ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ) : ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਮਾਲੇਰਕੋਟਲਾ ਵੱਲੋਂ ਨਰੇਗਾ ਕਾਮਿਆਂ ਨੂੰ ਆ ਰਹੀਆ ਮੁਸ਼ਕਲਾਂ/ਮੰਗਾਂ ਨੂੰ ਲਾਗੂ ਕਰਾਉਣ ਲਈ ਮੰਗ ਪੱਤਰ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਰਾਹੀਂ ਪ੍ਰਧਾਨ ਮੰਤਰੀ ਨੂੰ ਭੇਜਿਆ ਗਿਆ। ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਨਰੇਗਾ ਕਾਮਿਆਂ ਦੀ ਦਿਹਾੜੀ ਘੱਟੋ-ਘੱਟ 600/ਰੁਪਏ ਕੀਤੀ ਜਾਵੇ, ਸਾਲ ’ਚ 200 ਦਿਨ ਕੰਮ ਦਿੱਤਾ ਜਾਵੇ। ਨਰੇਗਾ ਕਾਮਿਆਂ ਵੱਲੋਂ ਕੀਤੇ ਕੰਮ ਦੇ ਪੈਸੇ ਤੁਰੰਤ ਦਿੱਤੇ ਜਾਣ।
ਭਾਰਤ ਸਰਕਾਰ ਵੱਲੋਂ ਨਰੇਗਾ ਕਾਮਿਆਂ ਦੇ ਫੰਡ ’ਚ ਕੀਤੀ 25 ਫ਼ੀਸਦੀ ਕਟੌਤੀ ਬਹਾਲ ਕੀਤੀ ਜਾਵੇ। ਨਰੇਗਾ ਕਾਮਿਆਂ ਨੂੰ ਕੰਮ ਮੰਗਣ ’ਤੇ ਕੰਮ ਦਿੱਤਾ ਜਾਵੇ। ਇਸ ਮੌਕੇ ਮੰਗ ਪੱਤਰ ਦਿੰਦੇ ਸਮੇਂ ਸੁਰਿੰਦਰ ਕੁਮਾਰ ਭੈਣੀ ਕਲਾਂ ਜਨਰਲ ਸਕੱਤਰ ਜ਼ਿਲਾ ਮਾਲੇਰਕੋਟਲਾ, ਸਾਥੀ ਪਿਆਰਾ ਲਾਲ, ਭਰਪੂਰ ਸਿੰਘ ਬੂਲਾਪੁਰ, ਅਮਰਜੀਤ ਸਿੰਘ ਲਸੋਈ ਤੇ ਪ੍ਰੀਤਮ ਸਿੰਘ ਨਿਆਮਤਪੁਰ ਆਦਿ ਆਗੂ ਹਾਜ਼ਰ ਸਨ।
ਨਵ-ਵਿਆਹੁਤਾ ਨੂੰ ਦਾਜ ਲਈ ਪਰੇਸ਼ਾਨ ਕਰਨ ਦੇ ਦੋਸ਼ 'ਚ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ
NEXT STORY