ਅੰਮ੍ਰਿਤਸਰ, (ਅਨਜਾਣ)— ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬੈਂਗਕਾਕ ਥਾਈਲੈਂਡ ਤੋਂ ਆਇਆ ਅਵਤਾਰ ਸਿੰਘ ਨਾਮ ਦਾ ਵਿਅਕਤੀ ਕਰੋਨਾ ਦਾ ਸ਼ੱਕੀ ਪਾਇਆ ਗਿਆ ਹੈ। ਜੋ ਸ੍ਰੀ ਦਰਬਾਰ ਸਾਹਿਬ ਦੇ ਗੁਰੂ ਅਰਜਨ ਦੇਵ ਨਿਵਾਸ ਵਿਖੇ ਕਮਰਾ ਲੈਣ ਲਈ ਆਇਆ ਸੀ। ਬੀਤੇ ਦੋ ਤਿੰਨ ਦਿਨਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਰੋਜ਼ਾਨਾ ਕੋਈ ਨਾ ਕੋਈ ਵਿਅਕਤੀ ਸ੍ਰੀ ਦਰਬਾਰ ਸਾਹਿਬ ਵਿਖੇ ਛੁਪਦਾ ਛੁਪਾਉਂਦਾ ਪਨਾਹ ਲੈਣ ਲਈ ਆ ਰਿਹਾ ਹੈ। ਗੁਰੂ ਅਰਜਨ ਦੇਵ ਨਿਵਾਸ ਦੇ ਬਾਹਰ ਬੈਠੀ ਡਾਕਟਰਾਂ ਦੀ ਟੀਮ ਨੇ ਇਸ ਦੀ ਥਰਮਲ ਸਕ੍ਰੀਨਿੰਗ ਕੀਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਰਾਵਾਂ ਰਜਿੰਦਰ ਸਿੰਘ ਰੂਬੀ ਤੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੀ ਡਾਕਟਰੀ ਟੀਮ ਦੀ ਸਟਾਫ਼ ਨਰਸ ਮਨਪ੍ਰੀਤ ਕੌਰ ਨੇ ਖੁਲਾਸਾ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਦਾ ਨਾਮ ਅਵਤਾਰ ਸਿੰਘ ਹੈ ਅਤੇ ਇਹ ਭੁੱਚਰ ਖੁਰਦ ਦਾ ਹੈ। ਜਿਸਦਾ ਪਤਾ ਉਸਦੇ ਪਾਸਪੋਰਟ ਤੇ ਲਿਖਿਆ ਹੈ। ਇਹ 20 ਮਾਰਚ ਦਾ ਅੰਮ੍ਰਿਤਸਰ 'ਚ ਘੁੰਮ ਰਿਹਾ ਹੈ। ਇਹ ਆਪਣੇ ਘਰ ਕਿਉਂ ਨਹੀਂ ਗਿਆ ਕੁਝ ਨਹੀਂ ਦੱਸ ਰਿਹਾ। ਇਸ ਨੂੰ ਸ਼ੱਕ ਦੇ ਮੱਦੇਨਜ਼ਰ ਪੁਲਸ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜੋ ਸਿਵਲ ਹਸਪਤਾਲ ਦੇ 62 ਨੰਬਰ ਕਮਰੇ 'ਚ ਲੈ ਕੇ ਜਾ ਰਹੇ ਨੇ ਤੇ ਓਥੋਂ ਰੀਹੈਬਲੀਟੇਸ਼ਨ ਸੈਂਟਰ, ਨਜ਼ਦੀਕ ਕਰਮ ਸਿੰਘ ਹਸਪਤਾਲ ਵਿਖੇ ਇਸਦਾ 14 ਦਿਨਾਂ ਦਾ ਟੈਸਟ ਕੀਤਾ ਜਾਵੇਗਾ। ਮਨਪ੍ਰੀਤ ਕੌਰ ਨੇ ਦੱਸਿਆ ਕਿ ਕਈ ਵਿਅਕਤੀ ਐਸੇ ਹੁੰਦੇ ਨੇ ਕਿ ਉਹ ਦੇਖਣ ਵਿੱਚ ਠੀਕ ਲੱਗਦੇ ਨੇ, ਪਰ ਟੈਸਟ ਲੈਣ ਉਪਰੰਤ ਉਨ੍ਹਾਂ ਦੇ ਸਿੰਪਟਮ ਸਮਝ 'ਚ ਆਉਂਦੇ ਨੇ।
ਜਗਰਾਓਂ 'ਚੋਂ ਮਿਲਿਆ ਕੋਰੋਨਾ ਦਾ ਇਕ ਹੋਰ ਸ਼ੱਕੀ ਮਰੀਜ਼
NEXT STORY