ਲੁਧਿਆਣਾ (ਰਾਜ) : ਡਾਬਾ ਇਲਾਕੇ ’ਚ ਇਕ ਬਜ਼ੁਰਗ ਨਾਲ ਕੁੱਟਮਾਰ ਕਰ ਕੇ ਉਸ ਗੁਪਤ ਅੰਗ ’ਚ ਬੋਤਲ ਪਾਉਣ ਦੀ ਕੋਸ਼ਿਸ਼ ਦਾ ਦੋਸ਼ ਹੈ। ਪੀੜਤ ਬਜ਼ੁਰਗ ਇਸ ਸਮੇਂ ਈ. ਐੱਸ. ਆਈ. ਹਸਪਤਾਲ ’ਚ ਦਾਖ਼ਲ ਹੈ। ਥਾਣਾ ਡਾਬਾ ਦੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ 'ਨਕਲੀ ਨੋਟ' ਛਾਪਣ ਵਾਲਾ ਗਿਰੋਹ ਬੇਨਕਾਬ, ਪੁਲਸ ਦੀ ਚਾਲ ਨੇ ਸਾਹਮਣੇ ਲਿਆਂਦੀ ਸੱਚਾਈ
ਪੀੜਤ ਬਜ਼ੁਰਗ ਦੇ ਪੁੱਤਰ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਿਤਾ ਮੰਗਲਵਾਰ ਰਾਤ ਘਰ ਕੋਲ ਪਲਾਟ ’ਚ ਬਾਥਰੂਮ ਕਰਨ ਲਈ ਗਏ ਸੀ, ਜਿੱਥੇ ਨਸ਼ੇ ’ਚ ਟੱਲੀ 4 ਨੌਜਵਾਨਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਬੋਤਲ ਨੂੰ ਉਨ੍ਹਾਂ ਦੇ ਗੁਪਤ ਅੰਗ ’ਚ ਪਾਉਣ ਦੀ ਕੋਸ਼ਿਸ਼ ਕੀਤੀ। ਰੌਲਾ ਸੁਣ ਕੇ ਜਦੋਂ ਆਸ-ਪਾਸ ਦੇ ਲੋਕ ਇਕੱਠੇ ਹੋਏ ਤਾਂ ਦੋਸ਼ੀ ਭੱਜ ਗਏ।
ਇਹ ਵੀ ਪੜ੍ਹੋ : ਡਿਜੀਟਲ ਲਾਈਸੈਂਸ ਬਣਵਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਤੱਕ ਕਰ ਸਕੋਗੇ ਅਪਲਾਈ
ਉਧਰ. ਥਾਣਾ ਡਾਬਾ ਦੇ ਏ. ਐੱਸ. ਆਈ. ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਮਾਮਲਾ ਸ਼ੱਕੀ ਲੱਗ ਰਿਹਾ ਹੈ। ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ। ਜਦੋਂ ਪੁਲਸ ਉਨ੍ਹਾਂ ਦੇ ਬਿਆਨ ਲੈਣ ਗਈ ਤਾਂ ਉਨ੍ਹਾਂ ਨੂੰ ਵੀ ਬਿਆਨ ਦੇਣ ਤੋਂ ਨਾਹ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ 'ਚ 'ਠੰਡ' ਨੇ ਫੜ੍ਹਿਆ ਜ਼ੋਰ, ਜਾਣੋ ਆਉਣ ਵਾਲੇ 48 ਘੰਟਿਆਂ ਦੌਰਾਨ 'ਮੌਸਮ' ਦਾ ਹਾਲ
ਉਨ੍ਹਾਂ ਨੇ ਡਾਕਟਰ ਨਾਲ ਵੀ ਗੱਲਬਾਤ ਕੀਤੀ ਸੀ ਪਰ ਕੁੱਝ ਅਜਿਹਾ ਹੋਣ ਤੋਂ ਉਨ੍ਹਾਂ ਨੇ ਇਨਕਾਰ ਕੀਤਾ ਹੈ। ਜਿੱਥੇ ਘਟਨਾ ਹੋਈ, ਪੁਲਸ ਉੱਥੇ ਵੀ ਗਈ ਪਰ ਅਜਿਹਾ ਕੁੱਝ ਸਾਹਮਣੇ ਨਹੀਂ ਆਇਆ ਹੈ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।
ਮੋਹਾਲੀ ’ਚ ਇਸ ਪਿੰਡ ਦੇ ਜਾਗਰੂਕ ਕਿਸਾਨ ਹੁਣ ਨਹੀਂ ਲਗਾਉਂਦੇ ਪਰਾਲੀ ਨੂੰ ਅੱਗ
NEXT STORY