ਚੰਡੀਗੜ੍ਹ (ਸੁਸ਼ੀਲ) : ਪੋਤਰੇ ਅਤੇ ਨੂੰਹ ਤੋਂ ਤੰਗ ਆ ਕੇ 70 ਸਾਲਾ ਬਜ਼ੁਰਗ ਨੇ ਸੈਕਟਰ-22 ਸਥਿਤ ਘਰ 'ਚ ਫਾਹਾ ਲਾ ਲਿਆ। ਦਿੱਲੀ ਤੋਂ ਆਈ ਬੇਟੀ ਨੇ ਕਤਲ ਦਾ ਸ਼ੱਕ ਪ੍ਰਗਟ ਕੀਤਾ। ਪੁਲਸ ਨੇ ਲਾਸ਼ ਨੂੰ ਜੀ. ਐੱਮ. ਐੱਸ. ਐੱਚ.-16 ਦੇ ਮੁਰਦਾ ਘਰ 'ਚ ਰੱਖਵਾ ਦਿੱਤੀ ਹੈ, ਉੱਥੇ ਹੀ ਮ੍ਰਿਤਕ ਦੀ ਪਛਾਣ ਦੇਸਰਾਜ (70) ਦੇ ਰੂਪ 'ਚ ਹੋਈ ਹੈ। ਪੁਲਸ ਨੂੰ ਉਸ ਦੀ ਜੇਬ ’ਚੋਂ ਖ਼ੁਦਕੁਸ਼ੀ ਨੋਟ ਮਿਲਿਆ ਹੈ। ਨੋਟ 'ਚ ਬਜ਼ੁਰਗ ਨੇ ਨੂੰਹ ਸੀਮਾ ਅਤੇ ਪੋਤੇ ਰਿਸ਼ੀ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਦੋਹਾਂ ਦੀਆਂ ਘਟੀਆ ਕਰਤੂਤਾਂ ਜ਼ਾਹਰ ਕੀਤੀਆਂ ਹਨ।
ਇਹ ਵੀ ਪੜ੍ਹੋ : 'ਪ੍ਰਾਪਰਟੀ ਟੈਕਸ' ਭਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਕਿਤੇ ਲੇਟ ਨਾ ਹੋ ਜਾਇਓ
ਸੈਕਟਰ-17 ਥਾਣਾ ਪੁਲਸ ਨੇ ਸੀਮਾ ਅਤੇ ਰਿਸ਼ੀ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕਰ ਕੇ ਉਕਤ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਉੱਥੇ ਹੀ ਪੁਲਸ ਨੇ ਸੀਮਾ ਨੂੰ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਸ ਨੂੰ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ।
ਇਹ ਵੀ ਪੜ੍ਹੋ : 6 ਸਾਲਾ ਦਲਿਤ ਬੱਚੀ ਨਾਲ ਜਬਰ-ਜ਼ਿਨਾਹ ਤੇ ਕਤਲ ਮਾਮਲੇ 'ਚ ਨਵਾਂ ਮੋੜ, ਪੰਜਾਬ ਪੁਲਸ ਨੇ ਪੇਸ਼ ਕੀਤਾ ਚਲਾਨ
ਬੇਟੀ ਨੇ ਜਤਾਇਆ ਕਤਲ ਦਾ ਸ਼ੱਕ
ਸੈਕਟਰ-22 ਵਾਸੀ ਦੇਸਰਾਜ ਨੇ 29 ਅਕਤੂਬਰ ਨੂੰ ਫਾਹਾ ਲਾਇਆ। ਨੂੰਹ ਸੀਮਾ ਅਤੇ ਪੋਤਾ ਰਿਸ਼ੀ ਬਜ਼ੁਰਗ ਨੂੰ ਸੈਕਟਰ-22 ਦੇ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਨੂੰਹ ਅਤੇ ਪੋਤਾ ਬਜ਼ੁਰਗ ਨੂੰ ਲੈ ਆਏ। ਇਸ ਦੌਰਾਨ ਮ੍ਰਿਤਕ ਦੀ ਬੇਟੀ ਦਿੱਲੀ ਤੋਂ ਆਈ ਅਤੇ ਉਸ ਨੇ ਪੁਲਸ ਨੂੰ ਫੋਨ ਕਰ ਕੇ ਦੇਸਰਾਜ ਦਾ ਕਤਲ ਹੋਣ ਦਾ ਸ਼ੱਕ ਪ੍ਰਗਟ ਕੀਤਾ। ਸੈਕਟਰ-17 ਥਾਣਾ ਇੰਚਾਰਜ ਰਾਮਰਤਨ ਸ਼ਰਮਾ ਮੌਕੇ ’ਤੇ ਪਹੁੰਚੇ। ਉਨ੍ਹਾਂ ਨੂੰ ਦੇਸਰਾਜ ਦੀ ਜੇਬ ’ਚੋਂ ਇਕ ਖ਼ੁਦਕੁਸ਼ੀ ਨੋਟ ਮਿਲਿਆ, ਜਿਸ 'ਚ ਆਪਣੀ ਮੌਤ ਦਾ ਜ਼ਿੰਮੇਵਾਰ ਨੂੰਹ ਅਤੇ ਪੋਤਰੇ ਨੂੰ ਦੱਸਿਆ।
ਪੰਜਾਬੀ ਯੂਨੀਵਰਸਿਟੀ 'ਚ ਰੈਫਰੰਡਮ-2020 ਦਾ ਲੱਗਿਆ ਪੋਸਟਰ
NEXT STORY