ਪਠਾਨਕੋਟ : ਪੰਜਾਬ ਸਰਕਾਰ ਵਲੋਂ ਇੱਥੋਂ ਦੇ ਪਿੰਡ ਚਮਰੌੜ ਤੋਂ ਅੱਜ ਪਹਿਲੀ ਐੱਨ. ਆਰ. ਆਈ. ਮਿਲਣੀ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ 'ਚ ਕਈ ਐੱਨ. ਆਰ. ਆਈਜ਼ ਵਲੋਂ ਹਿੱਸਾ ਲਿਆ ਗਿਆ। ਇਸ ਮੌਕੇ ਐੱਨ. ਆਰ. ਆਈ ਕੁਲਵਿੰਦਰ ਸਿੰਘ ਨੇ ਮਾਨ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਫਰਾਂਸ 'ਚ ਕੰਮ ਕਰਦਿਆਂ 16 ਸਾਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੀ ਧਰਤੀ 'ਤੇ ਇਸ ਲਈ ਵਾਪਸ ਪਰਤੇ ਹਾਂ ਕਿਉਂਕਿ ਮਾਨ ਸਾਹਿਬ ਦਾ ਇਕ ਬੋਲ ਸੱਚ ਹੋਇਆ ਹੈ ਕਿ ਜਿਹੜੇ ਲੋਕ ਪੰਜਾਬ ਛੱਡ ਕੇ ਬਾਹਰ ਜਾ ਰਹੇ ਹਨ, ਉਹ ਪੰਜਾਬ ਦੀ ਧਰਤੀ 'ਤੇ ਇਕ ਦਿਨ ਆਉਣਗੇ।
ਇਹ ਵੀ ਪੜ੍ਹੋ : 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਤੋਂ ਪਹਿਲਾਂ PSEB ਨੇ ਜਾਰੀ ਕੀਤੇ ਸਖ਼ਤ ਹੁਕਮ, ਹਰ ਹਾਲ 'ਚ ਮੰਨਣੇ ਪੈਣਗੇ
ਉਨ੍ਹਾਂ ਕਿਹਾ ਕਿ ਅਸੀਂ ਪੰਜਾਬ 'ਚ ਇਸ ਲਈ ਵਾਪਸ ਆਉਣਾ ਚਾਹੁੰਦੇ ਹਾਂ ਕਿਉਂਕਿ ਸਾਡਾ ਪੰਜਾਬ ਹੈ ਅਤੇ ਅਸੀਂ ਮੁੜ ਪੰਜਾਬ 'ਚ ਵੱਸਣਾ ਹੈ ਅਤੇ ਪੰਜਾਬ ਦੀ ਗੱਲ ਕਰਨੀ ਹੈ। ਹੁਣ ਸਾਨੂੰ ਬਾਹਰਲੇ ਮੁਲਕ ਚੰਗੇ ਨਹੀਂ ਲੱਗਦੇ ਕਿਉਂਕਿ ਸਾਡੇ ਪੰਜਾਬ 'ਚ ਹੁਣ ਹਰ ਤਰ੍ਹਾਂ ਦੀ ਸਹੂਲਤ ਹੈ। ਅਸੀਂ ਮਾਨ ਸਾਹਿਬ ਦੀ ਸੋਚ 'ਤੇ ਪਹਿਰਾ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵੱਡਾ ਭਰਾ ਦਲਵਿੰਦਰਜੀਤ ਸਿੰਘ ਵੀ 28 ਸਾਲ ਤੋਂ ਫਰਾਂਸ 'ਚ ਹਨ ਅਤੇ ਉਹ ਟਾਂਡਾ 'ਚ ਯੂਨੀਵਰਸਿਟੀ ਖੋਲ੍ਹਣਾ ਚਾਹੁੰਦੇ ਹਨ। ਦਲਵਿੰਦਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਮਾਨ ਸਾਹਿਬ ਦੇ ਨਾਲ ਹਾਂ ਅਤੇ ਉਨ੍ਹਾਂ ਦਾ ਪੂਰਾ ਸਹਿਯੋਗ ਕਰਾਂਗੇ।
ਇਹ ਵੀ ਪੜ੍ਹੋ : ਖੰਨਾ 'ਚ ਪੈਟਰੋਲ ਪੰਪ ਨੇੜੇ ਟਰੱਕ ਨੂੰ ਲੱਗੀ ਭਿਆਨਕ ਅੱਗ, ਡਰਾਈਵਰ ਨੇ ਛਾਲ ਮਾਰ ਬਚਾਈ ਜਾਨ
ਮਾਨ ਸਾਹਿਬ ਦਾ ਸੁਫ਼ਨਾ ਸੀ ਕਿ ਜਿਹੜੇ ਪੰਜਾਬੀ ਬਾਹਰਲੇ ਮੁਲਕਾਂ 'ਚ ਵਸੇ ਹੋਏ ਹਨ, ਉਹ ਮੁੜ ਪੰਜਾਬ ਆਉਣ ਅਤੇ ਅਸੀਂ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇ ਰਹੇ ਹਾਂ। ਇਸ ਤੋਂ ਇਲਾਵਾ ਯੂ. ਕੇ. ਤੋਂ ਆਏ ਸਤਵਿੰਦਰ ਸਿੰਘ ਸੱਗੂ ਅਤੇ ਹਰੀਸ਼ ਦਾਸ ਨੇ ਕਿਹਾ ਕਿ ਉਨ੍ਹਾਂ ਦੇ ਦਾਦਕੇ ਲੰਬਾ ਸਮਾਂ ਪਹਿਲਾਂ ਯੂ. ਕੇ. ਚਲੇ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਥੋੜ੍ਹੀ ਬਹੁਤ ਪੰਜਾਬੀ ਹੀ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਯੁਗਾਂਡਾ ਤੋਂ, ਜਦੋਂ ਕਿ ਮਾਤਾ ਫਗਵਾੜਾ ਤੋਂ ਹੈ। ਮੈਂ 44 ਸਾਲ ਦੀ ਉਮਰ 'ਚ ਪਹਿਲੀ ਵਾਰ ਪੰਜਾਬ ਆਇਆ ਹਾਂ। ਉਨ੍ਹਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਨ੍ਹਾਂ ਦੀ ਜ਼ਮੀਨ ਸਬੰਧੀ ਪੇਸ਼ ਆ ਰਹੀ ਮੁਸ਼ਕਲ ਦਾ ਹੱਲ ਮਾਨ ਸਰਕਾਰ ਨੇ ਕੀਤਾ ਹੈ। ਇਸ ਮੌਕੇ ਸਭ ਐੱਨ. ਆਰ. ਆਈਜ਼ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਿਲੋਂ ਧੰਨਵਾਦ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਦਿੱਤਾ ਅਸਤੀਫ਼ਾ
NEXT STORY