ਮੋਹਾਲੀ (ਸੰਦੀਪ) : ਪੁਲਸ ਦੇ ਐੱਨ. ਆਰ. ਆਈ. ਵਿੰਗ ਨੇ ਜਾਂਚ ਰਿਪੋਰਟ ਅਤੇ ਕਾਨੂੰਨੀ ਰਾਏ ਤੋਂ ਬਾਅਦ ਆਖ਼ਰਕਾਰ ਸ਼ਿਕਾਇਤਕਰਤਾ ਦੇ ਪਿਤਾ ਦੀ ਦੂਜੀ ਪਤਨੀ ਕਮਲਪ੍ਰੀਤ ਕੌਰ, ਮਾਤਾ ਸਮਰਜੀਤ ਕੌਰ ਅਤੇ ਪਿਤਾ ਗੁਰਬਖਸ਼ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸਿੰਗਾਪੁਰ ਦੇ ਰਹਿਣ ਵਾਲੇ ਬ੍ਰਿਜ ਨੰਦਨ ਦੇ ਪੁੱਤਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਆਪਣੇ ਪਿਤਾ ਦੀ ਦੂਜੀ ਪਤਨੀ, ਉਸ ਦੀ ਮਾਂ ਅਤੇ ਪਿਤਾ ’ਤੇ ਕਤਲ ਕਰਨ ਵਰਗੇ ਗੰਭੀਰ ਦੋਸ਼ ਲਾਏ ਸਨ। ਸ਼ਿਕਾਇਤ ’ਚ ਮ੍ਰਿਤਕ ਦੇ ਪੁੱਤਰ ਅਸ਼ਵਿਨ ਨੰਦਨ ਨੇ ਦੱਸਿਆ ਸੀ ਕਿ ਉਹ ਅਤੇ ਉਸ ਦੇ ਪਿਤਾ ਬ੍ਰਿਜ ਨੰਦਨ ਸਿੰਗਾਪੁਰ ਦੇ ਨਾਗਰਿਕ ਹਨ। ਉਹ ਚੰਡੀਗੜ੍ਹ ਦੇ ਸੈਕਟਰ-15 ਵਿਚ ਰਹਿੰਦਾ ਹੈ। ਸ਼ਿਕਾਇਤ ਵਿਚ ਉਸਨੇ ਪਿਤਾ ਦੀ ਦੂਜੀ ਪਤਨੀ ਕਮਲਪ੍ਰੀਤ ਕੌਰ, ਉਸ ਦੀ ਮਾਂ ਸਿਮਰਜੀਤ ਕੌਰ ਅਤੇ ਪਿਤਾ ਗੁਰਬਖਸ਼ ’ਤੇ ਆਪਣੇ ਪਿਤਾ ਦਾ ਕਤਲ ਕਰਨ ਦੇ ਗੰਭੀਰ ਦੋਸ਼ ਲਾਏ ਗਏ ਹਨ।
ਸ਼ਿਕਾਇਤ ਦੀ ਜਾਂਚ ਕਰਨ ’ਤੇ ਪੁਲਸ ਨੇ ਪਾਇਆ ਕਿ ਸ਼ਿਕਾਇਤਕਰਤਾ ਦੇ ਪਿਤਾ ਦਾ ਆਪਣੀ ਪਹਿਲੀ ਪਤਨੀ ਨਾਲ 2012 ’ਚ ਤਲਾਕ ਹੋ ਗਿਆ ਸੀ। 2017 ਤੋਂ ਕਮਲਪ੍ਰੀਤ ਅਤੇ ਬ੍ਰਿਜ ਲਿਵ ਇਨ ਰਿਲੇਸ਼ਨ ’ਚ ਰਹਿੰਦੇ ਸਨ। 2021 ’ਚ ਦੋਹਾਂ ਦਾ ਵਿਆਹ ਹੋਇਆ ਸੀ। 