਉਨ੍ਹਾਂ ਦੀਆਂ ਗੱਡੀਆਂ ਦਾ ਪਿੱਛਾ ਕਰ ਕੇ ਨੰਬਰ ਨੋਟ ਕਰਨੇ ਚਾਹੇ ਤਾਂ ਹਮਲਾਵਰਾਂ ਦੀ ਗੱਡੀ ਨੇ ਉਨ੍ਹਾਂ ਨੂੰ ਸਾਈਡ ਮਾਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ: ਪੰਜਾਬ 'ਚ ਇਹ ਸ਼ਰਾਬ ਦੇ ਠੇਕੇ ਕੀਤੇ ਬੰਦ
ਖ਼ੂਨ ਨਾਲ ਲਥਪਥ ਨੌਜਵਾਨ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਨੇ ਚੈਤੰਨਯ ਭੱਲਾ ਦੇ ਬਿਆਨਾਂ ’ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਧਾਰਾ 115 (2), 118 (1), 126 (2), 351 (2), 191 (3), 190 3 (5) ਅਧੀਨ ਕੇਸ ਦਰਜ ਕਰ ਲਿਆ ਹੈ। ਚੈਤੰਨਯ ਨੇ ਦੱਿਸਆ ਕਿ ਜਿਨ੍ਹਾਂ ਗੱਡੀਆਂ ਵਿਚ ਹਮਲਾਵਰ ਆਏ ਸਨ, ਉਨ੍ਹਾਂ ਗੱਡੀਆਂ ਦੇ ਨੰਬਰ ਪੀ ਬੀ 08 ਐੱਫ਼. ਪੀ. 9901 ਹੈ ਅਤੇ ਪੀ. ਬੀ 08 ਈ. ਜੇ 9231 ਸਨ। ਉਸ ਨੇ ਕਿਹਾ ਕਿ ਸਾਹਮਣੇ ਆਉਣ ’ਤੇ ਉਹ ਹਮਲਾਵਰਾਂ ਦੀ ਪਛਾਣ ਕਰ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ Weather ਦੀ ਤਾਜ਼ਾ ਅਪਡੇਟ, 29 ਸਤੰਬਰ ਤੱਕ ਹੋਈ ਵੱਡੀ ਭਵਿੱਖਬਾਣੀ, 24 ਘੰਟਿਆਂ 'ਚ ਮਾਨਸੂਨ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਤਲੁਜ ਦਰਿਆ ਕਿਨਾਰੇ 5 ਘੰਟੇ ਚੱਲੀ ਐਕਸਾਈਜ਼ ਵਿਭਾਗ ਦੀ ਸਰਚ: 250 ਬੋਤਲਾਂ, 6000 ਲਿਟਰ ਦੇਸੀ ਸ਼ਰਾਬ ਬਰਾਮਦ
NEXT STORY