ਪਟਿਆਲਾ (ਇੰਦਰਜੀਤ) : ਬੀਤੇ ਦਿਨ ਤੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੀ ਮੌਂਟੀ 'ਤੇ ਧਰਨਾ ਦੇ ਰਹੀਆਂ ਨਰਸਾਂ ਦਾ ਪ੍ਰਦਰਸ਼ਨ ਵੀਰਵਾਰ ਨੂੰ ਭਾਰੀ ਬਾਰਸ਼ ਦੌਰਾਨ ਵੀ ਲਗਾਤਾਰ ਜਾਰੀ ਹੈ। ਇਸ ਦੌਰਾਨ ਧਰਨੇ 'ਚ ਸ਼ਾਮਲ ਗੁਰਮੀਤ ਕੌਰ ਨਾਂ ਦੀ ਨਰਸ ਦੀ ਸਿਹਤ ਵਿਗੜ ਜਾਣ ਕਾਰਨ ਉਸ ਨੂੰ ਹਸਪਤਾਲ 'ਚ ਹੀ ਭਰਤੀ ਕਰਾਇਆ ਗਿਆ ਹੈ। ਧਰਨੇ 'ਤੇ ਬੈਠੀਆਂ ਨਰਸਾਂ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਧਰਨੇ 'ਤੇ ਬੈਠਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਉੱਪਰ ਵਾਲਾ ਵੀ ਮਿਹਰਬਾਨ ਹੋਇਆ ਹੈ, ਜੋ ਉਨ੍ਹਾਂ ਦੇ ਧਰਨੇ 'ਤੇ ਹੂੰਝੂਆਂ ਦੀ ਬਰਸਾਤ ਕਰ ਰਿਹਾ ਹੈ।
ਇਨ੍ਹਾਂ ਨਰਸਾਂ ਨੂੰ ਧਰਨੇ 'ਤੇ ਬੈਠਿਆਂ 20 ਘੰਟਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ। ਨਰਸਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਪੱਕੇ ਕਰਨ ਸਬੰਧੀ ਜਦੋਂ ਤੱਕ ਆਰਡਰ ਦੀ ਕਾਪੀ ਨਹੀਂ ਮਿਲ ਜਾਂਦੀ, ਉਸ ਸਮੇਂ ਤੱਕ ਉਹ ਧਰਨੇ ਤੋਂ ਨਹੀਂ ਉੱਠਣਗੀਆਂ। ਨਰਸਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਵੀ ਉਨ੍ਹਾਂ ਦੀ ਸਰਕਾਰ ਨਾਲ ਮੀਟਿੰਗ ਹੋਈ ਸੀ ਪਰ ਕੋਈ ਵੀ ਹੱਲ ਨਹੀਂ ਨਿਕਲਿਆ ਸੀ। ਦੂਜੇ ਪਾਸੇ ਨਰਸਾਂ ਕੋਲ ਪੁੱਜੇ ਕੁਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਧਰਨੇ 'ਤੇ ਬੈਠੀਆਂ ਨਰਸਾਂ ਮੀਟਿੰਗ ਕਰਨ ਲਈ ਤਿਆਰ ਹੀ ਨਹੀਂ ਹਨ, ਇਸ ਲਈ ਉਹ ਕਾਨੂੰਨੀ ਵਿਵਸਥਾ ਬਣਾਈ ਰੱਖਣ ਲਈ ਇੱਥੇ ਇਨ੍ਹਾਂ ਨਰਸਾਂ ਨੂੰ ਸੁਰੱਖਿਆ ਮੁਹੱਈਆ ਕਰਵਾ ਰਹੇ ਹਨ।
ਆਮ ਆਦਮੀ ਪਾਰਟੀ ਪੰਜਾਬ 'ਚ ਚਲਾਵੇਗੀ 'ਬਿਜਲੀ ਅੰਦੋਲਨ'
NEXT STORY