ਜਲੰਧਰ (ਅਮਿਤ)— ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਵੱਲੋਂ ਤਹਿਸੀਲ ਪੱਧਰ 'ਤੇ ਪੈਂਡਿੰਗ ਪਈ ਕਰੋੜਾਂ ਰੁਪਏ ਦੀ ਰਕਮ ਨੂੰ ਲੈ ਕੇ ਸਖਤ ਰੁਖ ਅਖਤਿਆਰ ਕਰਦੇ ਹੋਏ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਕਰਨ ਲਈ ਤਹਿਸੀਲਦਾਰ-1 ਕਰਨਦੀਪ ਸਿੰਘ ਭੁੱਲਰ ਵੱਲੋਂ ਜਾਰੀ ਰਿਕਵਰੀ ਮੁਹਿੰਮ ਨੂੰ ਅੱਗੇ ਵਧਾਉਣ ਲਈ ਪਹਿਲੇ ਭਾਗ ਵਿਚ 1 ਕਰੋੜ 97 ਲੱਖ 6 ਹਜ਼ਾਰ 948 ਰੁਪਏ ਦੀ ਪੈਂਡਿੰਗ ਪਈ ਰਿਕਵਰੀ ਵਸੂਲਣ ਲਈ 67 ਡਿਫਾਲਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਨੋਟਿਸਾਂ ਵਿਚ ਬਹੁਤ ਸਾਰੇ ਵੀ. ਆਈ. ਪੀ. ਡਿਫਾਲਟਰ ਵੀ ਸ਼ਾਮਲ ਹਨ। ਇਨ੍ਹਾਂ ਵੀ. ਆਈ. ਪੀ. ਡਿਫਾਲਟਰਾਂ ਨੂੰ ਪਹਿਲਾਂ ਵੀ ਕਈ ਵਾਰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਪਰ ਹਰ ਵਾਰ ਕਿਸੇ ਨਾ ਕਿਸੇ ਜੁਗਾੜ ਵਿਚ ਉਕਤ ਲੋਕ ਸਰਕਾਰ ਵੱਲੋਂ ਬਕਾਇਆ ਰਕਮ ਜਮ੍ਹਾ ਨਹੀਂ ਕਰਵਾ ਰਹੇ ਹਨ। ਇਸ ਵਾਰ ਜਾਰੀ ਕੀਤੇ ਗਏ ਨੋਟਿਸ ਵਿਚ 22 ਜਨਵਰੀ 2018 ਦੀ ਤਾਰੀਖ ਰੱਖੀ ਗਈ ਹੈ। ਜਿਸਦਾ ਭਾਵ ਹੈ ਕਿ ਜੇਕਰ ਕੋਈ ਵੀ ਡਿਫਾਲਟਰ 22 ਜਨਵਰੀ ਤੋਂ ਪਹਿਲਾਂ-ਪਹਿਲਾਂ ਤਹਿਸੀਲਦਾਰ-1 ਦੇ ਦਫਤਰ ਵਿਚ ਜਾ ਕੇ ਰਿਕਵਰੀ ਰਕਮ ਜਮ੍ਹਾ ਕਰਵਾ ਦਿੰਦਾ ਹੈ ਤਾਂ ਉਸ ਨੂੰ ਗ੍ਰਿਫਤਾਰੀ ਵਾਰੰਟ 'ਚ ਛੋਟ ਮਿਲ ਜਾਵੇਗੀ। ਜੋ ਡਿਫਾਲਟਰ 22 ਜਨਵਰੀ ਤੱਕ ਪੈਸੇ ਨਹੀ ਜਮ੍ਹਾ ਕਰਵਾਏਗਾ ਉਸ ਖਿਲਾਫ ਸਖਤ ਕਾਰਵਾਈ ਹੋਣਾ ਨਿਸ਼ਚਤ ਹੈ।
ਕੀ ਹੈ ਮਾਮਲਾ, ਕਿਉਂ ਕੱਢੇ ਜਾ ਰਹੇ ਨੇ ਨੋਟਿਸ?
