ਬਟਾਲਾ, (ਮਠਾਰੂ)– ਸੂਬਾ ਸਰਕਾਰ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਬਟਾਲਾ ਸਥਿਤ ਅਮਰ ਪੈਲੇਸ ਦੀ ਤੀਸਰੀ ਮੰਜ਼ਿਲ ਉਪਰ ਪੈਂਦੇ ਦਫ਼ਤਰ ਦਾ ਹਜ਼ਾਰਾਂ ਰੁਪਏ ਦਾ ਬਿਜਲੀ ਬਿੱਲ ਨਾ ਅਦਾ ਹੋਣ ਕਾਰਨ ਬਿਜਲੀ ਵਿਭਾਗ ਵੱਲੋਂ ਉਕਤ ਦਫ਼ਤਰ ਦੀ ਬਿਜਲੀ ਸਪਲਾਈ ਦੀਆਂ ਤਾਰਾਂ ਕੱਟ ਕੇ ਜਿਥੇ ਬਿਜਲੀ ਗੁੱਲ ਕਰ ਦਿੱਤੀ ਗਈ ਹੈ, ਉਥੇ ਨਾਲ ਹੀ ਬਿਜਲੀ ਨਾਲ ਚੱਲਣ ਵਾਲਾ ਦਫ਼ਤਰ ਦਾ ਸਮੁੱਚਾ ਕੰਮਕਾਜ ਵੀ ਠੱਪ ਹੋ ਕੇ ਰਹਿ ਗਿਆ ਹੈ, ਜਿਸ ਕਰ ਕੇ ਪਿਛਲੇ ਕਾਫ਼ੀ ਦਿਨਾਂ ਤੋਂ ਆਮ ਖਪਤਕਾਰਾਂ ਅਤੇ ਪਿੰਡਾਂ ਤੇ ਸ਼ਹਿਰਾਂ ਦੇ ਪੰਚਾਂ-ਸਰਪੰਚਾਂ ਤੇ ਮੋਹਤਬਰ ਆਗੂਆਂ ਨੂੰ ਭਾਰੀ ਮੁਸ਼ਕਲਾਂ ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਅਮਰ ਪੈਲੇਸ ਦੀ ਇਮਾਰਤ ਨੂੰ ਕਿਰਾਏ 'ਤੇ ਲੈ ਕੇ ਇਸ ਦੀ ਤੀਸਰੀ ਮੰਜ਼ਿਲ 'ਤੇ ਬਟਾਲਾ ਦਾ ਦਫ਼ਤਰ ਬਣਾਇਆ ਗਿਆ ਹੈ, ਜਿਥੇ ਲੋਕਾਂ ਦੇ ਰਾਸ਼ਨ ਕਾਰਡ ਅਤੇ ਵਿਭਾਗ ਨਾਲ ਜੁੜੇ ਹੋਰ ਅਹਿਮ ਕੰਮ ਹੁੰਦੇ ਹਨ ਜਦਕਿ ਡਿਪੂਆਂ ਤੋਂ ਸਸਤੇ ਰਾਸ਼ਨ ਦੀ ਸਪਲਾਈ ਤੋਂ ਇਲਾਵਾ ਇਸ ਦਫ਼ਤਰ ਦੇ ਅੰਦਰ ਇਕ ਡੀ. ਐੱਫ. ਐੱਸ. ਓ., ਇਕ ਏ. ਐੱਫ. ਐੱਸ. ਓ., ਕੁਝ ਫੂਡ ਸਪਲਾਈ ਇੰਸਪੈਕਟਰ ਅਤੇ ਹੋਰ ਵੀ ਵਿਭਾਗੀ ਅਮਲਾ ਤਾਇਨਾਤ ਹੈ।
ਪੁਲਸ ਵੱਲੋਂ ਭਗੌੜਾ ਗ੍ਰਿਫਤਾਰ
NEXT STORY