2020 ’ਚ ਬ੍ਰਿਜ ਨੂੰ ਚੈਕਅੱਪ ਤੋਂ ਬਾਅਦ ਪਤਾ ਲੱਗਾ ਕਿ ਉਸ ਨੂੰ ਮੂੰਹ ਦਾ ਕੈਂਸਰ ਹੈ। ਇਸ ਤੋਂ ਬਾਅਦ 23 ਮਾਰਚ 2022 ਨੂੰ ਉਸ ਨੂੰ ਪਤਾ ਲੱਗਾ ਕਿ ਦਿਲ ਅਤੇ ਫੇਫੜਿਆਂ ’ਚ ਪਾਣੀ ਭਰ ਗਿਆ ਹੈ। ਸਿਹਤ ਵਿਗੜਨ ਕਾਰਨ ਉਸ ਨੂੰ 28 ਤੋਂ 31 ਮਾਰਚ 2022 ਤੱਕ ਜ਼ੀਰਕਪੁਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਜਾਂਚ ’ਚ ਪਤਾ ਲੱਗਾ ਕਿ ਹਸਪਤਾਲ ਦੇ ਡਾਕਟਰ ਨੇ ਬ੍ਰਿਜ ਨੂੰ ਕਿਹਾ ਸੀ ਕਿ ਜੇਕਰ ਉਸ ਦਾ ਸਹੀ ਇਲਾਜ ਨਾ ਕਰਵਾਇਆ ਗਿਆ ਤਾਂ ਉਸ ਦੀ ਮੌਤ ਹੋ ਸਕਦੀ ਹੈ ਪਰ ਇਸ ਦੇ ਬਾਵਜੂਦ ਕਮਲਪ੍ਰੀਤ ਅਤੇ ਉਸ ਦੇ ਮਾਤਾ-ਪਿਤਾ ਬ੍ਰਿਜ ਨੂੰ ਹਸਪਤਾਲ ’ਚੋਂ ਲੈ ਗਏ ਸਨ।
ਹਸਪਤਾਲ ’ਚ ਇਲਾਜ ਦੀ ਬਜਾਏ ਲੈ ਗਏ ਸਨ ਘਰ
ਜਾਂਚ ’ਚ ਪਤਾ ਲੱਗਾ ਕਿ ਕਮਲਪ੍ਰੀਤ ਕੋਲ ਮੋਬਾਇਲ ਬੈਂਕਿੰਗ ਸਬੰਧੀ ਸਾਰੀ ਜਾਣਕਾਰੀ ਸੀ, ਜਿਸ ਦਾ ਫ਼ਾਇਦਾ ਚੁੱਕਦੇ ਹੋਏ 31 ਮਾਰਚ ਅਤੇ 4 ਅਤੇ 5 ਅਪ੍ਰੈਲ 2022 ਨੂੰ ਬੈਂਕ ਖ਼ਾਤੇ ’ਚੋਂ 15 ਲੱਖ ਰੁਪਏ ਉਸ ਦੇ ਅਤੇ ਉਸ ਦੀ ਮਾਂ ਦੇ ਬੈਂਕ ਖ਼ਾਤਿਆਂ ’ਚ ਟਰਾਂਸਫਰ ਕੀਤੇ ਗਏ। ਪੂਰੀ ਜਾਂਚ ਰਿਪੋਰਟ ਅਤੇ ਕਾਨੂੰਨੀ ਰਾਏ ਤੋਂ ਬਾਅਦ ਹੀ ਐੱਨ. ਆਰ. ਆਈ. ਵਿੰਗ ਨੇ ਉਪਰੋਕਤ ਤਿੰਨਾਂ ਖ਼ਿਲਾਫ਼ ਕਤਲ ਅਤੇ ਹੋਰ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ 'ਤੇ ਹੋਣ ਵਾਲੀ ਰੀਟਰੀਟ ਸਮਾਰੋਹ ਦਾ ਬਦਲਿਆ ਸਮਾਂ
NEXT STORY