ਤਹਿਸੀਲ-1 ਵਿਚ ਪਿਛਲੇ ਲੰਬੇ ਸਮੇਂ ਤੋਂ ਰੈਵੀਨਿਊ ਰਿਕਵਰੀ ਪੈਂਡਿੰਗ ਹੈ, ਜਿਸ ਕਾਰਨ 2 ਕਰੋੜ ਰੁਪਏ ਵਰਗੀ ਵੱਡੀ ਰਕਮ ਸਿਰਫ 67 ਲੋਕਾਂ ਵੱਲ ਬਕਾਇਆ ਹੈ। ਸਰਕਾਰ ਵੱਲੋਂ ਪੈਂਡਿੰਗ ਰਿਕਵਰੀ ਨੂੰ ਲੈ ਕੇ ਸਖਤ ਰੁਖ ਅਪਣਾਉਣ ਤੋਂ ਬਾਅਦ ਤਹਿਸੀਲਦਾਰ-1 ਨੇ ਇੰਡੀਅਨ ਸਟਾਂਪ ਐਕਟ 1899 ਦੀ ਧਾਰਾ 48 ਅਧੀਨ ਤਹਿਸੀਲਦਾਰ ਦੀ ਬਤੌਰ ਅਸਿਸਟੈਂਟ ਕੁਲੈਕਟਰ ਗ੍ਰੇਡ-1 ਦੀ ਪ੍ਰਾਪਤ ਸ਼ਕਤੀਆਂ ਅਧੀਨ ਜਾਰੀ ਕੀਤੇ ਹਨ। ਅਸ਼ਟਾਮ ਡਿਊਟੀ ਦੀ ਕਮੀ ਸਬੰਧੀ ਪੂਰਤੀ ਲਈ ਜਾਰੀ ਨੋਟਿਸਾਂ ਦੇ ਬਾਅਦ ਦੀ ਕਾਰਵਾਈ ਅਧੀਨ ਉਕਤ ਰਿਕਵਰੀ ਕੀਤੀ ਜਾਣੀ ਹੈ, ਜਿਸ ਲਈ ਤਹਿਸੀਲਦਾਰ-1 ਵੱਲੋਂ ਇਨ੍ਹਾਂ ਡਿਫਾਲਟਰਾਂ ਨੂੰ ਕਈ ਵਾਰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਪਰ ਇਨ੍ਹਾਂ ਵਿਚ ਜ਼ਿਆਦਾਤਰ ਡਿਫਾਲਟਰਾਂ ਨੇ ਆਪਣੀ ਉਚੀ ਪਹੁੰਚ ਅਤੇ ਰਸੂਖ ਕਾਰਨ ਤਹਿਸੀਲਦਾਰ ਵੱਲੋਂ ਜਾਰੀ ਨੋਟਿਸ ਦੀ ਰੱਤੀ ਭਰ ਪ੍ਰਵਾਹ ਨਾ ਕਰਦੇ ਹੋਏ ਰਿਕਵਰੀ ਰਾਸ਼ੀ ਜਮ੍ਹਾ ਕਰਵਾਉਣਾ ਠੀਕ ਨਹੀਂ ਸਮਝਿਆ ਸੀ।
ਨੋਟਿਸ ਨੂੰ ਨਜ਼ਰਅੰਦਾਜ਼ ਕਰਨਾ ਪਵੇਗਾ ਮਹਿੰਗਾ
ਤਹਿਸੀਲਦਾਰ ਨੇ ਜਾਰੀ ਨੋਟਿਸ ਵਿਚ ਇਸ ਗੱਲ ਨੂੰ ਵੀ ਸਪੱਸ਼ਟ ਕੀਤਾ ਹੈ ਕਿ ਇਸ ਨੋਟਿਸ ਨੂੰ ਨਜ਼ਰਅੰਦਾਜ਼ ਕਰਨਾ ਮਹਿੰਗਾ ਸਾਬਿਤ ਹੋ ਸਕਦਾ ਹੈ, ਕਿਉਂਕਿ ਤੈਅ ਸਮੇਂ ਤੱਕ ਪੈਸੇ ਜਮ੍ਹਾ ਨਾ ਕਰਵਾਉਣ 'ਤੇ ਲੈਂਡ ਰੈਵੀਨਿਊ ਐਕਟ 1887 ਦੀ ਧਾਰਾ 69, 70, 72, ਅਤੇ 75 ਦੇ ਅਧੀਨ ਕਾਰਵਾਈ ਕੀਤੀ ਜਾਵੇਗੀ, ਜਿਸ ਵਿਚ ਜਾਇਦਾਦ ਦੀ ਕੁਰਕੀ ਅਤੇ ਡਿਫਾਲਟਰਾਂ ਦੀ ਗ੍ਰਿਫਤਾਰੀ ਤੱਕ ਹੋ ਸਕਦੀ ਹੈ।
