ਜਲੰਧਰ (ਰਵਿੰਦਰ ਸ਼ਰਮਾ) - ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਤੋਂ ਬਾਅਦ ਹੁਣ ਇਕ ਹੋਰ ਵੱਡੀ ਕਾਂਗਰਸੀ ਆਗੂ ਅੰਬਿਕਾ ਸੋਨੀ ਵੀ ਕੈਪਟਨ ਸਰਕਾਰ ਤੋਂ ਖਫਾ ਹੋ ਗਈ ਹੈ। ਕਾਂਗਰਸ ਵਰਕਿੰਗ ਕਮੇਟੀ ਦੀ ਮੈਂਬਰ ਤੇ ਅਨੰਦਪੁਰ ਸਾਹਿਬ ਸੀਟ ਤੋਂ ਲੋਕ ਸਭਾ ਚੋਣ ਲੜਨ ਵਾਲੀ ਅੰਬਿਕਾ ਸੋਨੀ ਨੂੰ ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਖਟਕੜ ਕਲਾਂ ਵਿਚ ਹੋਏ ਸੂਬਾ ਪੱਧਰੀ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਸਮਾਗਮ ਦਾ ਸੱਦਾ ਤੱਕ ਨਹੀਂ ਦਿੱਤਾ। ਕੈਪਟਨ ਸਰਕਾਰ ਦੇ ਇਸ ਫੈਸਲੇ ਨਾਲ ਅੰਬਿਕਾ ਸੋਨੀ ਬੇਹੱਦ ਖਫਾ ਹੈ ਅਤੇ ਇਸ ਪੂਰੇ ਮਾਮਲੇ ਨੂੰ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਕੋਲ ਉਠਾਉਣ ਦਾ ਮਨ ਬਣਾਇਆ ਹੈ।
ਜ਼ਿਕਰਯੋਗ ਹੈ ਕਿ ਜਦੋਂ-ਜਦੋਂ ਸੂਬੇ ਵਿਚ ਕੈਪਟਨ ਸਰਕਾਰ ਆਈ ਹੈ ਉਦੋਂ-ਉਦੋਂ ਪਾਰਟੀ ਦੇ ਆਗੂਆਂ ਨੂੰ ਸਰਕਾਰ ਵਿਚ ਤਵੱਜੋਂ ਦੇਣ ਦੀ ਗੱਲ ਹਮੇਸ਼ਾ ਤੂਲ ਫੜਦੀ ਰਹੀ ਹੈ। ਇਕ ਪਾਸੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਵਿਧਾਇਕਾਂ ਤੱਕ ਨੂੰ ਨਹੀਂ ਮਿਲ ਰਹੇ, ਉਥੇ ਹੀ ਸਰਕਾਰ ਦੇ ਕੰਮਕਾਜ 'ਤੇ ਪਹਿਲਾਂ ਹੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਕਈ ਤਰ੍ਹਾਂ ਦੇ ਸਵਾਲ ਉਠਾ ਚੁੱਕੇ ਹਨ। ਕੈਪਟਨ ਸਰਕਾਰ ਦੇ ਕੰਮਕਾਜ ਤੋਂ ਉਹ ਬਿਲਕੁਲ ਖੁਸ਼ ਨਹੀਂ ਹਨ। ਹੁਣ ਇਸ ਵਿਚ ਅੰਬਿਕਾ ਸੋਨੀ ਦਾ ਨਾਂ ਵੀ ਜੁੜ ਗਿਆ ਹੈ। ਦਰਅਸਲ ਜਿੱਥੇ ਸਰਕਾਰ ਨੇ ਸੂਬਾ ਪੱਧਰੀ ਸ਼ਹੀਦੀ ਸਮਾਗਮ ਕਰਵਾਇਆ, ਉਹ ਹਲਕਾ ਅੰਬਿਕਾ ਸੋਨੀ ਦੇ ਪਾਰਲੀਮੈਂਟ ਹਲਕੇ ਵਿਚ ਪੈਂਦਾ ਹੈ। 2014 ਦੀ ਲੋਕ ਸਭਾ ਚੋਣ ਅੰਬਿਕਾ ਸੋਨੀ ਨੇ ਸ੍ਰੀ ਅਨੰਦਪੁਰ ਸਾਹਿਬ ਸੀਟ ਤੋਂ ਚੋਣ ਲੜੀ ਸੀ, ਹਾਲਾਂਕਿ ਉਹ ਇਹ ਚੋਣ ਹਾਰ ਗਈ ਸੀ। ਇਸ ਤੋਂ ਪਹਿਲਾਂ ਵੀ ਅੰਬਿਕਾ ਸੋਨੀ ਦੇ ਹਲਕੇ ਵਿਚ ਹੋਣ ਵਾਲੇ ਪ੍ਰੋਗਰਾਮ ਵਿਚ ਸਰਕਾਰ ਨੇ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਦਿੱਤਾ ਸੀ। ਅੰਬਿਕਾ ਸੋਨੀ ਦੀ ਕੈਪਟਨ ਸਰਕਾਰ ਨਾਲ ਇਹ ਨਾਰਾਜ਼ਗੀ ਆਉਣ ਵਾਲੇ ਦਿਨਾਂ ਵਿਚ ਤੂਲ ਫੜ ਸਕਦੀ ਹੈ।
ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਤੇ ਲੋਕਾਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕਰਾਂਗੇ : ਮਨਪ੍ਰੀਤ
NEXT STORY