ਲੁਧਿਆਣਾ (ਰਾਜ) : ਸਿਵਲ ਹਸਪਤਾਲ ’ਚ ਇਕ ਬਜ਼ੁਰਗ ਦੀ ਪਾਰਕ ’ਚ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮ੍ਰਿਤਕ ਹੀਰਾ ਲਾਲ (65) ਜੋ ਕਿ ਬੀਮਾਰੀ ਕਾਰਨ ਹਸਪਤਾਲ ’ਚ ਦਾਖ਼ਲ ਹੋਇਆ ਸੀ। ਚੌਂਕੀ ਸਿਵਲ ਹਸਪਤਾਲ ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਮੋਰਚਰੀ ’ਚ ਰਖਵਾ ਦਿੱਤੀ ਹੈ। ਜਾਣਕਾਰੀ ਮੁਤਾਬਿਕ ਹੀਰਾ ਲਾਲ ਘੰਟਾ ਘਰ ਚੌਂਕ ਨੇੜੇ ਫੁੱਟਪਾਥ ’ਤੇ ਹੀ ਰਹਿੰਦਾ ਸੀ। ਉਹ ਖ਼ੁਦ ਹੀ ਸਿਵਲ ਹਸਪਤਾਲ ਆਇਆ ਸੀ।
ਇਸ ਤੋਂ ਬਾਅਦ ਉਸ ਦੀ ਹਾਲਤ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਦਾਖ਼ਲ ਕਰ ਲਿਆ ਸੀ। ਐਮਰਜੈਂਸੀ ’ਚ ਉਸ ਨੂੰ ਇੰਜੈਕਸ਼ਨ ਅਤੇ ਦਵਾਈ ਦਿੱਤੀ ਗਈ ਸੀ। ਇਸ ਤੋਂ ਬਾਅਦ ਅਚਾਨਕ ਉਹ ਖ਼ੁਦ ਹੀ ਐਮਰਜੈਂਸੀ ਤੋਂ ਨਿਕਲ ਕੇ ਪਾਰਕ ’ਚ ਆ ਗਿਆ ਸੀ। ਉਸ ਨੇ ਪਹਿਲਾਂ ਅੰਨ-ਜਲ ਸੇਵਾ ਟਰੱਸਟ ਤੋਂ ਲੰਗਰ ਲਿਆ ਅਤੇ ਪਾਰਕ ’ਚ ਬੈਠ ਖਾਣ ਲੱਗਿਆ। ਲੰਗਰ ਖਾਂਦੇ-ਖਾਂਦੇ ਹੀ ਅਚਾਨਕ ਉਸ ਦੀ ਸਿਹਤ ਵਿਗੜ ਗਈ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਪਾਣੀ ਵੀ ਪਿਲਾਇਆ ਪਰ ਉਸ ਦੀ ਮੌਤ ਹੋ ਗਈ।
ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ, ਜਦੋਂ ਤੱਕ ਪਾਲਿਸੀ ਨਹੀਂ ਬਣਦੀ, ਉਦੋਂ ਤੱਕ ਨਹੀਂ ਕੱਟੇਗਾ ਕੋਈ ਦਰੱਖ਼ਤ
NEXT STORY