ਜੇਕਰ ਕਿਸੇ ਡਿਫਾਲਟਰ ਨੇ ਰਿਕਵਰੀ ਰਕਮ ਪਹਿਲਾਂ ਹੀ ਜਮ੍ਹਾ ਕਰਵਾਈ ਹੋਈ ਹੈ ਤਾਂ ਉਹ ਉਸਦੀ ਰਸੀਦ ਦਿਖਾ ਸਕਦਾ ਹੈ ਜਾਂ ਫਿਰ ਕਿਸੇ ਨੂੰ ਅਦਾਲਤ ਤੋਂ ਸਟੇਅ ਮਿਲੀ ਹੋਈ ਹੈ ਤਾਂ ਵੀ ਸਟੇਅ-ਆਰਡਰ ਦੀ ਕਾਪੀ ਦਿਖਾ ਕੇ ਗ੍ਰਿਫਤਾਰੀ ਵਾਰੰਟ ਤੋਂ ਰਾਹਤ ਪ੍ਰਾਪਤ ਕਰ ਸਕਦਾ ਹੈ। ਉਕਤ ਰਕਮ ਅੰਡਰ ਸੈਕਸ਼ਨ 48 ਐਜ਼ ਏਰੀਆ ਆਫ ਲੈਂਡ ਰੈਵੀਨਿਊ ਰਿਕਵਰ ਕਰਨ ਲਈ ਹੈ। -ਤਹਿਸੀਲਦਾਰ-1 ਕਰਨਦੀਪ ਸਿੰਘ ਭੁੱਲਰ
ਇਸ ਵਾਰ ਡਿਫਾਲਟਰਾਂ ਦੀ ਸਿਫਾਰਸ਼ ਵੀ ਕੰਮ ਨਹੀਂ ਆਵੇਗੀ ਕਿਉਂਕਿ ਸੀਨੀਅਰ ਅਧਿਕਾਰੀਆਂ ਨੇ ਸਾਰੇ ਤਹਿਸੀਲਦਾਰਾਂ ਨਾਲ ਸਬੰਧਿਤ ਕਰਮਚਾਰੀਆਂ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਉਹ ਕਿਸੇ ਪ੍ਰਕਾਰ ਦੀ ਸਿਫਾਰਸ਼ ਨੂੰ ਨਾ ਮੰਨਦੇ ਹੋਏ ਇਸ ਤਰ੍ਹਾਂ ਦੀਆਂ ਸਿਫਾਰਸ਼ਾਂ ਨੂੰ ਸਾਫ-ਸਾਫ ਨਜ਼ਰਅੰਦਾਜ਼ ਕਰ ਦੇਣ। ਉਨ੍ਹਾਂ ਕਿਹਾ ਕਿ ਉਸਦੇ ਪਿੱਛੇ ਪੰਜਾਬ ਸਰਕਾਰ ਵੱਲੋਂ ਰਿਕਵਰੀ ਨੂੰ ਲੈ ਕੇ ਅਪਣਾਇਆ ਸਖਤ ਰੁਖ ਸਭ ਤੋਂ ਮੁੱਖ ਕਾਰਨ ਹੈ। -ਐੱਸ. ਡੀ. ਐੱਮ-1 ਰਾਜੀਵ ਵਰਮਾ
ਸਰਕਾਰ ਦੀ ਪੈਂਡਿੰਗ ਰਿਕਵਰੀ ਦੇ ਨਾਲ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀ ਕੀਤਾ ਜਾ ਸਕਦਾ। ਜੇਕਰ ਕੋਈ ਵਿਅਕਤੀ ਜਾਣਬੁੱਝ ਕੇ ਬਕਾਇਆ ਰਾਸ਼ੀ ਜਮ੍ਹਾ ਨਹੀਂ ਕਰਵਾÀੁਂਦਾ ਹੈ, ਤਾਂ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਪੈਸਾ ਵਸੂਲਿਆ ਜਾਵੇਗਾ। ਇਸ ਲਈ ਬੇਹਤਰ ਇਹੀ ਹੈ ਕਿ ਡਿਫਾਲਟਰ ਖੁਦ ਹੀ ਨੋਟਿਸ ਮਿਲਣ 'ਤੇ ਬਕਾਇਆ ਰਾਸ਼ੀ ਜਮ੍ਹਾ ਕਰਵਾ ਦੇਵੇ, ਨਹੀਂ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।
-ਵਰਿੰਦਰ ਸ਼ਰਮਾ ਡਿਪਟੀ ਕਮਿਸ਼ਨਰ
ਕੌਣ-ਕੌਣ ਹੈ ਵੱਡਾ ਡਿਫਾਲਟਰ?
ਰਾਕੇਸ਼ ਖੰਨਾ – ਮਿਲੇਨੀਅਮ ਵਾਇਰਜ਼, ਫੋਕਲ ਪੁਆਇੰਟ, ਜਲੰਧਰ। ਬਕਾਇਆ ਰਾਸ਼ੀ 70,70,803
ਜੇ. ਐੱਸ. ਮਾਨ ਪੁੱਤਰ ਡਾ. ਆਰ. ਐੱਸ. ਮਾਨ, ਦੂਰਦਰਸ਼ਨ ਇੰਨਕਲੇਵ, ਜਲੰਧਰ। ਬਕਾਇਆ ਰਾਸ਼ੀ 21,36,960
ਸੁਖਵਿੰਦਰ ਸਿੰਘ ਪੁੱਤਰ ਇੰਦਰਜੀਤ ਸਿੰਘ ਪਿੰਡ ਧੀਣਾ, ਜਲੰਧਰ। ਬਕਾਇਆ ਰਾਸ਼ੀ 16,74,624
ਫਿਨਿਕਸ ਬਿਲਡਕਾਨ ਪ੍ਰਾਈਵੇਟ ਲਿਮਟਿਡ, ਪੰਚਕੂਲਾ। ਬਕਾਇਆ ਰਾਸ਼ੀ 20,24,493
ਵੇਦ ਪ੍ਰਕਾਸ਼ ਵਿਜ ਪੁੱਤਰ ਪਰਮਾਨੰਦ ਵਿਜ, ਨਿਊ ਜਵਾਹਰ ਨਗਰ, ਜਲੰਧਰ। ਬਕਾਇਆ ਰਾਸ਼ੀ 30,44,972
ਸੀ. ਐੱਮ. ਗੋਲਡ ਲਿੰਕਸ, ਚੰਡੀਗੜ੍ਹ। ਬਕਾਇਆ ਰਾਸ਼ੀ 3,99,573
ਸਤਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਬੈਂਕ ਇਨਲੇਵ, ਜਲੰਧਰ। ਬਕਾਇਆ ਰਾਸ਼ੀ 3,46,500
ਅੱਜ ਹੋਵੇਗਾ ਇੰਦਰਪ੍ਰੀਤ ਚੱਢਾ ਦਾ ਅੰਤਿਮ ਸੰਸਕਾਰ
NEXT STORY